Omicron: ਕੋਵਿਡ-19 'ਤੇ ਵਿਸ਼ਵ ਸਿਹਤ ਸੰਗਠਨ ਦੀ ਤਕਨੀਕੀ ਮੁਖੀ ਮਾਰਿਆ ਵਾਨ ਕੇਰਖੋਵ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਾਂ ਤੇ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ 'Omicron' ਡੈਲਟਾ ਨਾਲੋਂ ਘੱਟ ਗੰਭੀਰ ਹੈ, ਪਰ ਫਿਰ ਵੀ ਇਹ ਇੱਕ ਖਤਰਨਾਕ ਵਾਇਰਸ ਹੈ।



ਓਮੀਕ੍ਰੋਨ ਦਾ ਡੈਲਟਾ (Delta) ਨਾਲੋਂ ਘੱਟ ਗੰਭੀਰ ਹੋਣ ਦੇ ਬਾਵਜੂਦ ਲੋਕ ਹਸਪਤਾਲ ਕਿਉਂ ਪਹੁੰਚ ਰਹੇ ਹਨ ਤੇ ਉਸ ਵਾਇਰਸ ਨਾਲ ਮਰ ਰਹੇ ਹਨ? ਇਸ ਸਵਾਲ ਦੇ ਜਵਾਬ ਵਿੱਚ, ਡਾ. ਕੇਰਖੋਵ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਵੱਧ ਰਹੇ ਹਨ ਕਿ ਓਮਿਕ੍ਰੋਨ Immunity ਨੂੰ ਚਕਮਾ ਦੇ ਸਕਦਾ ਹੈ। ਕੇਰਖੋਵ ਨੇ ਕਿਹਾ ਕਿ, 'ਨਵੇਂ ਵੇਰੀਐਂਟ 'ਤੇ ਖੋਜ ਤੋਂ ਅਸੀਂ ਜੋ ਕੁਝ ਸਿੱਖ ਰਹੇ ਹਾਂ ਉਹ ਇਹ ਹੈ ਕਿ ਗੰਭੀਰ ਬਿਮਾਰੀਆਂ ਵਾਲੇ ਲੋਕਾਂ, ਬਜ਼ੁਰਗਾਂ ਜਾਂ ਜੋ ਲੋਕ ਬਿਨ੍ਹਾਂ ਟੀਕਾਕਰਣ ਦੇ ਹਨ, ਉਨ੍ਹਾਂ ਲਈ Omicron ਖਤਰਨਾਕ ਹੋ ਸਕਦਾ ਹੈ।'

ਦੁਨੀਆ 'ਚ ਹਰ ਕਿਸੇ ਨੂੰ ਹੋਵੇਗਾ ਕੋਰੋਨਾ -
ਇਹ ਪੁੱਛੇ ਜਾਣ 'ਤੇ ਕਿ ਕੀ ਦੁਨੀਆ ਵਿੱਚ ਹਰ ਕਿਸੇ ਨੂੰ Omicron ਹੋਵੇਗਾ? ਕੇਰਖੋਵ ਨੇ ਕਿਹਾ, 'ਇਸ ਵੇਰੀਐਂਟ ਦੇ ਇਨਫੈਕਸ਼ਨ ਦੀ ਰਫਤਾਰ ਕਿਸੇ ਵੀ ਹੋਰ ਸਟ੍ਰੇਨ ਦੇ ਮੁਕਾਬਲੇ ਤੇਜ਼ ਹੈ। ਅਜਿਹੇ 'ਚ ਸਾਰੇ ਲੋਕਾਂ ਤੱਕ ਪਹੁੰਚਣਾ ਕੋਈ ਵੱਡੀ ਗੱਲ ਨਹੀਂ ਹੈ। ਇਹ ਆਸਾਨੀ ਨਾਲ ਕਈ ਲੋਕਾਂ ਨੂੰ ਇਨਫੈਕਟਡ ਕਰ ਸਕਦਾ ਹੈ।'

ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਇਹ ਦੁਨੀਆ ਭਰ ਦੇ ਲੋਕਾਂ ਨੂੰ ਇਨਫੈਕਟਡ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ, 'ਅਸੀਂ ਨਿਸ਼ਚਤ ਤੌਰ 'ਤੇ ਦੁਨੀਆ ਭਰ ਵਿੱਚ ਕੇਸਾਂ ਵਿੱਚ ਵਾਧਾ ਦੇਖ ਰਹੇ ਹਾਂ, ਪਰ ਇਹ ਜ਼ਰੂਰੀ ਨਹੀਂ ਕਿ ਇਹ ਦੁਨੀਆ ਦੇ ਸਾਰੇ ਲੋਕਾਂ ਨੂੰ ਇਨਫੈਕਟਡ ਕਰੇ।'


ਇਹ ਵੀ ਪੜ੍ਹੋ: Corona in India: ਕਮਿਊਨਿਟੀ ਟ੍ਰਾਂਸਮਿਸ਼ਨ ਦੀ ਸਟੇਜ 'ਚ ਓਮੀਕ੍ਰੋਨ, ਦੇਸ਼ ਦੇ ਕਈ ਸ਼ਹਿਰਾਂ 'ਚ ਖਤਰਾ

ਹਰ ਦੇਸ਼ 'ਚ ਫੈਲ ਚੁੱਕਿਆ Omicron Variant-
ਮਾਰੀਆ ਦਾ ਕਹਿਣਾ ਹੈ ਕਿ ਜਿਨ੍ਹਾਂ ਦੇਸ਼ਾਂ 'ਚ ਜੀਨੋਮ ਸੀਕਵੈਂਸਿੰਗ ਦੀ ਤਕਨੀਕ ਚੰਗੀ ਹੈ, ਉਨ੍ਹਾਂ ਦੇਸ਼ਾਂ 'ਚ ਕੋਰੋਨਾ ਦੇ ਨਵੇਂ Omicron ਵੇਰੀਐਂਟ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਦੁਨੀਆ ਦੇ ਹਰ ਦੇਸ਼ ਵਿੱਚ ਪਹੁੰਚ ਚੁੱਕਿਆ ਹੈ। ਦੱਸ ਦਈਏ ਕਿ ਇਸ Variant ਨਾਲ ਸਭ ਤੋਂ ਜ਼ਿਆਦਾ ਬ੍ਰਿਟੇਨ ਤੇ ਅਮਰੀਕਾ ਪ੍ਰਭਾਵਿਤ ਹੋਏ ਹਨ। ਇੱਥੇ ਹਰ ਰੋਜ਼ ਲੱਖਾਂ ਕੋਰੋਨਾ ਮਰੀਜ਼ ਆ ਰਹੇ ਹਨ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904