Dubai migration : ਇਹ ਦੁਨੀਆ ਭਰ ਵਿੱਚ ਵਪਾਰ ਅਤੇ ਸੈਰ-ਸਪਾਟੇ ਦਾ ਇੱਕ ਪ੍ਰਮੁੱਖ ਕੇਂਦਰ ਹੈ। ਸਾਲਾਂ ਤੋਂ ਇਸ ਨੂੰ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਲੋਕਾਂ ਲਈ ਧਰਤੀ 'ਤੇ ਸਵਰਗ ਮੰਨਿਆ ਜਾਂਦਾ ਹੈ।
200 ਤੋਂ ਵੱਧ ਦੇਸ਼ਾਂ ਦੇ ਰਹਿੰਦੇ ਨੇ ਲੋਕ
ਇੱਥੋਂ ਦੀ ਚਮਕ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ। ਇਕ ਅੰਕੜੇ ਮੁਤਾਬਕ ਇੱਥੇ 200 ਤੋਂ ਵੱਧ ਦੇਸ਼ਾਂ ਦੇ ਲੋਕ ਰਹਿੰਦੇ ਹਨ। ਇਸੇ ਕਰਕੇ ਇਸ ਨੂੰ ਵਿਭਿੰਨ ਸੱਭਿਆਚਾਰ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ।
ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵੀ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ ਪਰ ਸਮਝਿਆ ਜਾਂਦਾ ਹੈ ਕਿ ਸਾਲ 2023 ਵਿੱਚ ਇੱਥੇ ਦੀ ਆਬਾਦੀ ਬਹੁਤ ਵਧ ਗਈ ਹੈ। ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਹੈ।
ਕਿਉਂ ਵਧ ਰਹੀ ਹੈ ਦੁਬਈ 'ਚ ਆਬਾਦੀ?
ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਸਿਆਸੀ ਅਸਥਿਰਤਾ ਕਾਰਨ ਦੁਬਈ 'ਚ ਪਾਕਿਸਤਾਨੀਆਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਵੱਧ ਰਹੀ ਹੈ। ਇਸ ਦੇ ਨਾਲ ਹੀ, ਕੋਰੋਨਾ ਮਹਾਂਮਾਰੀ ਤੋਂ ਬਾਅਦ, ਇਨ੍ਹਾਂ ਥਾਵਾਂ 'ਤੇ ਭਾਰਤੀਆਂ ਦੀ ਗਿਣਤੀ ਵੀ ਕਾਫ਼ੀ ਵਧੀ ਹੈ।
ਦਰਅਸਲ, ਕੋਰੋਨਾ ਮਹਾਮਾਰੀ ਤੋਂ ਬਾਅਦ ਯੂਏਈ ਦੇ ਸ਼ਹਿਰਾਂ ਵਿੱਚ ਪ੍ਰਵਾਸੀਆਂ ਦੇ ਪੈਟਰਨ ਵਿੱਚ ਵੱਡਾ ਬਦਲਾਅ ਆਇਆ ਹੈ। ਅੱਜ ਤੱਕ 200 ਤੋਂ ਵੱਧ ਦੇਸ਼ਾਂ ਦੇ ਨਾਗਰਿਕ ਸੰਯੁਕਤ ਅਰਬ ਅਮੀਰਾਤ ਵਿੱਚ ਆਪਣੇ ਘਰ ਬਣਾ ਚੁੱਕੇ ਹਨ। ਆਉਣ ਵਾਲੇ ਸਾਲਾਂ ਵਿੱਚ ਇਸ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।
2023 ਵਿੱਚ, ਯੂਏਈ ਦੀ ਆਬਾਦੀ 10.17 ਮਿਲੀਅਨ ਹੋਣ ਦਾ ਅਨੁਮਾਨ ਹੈ, ਸਾਲ 2022 ਨਾਲੋਂ 0.89% ਦੇ ਵਾਧੇ ਨਾਲ। ਸਰਕਾਰੀ ਅੰਕੜਿਆਂ ਅਨੁਸਾਰ ਮਈ 2023 ਤੱਕ ਦੁਬਈ ਦੀ ਆਬਾਦੀ 3.57 ਮਿਲੀਅਨ ਸੀ। ਇਸ ਦੇ ਨਾਲ ਹੀ, 2023 ਵਿੱਚ, ਯੂਏਈ ਵਿੱਚ ਪ੍ਰਵਾਸੀਆਂ ਦੀ ਆਬਾਦੀ 9.0 ਮਿਲੀਅਨ ਹੈ।
ਕਿੰਨੇ ਭਾਰਤੀ ਤੇ ਪਾਕਿਸਤਾਨੀ ਹਨ ਦੁਬਈ ਵਿੱਚ?
GlobalMediaSite.com ਦੇ ਅਨੁਸਾਰ, ਸਾਲ 2023 ਵਿੱਚ, UAE ਵਿੱਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ 2.80 ਮਿਲੀਅਨ ਹੈ। ਇਸ ਦੇ ਨਾਲ ਹੀ ਸਾਲ 2023 'ਚ ਹੁਣ ਤੱਕ ਪਾਕਿਸਤਾਨੀਆਂ ਦੀ ਗਿਣਤੀ 1.29 ਕਰੋੜ ਹੈ। ਯਾਨੀ ਭਾਰਤੀਆਂ ਦੀ ਗਿਣਤੀ ਪਾਕਿਸਤਾਨੀਆਂ ਨਾਲੋਂ ਵੱਧ ਹੈ।
ਇਹ ਅੰਤਰ ਦੋਵਾਂ ਦੇਸ਼ਾਂ ਦੀ ਅਸਲ ਆਬਾਦੀ 'ਤੇ ਆਧਾਰਿਤ ਹੈ। ਪਰ ਅਜੋਕੇ ਸਮੇਂ ਵਿੱਚ ਪਾਕਿਸਤਾਨ ਤੋਂ ਪਰਵਾਸ ਵਧਿਆ ਹੈ। ਦੁਬਈ ਹੋਵੇ ਜਾਂ ਲੰਡਨ, ਸਿਆਸੀ ਅਸਥਿਰਤਾ ਅਤੇ ਆਰਥਿਕ ਪਰੇਸ਼ਾਨੀਆਂ ਕਾਰਨ ਇਨ੍ਹਾਂ ਸ਼ਹਿਰਾਂ 'ਚ ਅਮੀਰ ਪਾਕਿਸਤਾਨੀ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ।
ਦੂਜੇ ਦੇਸ਼ਾਂ ਦੀ ਗੱਲ ਕਰੀਏ ਤਾਂ ਇੱਥੇ ਬੰਗਲਾਦੇਸ਼ੀ ਪ੍ਰਵਾਸੀਆਂ ਦੀ ਗਿਣਤੀ 0.75 ਮਿਲੀਅਨ ਹੈ ਜਦਕਿ ਚੀਨ 0.22 ਮਿਲੀਅਨ ਹੈ। ਸਾਰੇ ਦੇਸ਼ਾਂ ਦੇ ਪ੍ਰਵਾਸੀਆਂ ਦੀ ਗਿਣਤੀ 9 ਮਿਲੀਅਨ ਹੈ।
ਸਾਲ ਦਰ ਸਾਲ ਵਧ ਰਹੀ ਹੈ ਯੂਏਈ ਦੀ ਆਬਾਦੀ
ਸੰਯੁਕਤ ਅਰਬ ਅਮੀਰਾਤ ਦੀ ਆਬਾਦੀ ਸਾਲ 2000 ਵਿੱਚ ਸਿਰਫ 3.13 ਮਿਲੀਅਨ ਸੀ, ਜੋ ਸਾਲ 2010 ਵਿੱਚ ਦੁੱਗਣੀ ਤੋਂ ਵੱਧ ਕੇ 8.54 ਮਿਲੀਅਨ ਹੋ ਗਈ। ਇਸ ਦੇ ਨਾਲ ਹੀ ਦਸ ਸਾਲਾਂ ਬਾਅਦ 2020 ਵਿੱਚ ਇੱਥੋਂ ਦੀ ਆਬਾਦੀ ਵਧ ਕੇ 9.89 ਮਿਲੀਅਨ ਹੋ ਗਈ ਤੇ ਫਿਰ 2023 ਵਿੱਚ ਇਹ ਅੰਕੜਾ 10.17 ਮਿਲੀਅਨ ਤੱਕ ਪਹੁੰਚ ਗਿਆ।
ਕੀ ਹੈ ਯੂਏਈ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ?
ਇੱਥੇ ਰਹਿਣ ਦਾ ਮਿਆਰ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਨੂੰ ਅਮੀਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਆਧੁਨਿਕ, ਲਗਜ਼ਰੀ ਸਹੂਲਤਾਂ ਅਤੇ ਕਾਰੋਬਾਰ ਇੱਥੇ ਸਭ ਤੋਂ ਵੱਡੇ ਆਕਰਸ਼ਣ ਹਨ। ਦੁਨੀਆ ਦੇ ਹਰ ਕੋਨੇ ਤੋਂ ਲੋਕ ਇੱਥੇ ਪੈਸੇ ਕਮਾਉਣ ਤੇ ਆਰਾਮ ਕਰਨ ਲਈ ਆਉਂਦੇ ਹਨ। ਅਜਿਹੀ ਖ਼ਬਰ ਹੈ ਕਿ ਸਾਲ 2023 ਤੋਂ ਬਾਅਦ ਇੱਥੇ ਸਰਕਾਰ ਅਜਿਹੇ ਹੋਰ ਆਕਰਸ਼ਣ ਕੇਂਦਰ ਸਥਾਪਤ ਕਰਨ ਜਾ ਰਹੀ ਹੈ, ਤਾਂ ਜੋ ਇੱਥੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ।