ਨਵੀਂ ਦਿੱਲੀ: ਪੰਜਾਬ, ਛੱਤੀਸਗੜ੍ਹ ਅਤੇ ਰਾਜਸਥਾਨ ਸਰਕਾਰ ਨੇ ਖੇਤੀ ਕਾਨੂੰਨਾਂ ਖਿਲਾਫ ਤਿੰਨ ਸੋਧ ਬਿੱਲ ਪਾਸ ਕਰ ਦਿੱਤੇ ਹਨ। ਉੱਥੇ ਹੀ ਦੇਸ਼ ਭਰ ਦੇ ਸਾਰੇ ਗੈਰ-ਸਿਆਸੀ ਕਿਸਾਨ ਸੰਗਠਨਾਂ ਦੀ ਬੈਠਕ ਮੰਗਲਵਾਰ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਰੱਖੀ ਗਈ ਹੈ। ਇਸ ਬੈਠਕ 'ਚ ਖੇਤੀ ਕਾਨੂੰਨਾਂ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਬੈਠਕ ਤੋਂ ਬਾਅਦ ਸ਼ਾਮ 4 ਵਜੇ ਜੰਤਰ-ਮੰਤਰ 'ਤੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।


ਤਾਮਿਨਲਾਡੂ 'ਚ ਕਿਸਾਨਾਂ ਦੀ ਰੈਲੀ 'ਚ ਸ਼ਾਮਲ ਹੋਣਗੇ ਰਾਹੁਲ ਗਾਂਧੀ


ਕਾਂਗਰਸ ਲੀਡਰ ਰਾਹੁਲ ਗਾਂਧੀ ਕੇਂਦਰ ਦੇ ਤਿੰਨਾਂ ਕਾਨੂੰਨਾਂ ਖਿਲਾਫ ਤਾਮਿਲਨਾਡੂ 'ਚ ਇਕ ਕਿਸਾਨ ਰੈਲੀ 'ਚ ਸ਼ਾਮਲ ਹੋਣਗੇ। ਇਹ ਜਾਣਕਾਰੀ ਪਾਰਟੀ ਦੀ ਸੂਬਾ ਇਕਾਈ ਨੇ ਸੋਮਵਾਰ ਦਿੱਤੀ। ਤਾਮਿਲਨਾਡੂ 'ਚ ਕਾਂਗਰਸ ਵੱਲੋਂ 150 ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਹੈ। ਜਿਸ 'ਚ ਹਲਾਂ ਸਮੇਤ ਟ੍ਰੈਕਟਰ ਲਿਜਾਏ ਜਾਣਗੇ। ਹਾਲਾਂਕਿ ਫਿਲਹਾਲ ਪਾਰਟੀ ਨੇ ਵਿਰੋਧ ਪ੍ਰਦਰਸ਼ਨ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ।


ਆਸਟਰੀਆ 'ਚ ਦੂਜੇ ਲੌਕਡਾਊਨ ਤੋਂ ਪਹਿਲਾਂ ਗੋਲ਼ੀਬਾਰੀ, 7 ਲੋਕਾਂ ਦੀ ਮੌਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ