ਨਵੀਂ ਦਿੱਲੀ: ਸਾਹਮਣੇ ਆਈ ਇੱਕ ਰਿਪੋਰਟ ਮੁਤਾਬਕ ਸਾਲ 2016 ‘ਚ ਅਮਰੀਕਾ ‘ਚ ਰਹਿਣ ਵਾਲਾ ਹਰ ਚੌਥਾ ਗੈਰ-ਆਵਾਸੀ ਵਿਦੇਸ਼ੀ ਨਾਗਰਿਕ ਇੱਕ ਭਾਰਤੀ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਰੀਬ 60% ਪਰਵਾਸੀ ਏਸ਼ਿਆਈ ਦੇਸ਼ਾਂ ਦੇ ਨਾਗਰਿਕ ਹਨ, ਜਿਨ੍ਹਾਂ ‘ਚ ਚੀਨ ਦਾ ਹਿੱਸਾ 15% ਹੈ।
2016 ‘ਚ ਕਰੀਬ 2.3 ਮਿਲੀਅਨ ਗੈਰ-ਆਵਾਸੀ ਵਸਨੀਕਾਂ ‘ਚ ਮੁਖ ਤੌਰ ‘ਤੇ ਕਰਮਚਾਰੀ, ਵਿਦਿਆਰਥੀ, ਐਕਸਚੈਂਜ ਵਿਜ਼ੀਟਰ ਤੇ ਡਿਪਲੋਮੈਟ ਤੇ ਹੋਰ ਨੁਮਾਇੰਦੇ ਸਨ। ਹੋਮਲੈਂਡ ਸਿਕਉਰਟੀ ਵਿਭਾਗ ਵੱਲੋਂ ਬਣਾਈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਗਿਣਤੀ ਸਾਲ 2015 ‘ਚ ਕਰੀਬ 15% ਵਧ ਸੀ।
ਇਸ ‘ਚ ਕਿਹਾ ਗਿਆ ਕਿ ਸਾਲ 2016 ‘ਚ ਸੰਯੁਕਤ ਰਾਸ਼ਟਰ ‘ਚ ਗੈਰ-ਆਵਾਸੀ ਦੇ ਤੌਰ ‘ਤੇ 5,80,000 ਭਾਰਤੀ ਸੀ। ਇਨ੍ਹਾਂ ‘ਚ 440,000 ਅਸਥਾਈ ਕਾਮੇ ਸੀ, ਜਿਨ੍ਹਾਂ ‘ਚ ਐਚ-1ਬੀ ਵੀਜ਼ਾ ਤੇ 140,000 ਵਿਦਿਆਰਥੀ ਸ਼ਾਮਲ ਸੀ। 340,00 ਗੈਰ-ਆਵਾਸੀਆਂ ਦੀ ਗਿਣਤੀ ਨਾਲ ਚੀਨ ਦੂਜੇ ਨੰਬਰ ‘ਤੇ ਸੀ। ਰਿਪੋਰਟ ‘ਚ ਕਿਹਾ ਗਿਆ ਕਿ ਇਸ ‘ਚ 40,000 ਅਸਥਾਈ ਕਾਮੇ ਤੇ 260,000 ਵਿਦਿਆਰਥੀ ਸ਼ਾਮਲ ਹਨ।
ਇਸ ਲਿਸਟ ‘ਚ ਅਗਲੇ ਦੇਸ਼ਾਂ ‘ਚ ਸੂਚੀ ‘ਚ ਮੈਕਸੀਕੋ, ਕੈਨੇਡਾ, ਦੱਖਣੀ ਕੋਰੀਆ, ਜਾਪਾਨ ਤੇ ਸਾਊਦੀ ਅਰਬ ਹਨ। ਮੈਕਸੀਕੋ ਦਾ ਵੀ ਭਾਰਤ ਦੀ ਤਰ੍ਹਾਂ ਇੱਥੇ ਰੁਝਾਨ ਵਧ ਹੈ। ਇੱਥੇ 85% ਅਸਥਾਈ ਕਰਮਚਾਰੀ ਤੇ 10% ਵਿਦਿਆਰਥੀ ਹਨ।
ਤਾਜ਼ਾ ਸੀਆਰਐਸ ਰਿਪੋਰਟ ਮੁਤਾਬਕ ਵਿੱਤੀ ਸਾਲ 2018 ‘ਚ ਸੂਬੇ ਦੇ ਕੌਂਸਲ ਅਫਸਰਾਂ ਨੇ ਨੌਂ ਮਿਲੀਅਨ ਗੈਰ-ਆਵਾਸੀ ਵੀਜ਼ੇ ਜਾਰੀ ਕੀਤੇ ਜੋ ਸਾਲ 2015 ‘ਚ 10.9 ਮਿਲੀਅਨ ਸੀ। ਇੱਥੇ ਤਕਰੀਬਨ 6.8 ਮਿਲੀਅਨ ਟੂਰਿਜ਼ਮ ਤੇ ਬਿਜਨੈਸ ਵੀਜ਼ੇ ਸਨ, ਜੋ ਸਾਲ 2018 ‘ਚ ਜਾਰੀ ਕੀਤੇ ਗੈਰ-ਆਵਾਸੀ ਵੀਜ਼ਾ ਦਾ ਤਿੰਨ ਚੌਥਾਈ ਤੋਂ ਜ਼ਿਆਦਾ ਹਿੱਸਾ ਸੀ।
ਰਿਪੋਰਟ ‘ਚ ਕਿਹਾ ਗਿਆ ਕਿ ਹੋਰ ਕਾਮੇ (924,000), ਵਿਦਿਆਰਥੀ (399,000) ਤੇ ਕਲਚਰ ਐਕਸਚੇਂਜ ਵਿਜ਼ੀਟਰ (382,000) ਮਹੱਤਵਪੂਰਨ ਸਮੂਹ ਸ਼ਾਮਲ ਸੀ। 2018 ‘ਚ ਏਸ਼ੀਆ ਤੋਂ ਆਏ 43% ਗੈਰ-ਆਵਾਸੀ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕੀਤਾ ਗਿਆ। ਇਸ ‘ਚ ਉੱਤਰੀ ਅਮਰੀਕਾ (21%), ਦੱਖਣੀ ਅਮਰੀਕਾ (18 ਫੀਸਦ), ਯੂਰਪ (12%) ਤੇ ਅਫਰੀਕਾ (5%) ਨੂੰ ਵੀਜ਼ਾ ਜਾਰੀ ਕੀਤਾ ਗਿਆ।
ਅਮਰੀਕਾ 'ਚ ਭਾਰਤੀਆਂ ਦੀ ਬੱਲੇ-ਬੱਲੇ, ਰਿਪੋਰਟ 'ਚ ਅਹਿਮ ਖੁਲਾਸੇ
ਏਬੀਪੀ ਸਾਂਝਾ
Updated at:
18 Sep 2019 01:08 PM (IST)
ਸਾਹਮਣੇ ਆਈ ਇੱਕ ਰਿਪੋਰਟ ਮੁਤਾਬਕ ਸਾਲ 2016 ‘ਚ ਅਮਰੀਕਾ ‘ਚ ਰਹਿਣ ਵਾਲਾ ਹਰ ਚੌਥਾ ਗੈਰ-ਆਵਾਸੀ ਵਿਦੇਸ਼ੀ ਨਾਗਰਿਕ ਇੱਕ ਭਾਰਤੀ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਰੀਬ 60% ਪਰਵਾਸੀ ਏਸ਼ਿਆਈ ਦੇਸ਼ਾਂ ਦੇ ਨਾਗਰਿਕ ਹਨ, ਜਿਨ੍ਹਾਂ ‘ਚ ਚੀਨ ਦਾ ਹਿੱਸਾ 15% ਹੈ।
- - - - - - - - - Advertisement - - - - - - - - -