Canada News: ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਮਿਹਨਤਾਂ ਕਰਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਪਰ ਦੂਜੇ ਪਾਸੇ ਕੁੱਝ ਅਜਿਹੇ ਪੰਜਾਬੀ ਵੀ ਮੌਜੂਦ ਨੇ ਜੋ ਕਿ ਆਪਣੀ ਅਪਰਾਧਿਕ ਹਰਕਤਾਂ ਕਰਕੇ ਪੰਜਾਬੀਆਂ ਦੀਆਂ ਮਿੱਟੀ ਪਲੀਤ ਕਰ ਰਹੇ ਹਨ। ਪੰਜਾਬ ਵਿੱਚ ਵਪਾਰੀਆਂ, ਉਦਯੋਗਪਤੀਆਂ, ਪਰਵਾਸੀ ਭਾਰਤੀਆਂ ਸਮੇਤ ਅਮੀਰ ਲੋਕਾਂ ਤੋਂ ਫਿਰੌਤੀ ਮੰਗਣ ਅਤੇ ਵਸੂਲੀ ਕਰਨ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਅਜਿਹੇ ਲੋਕਾਂ ਨੂੰ ਗੈਂਗਸਟਰਾਂ ਦੇ ਨਾਂ 'ਤੇ ਬੁਲਾ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਕਈ ਵਾਰ ਸ਼ਰਾਰਤੀ ਅਨਸਰ ਫਿਰੌਤੀ ਮੰਗਣ ਲਈ ਅਜਿਹੇ ਲੋਕਾਂ ਦੇ ਘਰਾਂ 'ਤੇ ਗੋਲੀਆਂ ਚਲਾ ਦਿੰਦੇ ਹਨ। ਹੁਣ ਵਿਦੇਸ਼ਾਂ 'ਚ ਪੰਜਾਬੀ ਮੂਲ ਦੇ ਪੰਜ ਨੌਜਵਾਨਾਂ ਨੂੰ ਫਿਰੌਤੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਹੋਰ ਪੜ੍ਹੋ : ਇਸ ਵਾਰ ਠੰਡ ਤੋਂ ਜਲਦੀ ਨਹੀਂ ਮਿਲੇਗੀ ਰਾਹਤ, ਜਾਣੋ ਕਿੰਨਾ ਚਿਰ ਜਾਰੀ ਰਹੇਗੀ ਸਰਦੀ!
ਫਿਰੌਤੀ ਵਸੂਲਣ ਦੇ ਦੋਸ਼ ਹੇਠ ਪੰਜਾਬ ਮੂਲ ਦੇ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ
ਕੈਨੇਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਦੱਖਣੀ ਏਸ਼ਿਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਫਿਰੌਤੀ ਵਸੂਲਣ ਦੇ ਦੋਸ਼ ਹੇਠ ਪੰਜਾਬ ਮੂਲ ਦੇ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡੀਅਨ ਪੁਲਿਸ ਮੁਖੀ ਨੇ ਕਿਹਾ ਕਿ ਇਹ ਇੱਕ ਪਰੇਸ਼ਾਨ ਕਰਨ ਵਾਲਾ ਰੁਝਾਨ ਹੈ ਜਿੱਥੇ ਕਾਰੋਬਾਰੀ ਮਾਲਕ ਹਿੰਸਾ ਦੀ ਧਮਕੀ ਦੇ ਤਹਿਤ ਵੱਡੀ ਰਕਮ ਲਈ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਦਾ ਸ਼ਿਕਾਰ ਹੋ ਜਾਂਦੇ ਹਨ। ਪੀਲ ਪੁਲਿਸ ਨੇ ਐਕਸਟੌਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ (EITF) ਦਾ ਗਠਨ ਕੀਤਾ, ਜਿਸ ਵਿੱਚ ਪੁਲਿਸ ਦੇ ਮਾਹਿਰ ਮੈਂਬਰ ਸ਼ਾਮਲ ਹਨ।
ਸ਼ੋਸ਼ਲ ਮੀਡੀਆ ਰਾਹੀਂ ਸੰਪਰਕ ਕਰਕੇ ਮੰਗੇ ਜਾਂਦੇ ਸੀ ਪੈਸੇ
ਟਾਸਕ ਫੋਰਸ ਨੇ 60 ਤੋਂ ਵੱਧ ਘਟਨਾਵਾਂ ਦੀ ਜਾਂਚ ਕੀਤੀ ਹੈ, ਜਦੋਂ ਕਿ 154 ਸ਼ਿਕਾਇਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਮੁਲਜ਼ਮ ਅਕਸਰ ਵਟਸਐਪ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸੰਪਰਕ ਕਰਕੇ ਪੈਸੇ ਵਸੂਲਦੇ ਸਨ। ਪੰਜ ਸ਼ੱਕੀਆਂ ਵਿੱਚੋਂ ਤਿੰਨ ਬਰੈਂਪਟਨ ਦੇ ਰਹਿਣ ਵਾਲੇ ਹਨ, ਜਦਕਿ ਬਾਕੀ ਦੋ ਕ੍ਰਮਵਾਰ ਹੈਮਿਲਟਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹਨ।
ਇਨ੍ਹਾਂ ਵਿੱਚੋਂ ਇੱਕ ਹੈ ਮਸ਼ਹੂਰ Influencer
ਇਨ੍ਹਾਂ ਦੀ ਪਛਾਣ 25 ਸਾਲਾ ਹਰਮਨਜੀਤ ਸਿੰਘ, 44 ਸਾਲਾ ਤੇਜਿੰਦਰ ਤਤਲਾ, 21 ਸਾਲਾ ਰੁਖਸਾਰ ਅਚਕਜ਼ਈ, 24 ਸਾਲਾ ਦਿਨੇਸ਼ ਕੁਮਾਰ ਅਤੇ 27 ਸਾਲਾ ਬੰਧੂਮਨ ਸੇਖੋਂ ਵਜੋਂ ਹੋਈ ਹੈ। ਉਨ੍ਹਾਂ 'ਤੇ ਕੁੱਲ 16 ਦੋਸ਼ ਹਨ। ਪੁਲਿਸ ਨੇ ਹਿੰਸਾ ਦੀ ਧਮਕੀ ਦੇ ਤਹਿਤ ਪੈਸੇ ਮੰਗਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਭੁਗਤਾਨ ਨਾ ਕਰਨ ਅਤੇ ਤੁਰੰਤ ਪੁਲਿਸ ਨੂੰ ਬੁਲਾਉਣ ਦੀ ਅਪੀਲ ਕੀਤੀ। ਜਾਂਚ ਦੌਰਾਨ 20 ਹੈਂਡਗਨ, 11 ਕਿਲੋਗ੍ਰਾਮ ਮੈਥ, 10,000 ਡਾਲਰ ਤੋਂ ਵੱਧ ਦੀ ਅਪਰਾਧਿਕ ਕਾਰਵਾਈ ਅਤੇ ਛੇ ਚੋਰੀ ਹੋਏ ਵਾਹਨ ਵੀ ਜ਼ਬਤ ਕੀਤੇ ਗਏ ਹਨ।