ਨਵੀਂ ਦਿੱਲੀ: ਇੱਕ ਮੱਛੀ ਫੜਨ ਵਾਲੇ ਨੇ ਹਾਲ ਹੀ ‘ਚ ਨਾਰਵੇ ਦੇ ਤੱਟ ਤੋਂ ਅਜੀਬ ਤੇ ਵੱਖਰੀ ਦਿੱਖ ਵਾਲੀ ਮੱਛੀ ਫੜੀ। ਮੱਛੀ ਫੜਨ ਵਾਲੀ ਕੰਪਨੀ ਨਾਰਡਿਕ ਸੀ ਐਂਗਲਿੰਗ ਲਈ ਗਾਈਡ 19 ਸਾਲ ਦੇ ਆਸਕਰ ਲੁੰਡਾਹਲ ਨੇ ਮੱਛੀ ਫੜਨ ਤੋਂ ਬਾਅਦ ਵੇਖਿਆ ਤਾਂ ਉਹ ਵੀ ਉਲਝ ਗਏ। ਵੱਖਰੀ ਦਿੱਖ ਵਾਲੀ ਇਸ ਮੱਛੀ ਦੀਆਂ ਵਿਸ਼ਾਲ ਤੇ ਉੱਭਰੀਆਂ ਹੋਈਆਂ ਅੱਖਾਂ ਤੇ ਇੱਕ ਛੋਟਾ ਜਿਹਾ ਸਰੀਰ ਸੀ।


ਖ਼ਬਰਾਂ ਮੁਤਾਬਕ ਆਸਕਰ ਐਂਡੋਯਾ ਦੀਪ ਨੇੜੇ ਨੀਲੀ ਹਲਿਬੂਟ ਦੀ ਭਾਲ ਕਰ ਰਹੇ ਸੀ ਜਦੋਂ ਉਨ੍ਹਾਂ ਨੂੰ ਏਲੀਅਨ ਜਿਹੀ ਮੱਛੀ ਮਿਲੀ। ਉਨ੍ਹਾਂ ਨੇ ਕਿਹਾ, “ਅਸੀਂ ਨੀਲੀ ਹਲਿਬੂਟ ਦੀ ਭਾਲ ਕਰ ਰਹੇ ਸੀ, ਜੋ ਤੱਟ ਤੋਂ ਕਰੀਬ ਪੰਜ ਮੀਲ ਦੂਰ ਇੱਕ ਵੱਖਰੀ ਪ੍ਰਜਾਤੀ ਹੈ। ਮੇਰੇ ਕੋਲ ਇੱਕ ਲਾਈਨ ‘ਤੇ ਚਾਰ ਹੁੱਕ ਸੀ ਤੇ ਉਨ੍ਹਾਂ ਦੇ ਆਖਰ ‘ਚ ਕਾਫੀ ਵੱਡਾ ਲੱਗਿਆ। ਮੈਨੂੰ ਇਸ ਨੂੰ ਸਮੇਟਣ ‘ਚ ਕਰੀਬ 30 ਮਿੰਟ ਲੱਗੇ।” ਆਸਕਰ ਲੁੰਡਾਹਲ ਵੱਲੋਂ ਫੜੀ ਗਈ ਮੱਛੀ ਨੂੰ ‘ਥੋੜ੍ਹਾ ਜਿਹਾ ਡਾਈਨਾਸੋਰ ਜਿਹਾ’ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਅਜਿਹਾ ਕੁਝ ਨਹੀਂ ਦੇਖਿਆ ਸੀ।

ਮੈਟਰੋ ਦੀ ਰਿਪੋਰਟ ਮੁਤਾਬਕ ਇਹ ਇੱਕ ਤਰ੍ਹਾਂ ਦੀ ਮੱਛੀ ਹੈ, ਜੋ ਕਰੀਬ 300 ਮਿਲੀਅਨ ਤੋਂ ਜ਼ਿਆਦਾ ਸਾਲਾਂ ਤੋਂ ਹੈ। ਮਨੁੱਖ ਲਈ ਨੁਕਸਾਨਦੇਹ, ਇਹ ਜੀਵ ਮੁੱਖ ਤੌਰ ‘ਤੇ ਸਮੁੰਦਰੀ ਘੋਘੇ ਤੇ ਕੇਕੜੇ ਪਸੰਦ ਕਰਦੇ ਹਨ। ਇਹ ਡੂੰਘੇ ਪਾਣੀ ‘ਚ ਰਹਿਣਾ ਪਸੰਦ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਵੱਡੀਆਂ ਅੱਖਾਂ ਦੀ ਮਦਦ ਨਾਲ ਹਨ੍ਹੇਰੇ ‘ਚ ਵੀ ਦੇਖ ਸਕਦੇ ਹਨ।