ਰਿਆਦ: ਦੁਨੀਆਂ ਭਰ 'ਚ ਜਾਨਲੇਵਾ ਕੋਰੋਨਾ ਵਾਇਰਸ ਦਾ ਖੌਫ ਬਰਕਰਾਰ ਹੈ। ਇਸ ਦਰਮਿਆਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੋਹੰਮਦ ਬਿਨ ਸਲਮਾਨ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ। ਸਮਾਚਾਰ ਏਜੰਸੀ ਰਾਇਟਰਜ਼ ਨੇ ਸਾਊਦੀ ਪ੍ਰੈਸ ਏਜੰਸੀ ਦੇ ਹਵਾਲੇ ਤੋਂ ਇਹ ਖ਼ਬਰ ਦਿੱਤੀ ਹੈ। ਕ੍ਰਾਊਨ ਪ੍ਰਿੰਸ ਨੇ ਇਹ ਡੋਜ਼ ਅਜਿਹੇ ਸਮੇਂ ਲਈ ਹੈ ਜਦੋਂ ਕੁਝ ਮੁਸਲਿਮ ਦੇਸ਼ ਵੈਕਸੀਨ 'ਚ ਇਸਤੇਮਾਲ ਜਿਲੇਟਿਨ ਦਾ ਵਿਰੋਧ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਲੇਟਿਨ ਸੂਰ ਦੀ ਚਰਬੀ ਤੋਂ ਬਣਦੀ ਹੈ।


ਸਾਊਦੀ ਅਰਬ ਨੂੰ ਇਸ ਮਹੀਨੇ ਮਿਲੀ ਸੀ ਪਹਿਲੀ ਖੇਪ:


ਕ੍ਰਾਊਨ ਪ੍ਰਿੰਸ ਨੂੰ ਟੀਕਾ ਲਵਾਉਣ ਤੋਂ ਬਾਅਦ ਦੇਸ਼ ਦੇ ਸਿਹਤ ਮੰਤਰੀ ਡਾ.ਤੌਫੀਕ ਅਲ ਰਾਬੀਆ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਤੌਫੀਕ ਨੇ ਕਿਹਾ ਕਿ ਨਾਗਰਿਕਾਂ ਨੂੰ ਟੀਕੇ ਪ੍ਰਦਾਨ ਕਰਨ ਲਈ ਕ੍ਰਾਊਨ ਪ੍ਰਿੰਸ ਦੀ ਉਤਸੁਕਤਾ ਲਈ ਇਹ ਆਭਾਰ ਵਿਅਕਤ ਕੀਤਾ ਹੈ। ਬ੍ਰਿਟੇਨ ਦੀ ਤਾਰੀਫ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਦੇਸ਼ ਮਹਾਮਾਰੀ ਦਾ ਸਾਹਮਣਾ ਕਰਨ 'ਚ ਦੁਨੀਆਂ ਦੇ ਸਭ ਤੋ ਚੰਗੇ ਦੇਸ਼ਾਂ 'ਚੋਂ ਇਕ ਹੈ। ਇਕ ਰਿਪੋਰਟ ਦੇ ਮੁਤਾਬਕ ਸਾਊਦੀ ਅਰਬ 'ਚ ਇਸੇ ਮਹੀਨੇ ਦੀ ਸ਼ੁਰੂਆਤ 'ਚ Pzifer ਅਤੇ BioNTech ਵੱਲੋਂ ਵਿਕਸਤ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਸ਼ਿਪਮੈਂਟ ਆਈ ਸੀ।


ਸਾਊਦੀ ਅਰਬ 'ਚ ਹੁਣ ਤਕ 6168 ਲੋਕਾਂ ਦੀ ਮੌਤ


ਵੈਬਸਾਈਟ ਵਰਲਡੋਮੀਟਰ ਦੇ ਮੁਤਾਬਕ, ਸਾਊਦੀ ਅਰਬ 'ਚ ਕੋਰੋਨਾ ਵਾਇਰਸ ਦੇ ਹੁਣ ਤਕ ਤਿੰਨ ਲੱਖ 61 ਹਜ਼ਾਰ, 903 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ ਤਕ ਛੇ ਹਜ਼ਾਰ 168 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇਸ 'ਚ ਹੁਣ ਤਕ ਤਿੰਨ ਲੱਖ, 52 ਹਜ਼ਾਰ, 815 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ। ਫਿਲਹਾਲ ਦੇਸ਼ 'ਚ ਹੁਣ ਸਿਰਫ਼ ਦੋ ਹਜ਼ਾਰ 920 ਲੋਕਾਂ ਦਾ ਹੀ ਇਲਾਜ ਚੱਲ ਰਿਹਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ