ਨਵੀਂ ਦਿਲੀ: ਇਸ ਸਾਲ ਦੇ ਨੋਬਲ ਪੁਰਸਕਾਰ ਜੇਤੂ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਮੁਖੀ ਡੇਵਿਡ ਵੇਸਲੇ ਮੁਤਾਬਕ, ਕੋਵਿਡ-19 ਮਹਾਮਾਰੀ ਕਰਕੇ ਦੁਨੀਆ ਵਿੱਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹਿੰਸਕ ਟਕਰਾਅ ਤੇ ਮਹਾਮਾਰੀ ਦਾ ਸੁਮੇਲ, ਖਾਸ ਕਰਕੇ ਅਫਰੀਕੀ ਸਹਾਰਾ ਦੇਸ਼ਾਂ ਯਮਨ, ਕਾਂਗੋ, ਨਾਈਜੀਰੀਆ, ਦੱਖਣੀ ਸੁਡਾਨ ਤੇ ਬੁਰਕੀਨਾ ਫਾਸੋ ਵਰਗੇ ਦੇਸ਼ਾਂ ਵਿੱਚ ਕਈ ਗੁਣਾ ਵਧ ਰਿਹਾ ਹੈ। ਸੰਯੁਕਤ ਰਾਸ਼ਟਰ ਵੱਲੋਂ ਪਿਛਲੇ ਜੁਲਾਈ ਵਿੱਚ ਕਰਵਾਏ ਗਏ ਸਰਵੇਖਣ ਮੁਤਾਬਕ ਮਹਾਮਾਰੀ ਤੇ ਆਲਮੀ ਮੰਦੀ ਕਾਰਨ 8.3 ਤੋਂ 13.2 ਕਰੋੜ ਲੋਕਾਂ ਦੇ ਸਾਹਮਣੇ ਭੁੱਖਮਰੀ ਦਾ ਸੰਕਟ ਹੈ।


ਗਲੋਬਲ ਸਟਾਰਵਿਜ਼ਨ ਇੰਡੈਕਸ ਦੀ ਤਾਜ਼ਾ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਭਾਰਤ ਵੀ ਬਹੁਤ ਜ਼ਿਆਦਾ ਸੁਵਿਧਾਜਨਕ ਸਥਿਤੀ ਵਿੱਚ ਨਹੀਂ। 107 ਦੇਸ਼ਾਂ ਦੀ ਸੂਚੀ ਵਿੱਚ ਭਾਰਤ 94ਵੇਂ ਨੰਬਰ 'ਤੇ ਹੈ। ਸ਼੍ਰੀਲੰਕਾ 64ਵੇਂ, ਨੇਪਾਲ 73ਵੇਂ, ਪਾਕਿਸਤਾਨ 88ਵੇਂ, ਬੰਗਲਾਦੇਸ਼ 75ਵੇਂ ਤੇ ਇੰਡੋਨੇਸ਼ੀਆ 77ਵੇਂ ਨੰਬਰ ਨਾਲ ਭਾਰਤ ਤੋਂ ਅੱਗੇ ਹਨ। ਸੰਯੁਕਤ ਰਾਸ਼ਟਰ ਦੀ ਏਜੰਸੀ ਦੇ ਮੁਲਾਂਕਣ ‘ਚ ਭਾਰਤ ਦੀ 14 ਪ੍ਰਤੀਸ਼ਤ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ। ਭਾਰਤ 'ਚ ਬੌਨੇਪਨ ਦੀ ਦਰ 37.4 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਇਹ ਗੰਭੀਰ ਕੁਪੋਸ਼ਣ ਦਾ ਲੱਛਣ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਭਾਰਤ ਵਿੱਚ ਬੱਚਿਆਂ ਦੀ ਮੌਤ ਦਰ ਵਿੱਚ ਸੁਧਾਰ ਹੋਇਆ ਹੈ, ਜੋ ਇਸ ਸਮੇਂ 3.7 ਪ੍ਰਤੀਸ਼ਤ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਰਨੌਤ ਨੂੰ ਭੇਜਿਆ ਲੀਗਲ ਨੋਟਿਸ

ਦੱਸ ਦਈਏ ਕਿ 'ਵਰਲਡ ਫੂਡ ਪ੍ਰੋਗਰਾਮ' ਦੁਨੀਆ ਦੀ ਸਭ ਤੋਂ ਵੱਡੀ ਮਨੁੱਖਤਾਵਾਦੀ ਸਹਾਇਤਾ ਸੰਸਥਾ ਹੈ, ਜੋ ਭੁੱਖ ਦੇ ਵਿਰੁੱਧ ਲੜਦੀ ਹੈ ਤੇ ਭੋਜਨ ਸੁਰੱਖਿਆ ਨੂੰ ਉਤਸ਼ਾਹਤ ਕਰਦੀ ਹੈ। ਇਸ ਸੰਸਥਾ ਕੋਲ ਲੋੜਵੰਦ ਲੋਕਾਂ ਦੀ ਮਦਦ ਲਈ ਇੱਕ ਵਿਲੱਖਣ ਤੇ ਪ੍ਰਭਾਵਸ਼ਾਲੀ ਢਾਂਚਾ ਹੈ। ਉਨ੍ਹਾਂ ਦੇ ਟ੍ਰਾਂਸਪੋਰਟ ਬੇੜੇ ਵਿੱਚ 5,000 ਟਰੱਕ, 30 ਸਮੁੰਦਰੀ ਜਹਾਜ਼ ਤੇ 100 ਤੋਂ ਵੱਧ ਜਹਾਜ਼ ਹੁੰਦੇ ਹਨ, ਜਿਸ ਰਾਹੀਂ ਇਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਲੋੜਵੰਦ ਲੋਕਾਂ ਨੂੰ ਰਾਹਤ ਸਪਲਾਈ ਪਹੁੰਚਾਉਣ ਦੇ ਯੋਗ ਹਨ।

Breaking | ਦਿੱਲੀ ਦੀਆਂ ਬਰੂਹਾਂ 'ਤੇ ਅੰਦੋਲਨ 9ਵੇਂ ਦਿਨ ਜਾਰੀ,ਵਧੀ ਸਖ਼ਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904