ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਅਮਰੀਕਾ ਦੇ ਹਿਊਸਟਨ ‘ਚ ‘ਅਬਕੀ ਬਾਰ ਟਰੰਪ ਸਰਕਾਰ’ ਕਹਿ ਟਰੰਪ ਦਾ ਪ੍ਰਚਾਰ ਕੀਤਾ ਸੀ ਜਿਸ ਦਾ ਵਿਰੋਧੀ ਧਿਰ ਕਾਂਗਰਸ ਨੇ ਵਿਰੋਧ ਕੀਤਾ ਸੀ। ਹੁਣ ਇਸ ਮੁੱਦੇ ਬਾਰੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਗੱਲਾਂ ਦਾ ਗਲਤ ਮਤਲਬ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਜੋ ਨਾਅਰਾ ਦਿੱਤਾ ਸੀ, ਉਸ ਦਾ ਮਤਲਬ ਸਿਰਫ ਇਹ ਸੀ ਕਿ ਟਰੰਪ ਨੂੰ ਆਪਣੇ ਰਾਸ਼ਟਰਪਤੀ ਚੋਣ ਦੇ ਪ੍ਰਚਾਰ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਦਾ ਸਾਥ ਮਿਲ ਸਕੇ।

ਵਾਸ਼ਿੰਗਟਨ ਦੇ ਤਿੰਨ ਦਿਨੀਂ ਦੌਰੇ ‘ਤੇ ਜੈਸ਼ੰਕਰ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਪ੍ਰਧਾਨ ਮੰਤਰੀ ਨੇ 2020 ਦੇ ਚੋਣ ਮੁਹਿੰਮ ਲਈ ਟਰੰਪ ਦੀ ਉਮੀਦਵਾਰੀ ਦਾ ਸਮਰਥਨ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੇ ਜੋ ਕਿਹਾ, ਉਸ ‘ਤੇ ਧਿਆਨ ਦਿਓ। ਮੇਰੀ ਯਾਦਾਸ਼ਤ ਮੁਤਾਬਕ ਪੀਐਮ ਨੇ ਜੋ ਕਿਹਾ ਉਹ ਟਰੰਪ ਨੇ ਇਸਤੇਮਾਲ ਕੀਤਾ ਸੀ ਤਾਂ ਪ੍ਰਧਾਨ ਮੰਤਰੀ ਪਹਿਲਾਂ ਦੀ ਗੱਲ ਕਰ ਰਹੇ ਸੀ।”


ਉਨ੍ਹਾਂ ਕਿਹਾ, “ਸਾਡਾ ਅਮਰੀਕਾ ਦੀ ਘਰੇਲੂ ਰਾਜਨੀਤੀ ਵੱਲ ਆਜ਼ਾਦ ਰਵੱਈਆ ਰਿਹਾ ਹੈ। ਸਾਡਾ ਨਜ਼ਰੀਆ ਇਹੀ ਹੈ ਕਿ ਇਸ ਦੇਸ਼ ‘ਚ ਜੋ ਵੀ ਹੁੰਦਾ ਹੈ, ਉਹ ਉਸ ਦੀ ਰਾਜਨੀਤੀ ਹੈ, ਨਾ ਕਿ ਸਾਡੀ।”