ਬੁਲਗਾਰੀਆ ਦੀ ਮਸ਼ਹੂਰ ਭਵਿੱਖਬਾਣੀ ਕਰਨ ਵਾਲੀ ਅਤੇ ਅਧਿਆਤਮਿਕ ਤਾਕਤਾਂ ਲਈ ਜਾਣੀ ਜਾਂਦੀ ਅੰਨ੍ਹੀ ਮਹਿਲਾ ਬਾਬਾ ਵਾਂਗਾ ਦੀਆਂ ਭਵਿੱਖਬਾਣੀਆਂ ਹੁਣ ਫਿਰ ਚਰਚਾ ਵਿੱਚ ਹਨ। ਜਿਵੇਂ–ਜਿਵੇਂ ਸਾਲ 2025 ਖ਼ਤਮ ਹੋਣ ਵਾਲਾ ਹੈ ਅਤੇ ਨਵਾਂ ਸਾਲ ਨੇੜੇ ਆ ਰਿਹਾ ਹੈ, ਲੋਕ ਉਸ ਦੀਆਂ ਪੁਰਾਣੀਆਂ ਭਵਿੱਖਬਾਣੀਆਂ ਨੂੰ ਯਾਦ ਕਰ ਰਹੇ ਹਨ। ਇਹ ਭਵਿੱਖਬਾਣੀਆਂ ਜਿੰਨੀ ਦਿਲਚਸਪ ਹਨ, ਉਤਨੀ ਹੀ ਡਰਾਵਣੀਆਂ ਵੀ ਮੰਨੀਆਂ ਜਾਂਦੀਆਂ ਹਨ।
ਸਾਲ 2026 ਲਈ ਬਾਬਾ ਵਾਂਗਾ ਨੇ ਕੁਦਰਤੀ ਆਫ਼ਤਾਂ, ਵਿਸ਼ਵ-ਯੁੱਧ ਦੇ ਖ਼ਤਰੇ, ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ, ਸ਼ੇਅਰ ਮਾਰਕਿਟ ਕ੍ਰੈਸ਼ ਅਤੇ ਨਕਦੀ ਦੀ ਕਮੀ ਵਰਗੀਆਂ ਕਈ ਭਵਿੱਖਬਾਣੀਆਂ ਕੀਤੀਆਂ ਸਨ।
ਦਰਅਸਲ, 23 ਨਵੰਬਰ 2025 (ਐਤਵਾਰ) ਨੂੰ ਇਥੋਪੀਆ ਵਿੱਚ ਲਗਭਗ 12 ਹਜ਼ਾਰ ਸਾਲ ਬਾਅਦ ਪਹਿਲੀ ਵਾਰ ਜਵਾਲਾਮੁਖੀ ਫਟਿਆ। ਇਸ ਧਮਾਕੇ ਕਾਰਨ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤਿੱਖੀਆਂ ਹਵਾਵਾਂ ਚੱਲੀਆਂ ਅਤੇ ਜਵਾਲਾਮੁਖੀ ਦੀ ਰਾਖ ਦਾ ਗੁਬਾਰ ਭਾਰਤ ਸਮੇਤ ਕਈ ਦੇਸ਼ਾਂ ਤੱਕ ਪਹੁੰਚ ਗਿਆ।
ਇਥੋਪੀਆ ‘ਚ ਹੇਲੀ ਗੁਬਬੀ ਜਵਾਲਾਮੁਖੀ ਫਟਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਇਸ ਘਟਨਾ ਨੂੰ ਬਾਬਾ ਵਾਂਗਾ ਦੀਆਂ ਕੁਦਰਤੀ ਆਫ਼ਤਾਂ ਵਾਲੀਆਂ ਭਵਿੱਖਬਾਣੀਆਂ ਨਾਲ ਜੋੜ ਰਹੇ ਹਨ। ਬਾਬਾ ਵਾਂਗਾ ਨੇ ਸਾਲ 2025 ਨੂੰ ਤਬਾਹੀ ਵਾਲਾ ਸਾਲ ਦੱਸਿਆ ਸੀ। ਇਸ ਤੋਂ ਇਲਾਵਾ, ਉਹਨਾਂ ਨੇ ਇਹ ਵੀ ਕਿਹਾ ਸੀ ਕਿ ਵਰ੍ਹਾ 2026 ਵਿੱਚ ਵੱਡੀ ਕੁਦਰਤੀ ਤਬਾਹੀ ਆ ਸਕਦੀ ਹੈ।
ਇਨ੍ਹਾਂ ਦੀ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀਆਂ ਵਿੱਚ ਭੂਚਾਲ, ਜਵਾਲਾਮੁਖੀ ਵਿਸਫੋਟ, ਤੇਜ਼ ਬਾਰਿਸ਼, ਹੜ੍ਹ ਅਤੇ ਸੁੱਕਾ ਪੈਣਾ ਸ਼ਾਮਲ ਹੈ। ਇਥੋਪੀਆ ਵਿੱਚ ਜਵਾਲਾਮੁਖੀ ਵਿਸਫੋਟ ਹੋਇਆ, ਅਤੇ ਬੀਤੇ ਸੋਮਵਾਰ ਨੂੰ ਮਿਆਂਮਾਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸੇ ਸਾਲ ਮਾਰਚ ਮਹੀਨੇ ਵਿੱਚ ਮਿਆਂਮਾਰ ‘ਚ 7.7 ਤੀਵਰਤਾ ਦੇ ਭੂਚਾਲ ਨੇ 3,500 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ।ਸਾਲ 2026 ਲਈ ਬਾਬਾ ਵਾਂਗਾ ਨੇ ਕੁਦਰਤੀ ਆਫ਼ਤਾਂ ਦੇ ਨਾਲ-ਨਾਲ ਭਿਆਨਕ ਜੰਗ, ਦੁਨੀਆ ‘ਤੇ ਤਾਕਤਵਰ ਨੇਤਾਵਾਂ ਦਾ ਪ੍ਰਭਾਵ ਵਧਣ, ਏਆਈ ਦੇ ਕੰਟਰੋਲ ਤੋਂ ਬਾਹਰ ਹੋਣ, ਨਕਦੀ ਸੰਕਟ ਅਤੇ ਸ਼ੇਅਰ ਮਾਰਕਿਟ ਡਿੱਗਣ ਦੀਆਂ ਭਵਿੱਖਬਾਣੀਆਂ ਕੀਤੀਆਂ ਹਨ।ਇਥਿਓਪੀਆ ‘ਚ ਹੋਏ ਜਵਾਲਾਮੁਖੀ ਵਿਸਫੋਟ ਨੂੰ ਲੋਕ ਬਾਬਾ ਵਾਂਗਾ ਦੀਆਂ ਭਵਿੱਖਬਾਣੀਆਂ ਨਾਲ ਜੋੜਕੇ ਦੇਖ ਰਹੇ ਹਨ। ਬਾਬਾ ਵਾਂਗਾ ‘ਤੇ ਵਿਸ਼ਵਾਸ਼ ਕਰਨ ਵਾਲੇ ਉਨ੍ਹਾਂ ਦੇ ਅਨੁਯਾਈਆਂ ਦੀ ਗਿਣਤੀ ਕਾਫੀ ਵੱਡੀ ਹੈ, ਜੋ ਸਮੇਂ-ਸਮੇਂ ‘ਤੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ।