ਪਾਕਿਸਤਾਨ ਵਿੱਚ ਦੇਰ ਰਾਤ ਭੂਚਾਲ ਆਇਆ ਜਿਸ ਕਾਰਨ ਧਰਤੀ ਕੰਬਣ ਲੱਗੀ। ਘਰਾਂ ਵਿੱਚ ਸੌ ਰਹੇ ਲੋਕ ਡਰ ਦੇ ਮਾਰੇ ਬਾਹਰ ਨਿਕਲ ਪਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.0 ਮਾਪੀ ਗਈ। ਭੂਚਾਲ ਰਾਤ 1:44 ਵਜੇ ਆਇਆ। ਫਿਲਹਾਲ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪ੍ਰਸ਼ਾਸਨ ਵੱਲੋਂ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਲੋਕਾਂ ਨੂੰ ਸੰਜਮ ਬਣਾਏ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਵਿੱਚ ਸੰਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

 

 

 

ਨੈਸ਼ਨਲ ਸੈਂਟਰ ਫੋਰ ਸੀਸਮੋਲੋਜੀ (NCS) ਨੇ ਦੱਸਿਆ ਕਿ ਅੱਜ 01:44 ਵਜੇ (IST) ਪਾਕਿਸਤਾਨ ਵਿੱਚ ਰਿਕਟਰ ਸਕੇਲ 'ਤੇ 4.0 ਤੀਬਰਤਾ ਦਾ ਭੂਚਾਲ ਆਇਆ। NCS ਦੇ ਮੁਤਾਬਕ, ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਗਹਿਰਾਈ 'ਤੇ ਸੀ, ਜਿਸ ਦਾ ਅਕਸ਼ਾਂਸ਼ 29.67 ਉੱਤਰ ਅਤੇ ਦੇਸ਼ਾਂਤਰ 66.10 ਪੂਰਬ ਸੀ। ਇਸ ਤੋਂ ਪਹਿਲਾਂ 5 ਮਈ, 2025 ਨੂੰ ਵੀ ਪਾਕਿਸਤਾਨ ਵਿੱਚ 4.2 ਦੀ ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਗਹਿਰਾਈ 'ਤੇ ਸੀ, ਜਿਸ ਦਾ ਅਕਸ਼ਾਂਸ਼ 36.60 ਉੱਤਰ ਅਤੇ ਦੇਸ਼ਾਂਤਰ 72.89 ਪੂਰਬ ਸੀ।

ਕਦੋਂ-ਕਦੋਂ ਆਇਆ ਭੂਚਾਲ?

ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ 12 ਅਪ੍ਰੈਲ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਸੀ। ਭੂਚਾਲ ਦੇ ਝਟਕੇ ਜੰਮੂ-ਕਸ਼ਮੀਰ ਵਿੱਚ ਵੀ ਮਹਿਸੂਸ ਕੀਤੇ ਗਏ ਸਨ। ਦੱਸਿਆ ਗਿਆ ਸੀ ਕਿ 12 ਅਪ੍ਰੈਲ ਨੂੰ ਦੁਪਹਿਰ ਕਰੀਬ ਇੱਕ ਵਜੇ 33.63 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 72.46 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਰਿਕਟਰ ਪੈਮਾਨੇ 'ਤੇ 5.8 ਤੀਬਰਤਾ ਦਾ ਭੂਚਾਲ ਆਇਆ ਸੀ।