ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਬੁੱਧਵਾਰ ਕੈਪਿਟਲ ਭਵਨ 'ਤੇ ਹਮਲਾ ਕੀਤਾ ਤੇ ਪੁਲਿਸ ਨਾਲ ਭਿੜ ਗਏ। ਇਸ ਘਟਨਾ 'ਚ ਕਈ ਲੋਕ ਮਾਰੇ ਵੀ ਗਏ। ਉੱਥੇ ਹੀ ਇਸ ਤਰ੍ਹਾਂ ਦੀ ਹਿੰਸਾ ਦੋਬਾਰਾ ਨਾ ਹੋਵੇ। ਇਸ ਲਈ ਸੋਸ਼ਲ ਮੀਡੀਆ ਨੈਟਵਰਕਿੰਗ ਪਲੇਟਫਾਰਮ ਟਵਿਟਰ ਨੇ ਡੋਨਾਲਡ ਟਰੰਪ ਦਾ ਟਵਿਟਰ ਅਕਾਊਂਟ ਹਮੇਸ਼ਾਂ ਲਈ ਬੰਦ ਕਰ ਦਿੱਤਾ ਹੈ।


ਬੁੱਧਵਾਰ ਹੋਈ ਹਿੰਸਾ ਤੋਂ ਬਾਅਦ ਟਵਿਟਰ ਨੇ ਟਰੰਪ ਦਾ ਅਕਾਊਂਟ 12 ਘੰਟੇ ਲਈ ਬਲੌਕ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਟਵਿਟਰ ਅਕਾਊਂਟ ਤੋਂ ਕਈ ਟਵੀਟ ਹਟਾ ਦਿੱਤੇ ਹਨ। ਹਾਲਾਂਕਿ ਹੁਣ ਟਵਿਟਰ ਨੇ ਡੋਨਾਲਡ ਟਰੰਪ ਦੇ ਟਵਿਟਰ ਅਕਾਊਂਟ ਨੂੰ ਪੂਰੀ ਤਰ੍ਹਾਂ ਨਾਲ ਹੀ ਸਸਪੈਂਡ ਕਰ ਦਿੱਤਾ ਹੈ। ਇਸ ਦੇ ਪਿੱਛੇ ਟਵਿਟਰ ਨੇ ਵਜ੍ਹਾ ਦੱਸੀ ਕਿ ਅਜਿਹੀ ਹਿੰਸਾ ਦੋਬਾਰਾ ਨਾ ਹੋਵੇ, ਇਸ ਲਈ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ।


ਟਵਿਟਰ ਨੇ ਕਿਹਾ, ਡੋਨਾਲਡ ਟਰੰਪ ਦੇ @realDonaldTrump ਅਕਾਊਂਟ ਦੇ ਹਾਲੀਆ ਟਵੀਟ ਨੂੰ ਦੇਖਣ ਤੋਂ ਬਾਅਦ ਅਸੀਂ ਉਨ੍ਹਾਂ ਦੇ ਅਕਾਊਂਟ ਨੂੰ ਸਥਾਈ ਰੂਪ ਨਾਲ ਹਿੰਸਾ ਹੋਰ ਭੜਕਾਉਣ ਦੇ ਜ਼ੋਖਿਮ ਨੂੰ ਦੇਖਦਿਆਂ ਸਸਪੈਂਡ ਕਰ ਦਿੱਤਾ ਹੈ। ਇਸ ਹਫਤੇ ਦੀਆਂ ਭਿਆਨਕ ਘਟਨਾਵਾਂ ਦੇ ਸੰਦਰਭ ਟਚ ਅਸੀਂ ਬੁੱਧਵਾਰ ਸਪਸ਼ਟ ਕਰ ਦਿੱਤਾ ਕਿ ਟਵਿਟਰ ਨਿਯਮਾਂ ਦੀ ਉਲੰਘਣਾ ਕਾਰਨ ਅਜਿਹੀ ਕਾਰਵਾਈ ਕੀਤੀ ਜਾਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ