ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਵੱਡੇ ਬੇਟੇ ਡੋਨਾਲਡ ਟਰੰਪ ਜੂਨੀਅਰ (Trump JR) ਕੋਰੋਨਾਵਾਇਰਸ (Coronavirus) ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਟਰੰਪ ਜੂਨੀਅਰ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਕੋਵਿਡ-19 (Covid 19) ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਅਤੇ ‘ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਤੋਂ ਉਹ ਆਪਣੇ ਕੈਬਿਨ ਵਿਚ ਆਇਸੋਲੇਸ਼ਨ 'ਚ ਹਨ।"
ਬੁਲਾਰੇ ਨੇ ਕਿਹਾ, “ਹੁਣ ਤੱਕ ਉਨ੍ਹਾਂ 'ਚ ਸੰਕਰਮਣ ਦੇ ਲੱਛਣ ਨਹੀਂ ਹਨ ਅਤੇ ਉਹ ਕੋਵਿਡ-19 ਨਾਲ ਸਬੰਧਤ ਸਾਰੇ ਡਾਕਟਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।” ਟਰੰਪ ਜੂਨੀਅਰ (42) ਤੋਂ ਪਹਿਲਾਂ ਉਸ ਦਾ ਛੋਟਾ ਭਰਾ ਬੈਰੋਨ, ਪਿਤਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਪਹਿਲੀ ਮਹਿਲਾ ਮੇਲਾਨੀਆ ਵੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ।
ਅਮਰੀਕਾ ਵਿਚ ਕੋਰੋਨਾਵਾਇਰਸ ਭਿਆਨਕ ਰੂਪ ਧਾਰਨ ਕਰ ਰਿਹਾ ਹੈ:
ਅਮਰੀਕਾ ਵਿਚ ਮਹਾਮਾਰੀ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ ਹੈ। ਪਿਛਲੇ ਇੱਕ ਹਫ਼ਤੇ ਵਿੱਚ ਯੂਐਸ ਵਿੱਚ ਰੋਜ਼ਾਨਾ ਔਸਤਨ ਨਵੇਂ ਕੇਸਾਂ ਦੀ ਗਿਣਤੀ 1.5 ਲੱਖ ਦਰਜ ਕੀਤੀ ਜਾ ਰਹੀ ਹੈ, ਜੋ ਕਿ ਦੋ ਹਫ਼ਤਿਆਂ ਦੇ ਔਸਤਨ ਪੱਧਰ ਨਾਲੋਂ 77 ਪ੍ਰਤੀਸ਼ਤ ਵੱਧ ਹੈ। ਕੋਵਿਡ -19 ਵਿਚ ਮਰਨ ਵਾਲਿਆਂ ਦੀ ਗਿਣਤੀ ਢਾਈ ਲੱਖ ਤੋਂ ਪਾਰ ਹੋ ਗਈ ਹੈ। ਪਿਛਲੇ ਹਫ਼ਤੇ ਤੱਕ ਅਮਰੀਕਾ ਵਿੱਚ ਲਗਪਗ 10 ਲੱਖ ਚਾਲੀ ਹਜ਼ਾਰ ਬੱਚੇ ਅਤੇ ਨੌਜਵਾਨ ਕੋਰੋਨਾ ਨਾਲ ਸੰਕਰਮਿਤ ਹੋਏ ਹਨ।
Shooting in America: ਅਮਰੀਕਾ ਦੇ ਮਾਲ 'ਚ ਹੋਈ ਗੋਲੀਬਾਰੀ ਵਿਚ 8 ਜ਼ਖ਼ਮੀ, ਪੁਲਿਸ ਵਲੋਂ ਸ਼ੂਟਰ ਦੀ ਭਾਲ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਰੰਪ ਤੋਂ ਮਗਰੋਂ ਹੁਣ ਉਸ ਦੇ ਵੱਡੇ ਬੇਟੇ ਨੂੰ ਕੋਰੋਨਾ ਨੇ ਪਾਇਆ ਘੇਰਾ, ਅਮਰਿਕਾ 'ਚ ਖ਼ਤਰਨਾਕ ਹੋ ਰਿਹਾ ਕੋਰੋਨਾ
ਏਬੀਪੀ ਸਾਂਝਾ
Updated at:
21 Nov 2020 11:02 AM (IST)
ਇਸ ਤੋਂ ਪਹਿਲਾਂ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕੋਰੋਨਾ ਸੰਕਰਮਣ ਵਿੱਚ ਆ ਚੁੱਕੇ ਹਨ। ਉਨ੍ਹਾਂ ਦਾ ਵਾਲਟਰ ਰੀਡ ਮਿਲਟਰੀ ਹਸਪਤਾਲ ਵਿਚ ਤਿੰਨ ਦਿਨਾਂ ਦਾ ਇਲਾਜ ਚੱਲਿਆ। ਡੋਨਾਲਡ ਟਰੰਪ ਜੂਨੀਅਰ ਦੀ ਪ੍ਰੇਮਿਕਾ ਕਿਮਬਰਲੀ ਗਲੀਫੋਇਲ ਇਨ੍ਹਾਂ ਗਰਮੀਆਂ ਵਿੱਚ ਕੋਰੋਨਾ ਨਾਲ ਪੀੜਤ ਹੋਈ ਸੀ।
- - - - - - - - - Advertisement - - - - - - - - -