ਚੰਡੀਗੜ੍ਹ: ਅਕਸਰ ਪੰਜਾਬੀ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਵਿਦੇਸ਼ ਜਾਂਦੇ ਹਨ, ਪਰ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਉੱਥੇ ਉਨ੍ਹਾਂ ਨਾਲ ਕੀ ਵਾਪਰੇਗਾ। ਸੰਯੁਕਤ ਰਾਸ਼ਟਰ ਦੀ ਮਾਹਿਰ ਉਰਮਿਲਾ ਭੋਲਾ ਦੀ ਇਟਲੀ ਵਿੱਚ ਚੱਲ ਰਹੇ ਖੇਤ ਮਾਫੀਆ ‘ਕੈਪੋਰਾਲਾਤੋ’ ਤਹਿਤ ਗੁਲਾਮ ਵਿਵਸਥਾ ਸਬੰਧੀ ਰਿਪੋਰਟ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ। ਇਟਲੀ ਵਿੱਚ ਵੱਸਦੇ ਕਰੀਬ 36,000 ਪੰਜਾਬੀ ਆਰਥਿਕ ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਲੋੜ ਤੋਂ ਵੱਧ ਕੰਮ ਕਰਾਉਣ ਤੋਂ ਇਲਾਵਾ ਇਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ।
ਰਿਪੋਰਟ ਮੁਤਾਬਕ ਇਟਲੀ ਦੇ ਲਾਤੀਨਾ ਤੇ ਹੋਰ ਉੱਤਰੀ ਸੂਬਿਆਂ ਵਿੱਚ ਵਸਦੇ 36,000 ਦੇ ਕਰੀਬ ਸਿੱਖ ਖੇਤ ਮਜ਼ਦੂਰ ਗੈਂਗਸਟਰਾਂ ਦੇ ਦਾਬੇ ਥੱਲੇ ਦਿਨ ਕੱਟਣ ਲਈ ਮਜਬੂਰ ਹਨ। ਇੱਥੇ ਇਸ ਖੇਤ ਮਾਫ਼ੀਆ ਨੂੰ ‘ਕੈਪੋਰਾਲਾਤੋ’ ਕਿਹਾ ਜਾਂਦਾ ਹੈ। ਉੱਥੇ ਵੱਸਦੇ ਪੰਜਾਬੀਆਂ ਵਿੱਚੋਂ ਬਹੁਤੇ ਤੌਰ ਉੱਤੇ ਪੰਜਾਬ ਤੋਂ ਖੇਤੀਬਾੜੀ ਪਿਛੋਕੜ ਵਾਲੇ ਹਨ, ਉਹ ਇਟਲੀ ਵਿੱਚ ਪੂਰਾ ਹਫ਼ਤਾ ਹੀ 13 ਤੋਂ 14 ਘੰਟੇ ਤੱਕ ਕੰਮ ਕਰਨ ਦੇ ਲਈ ਮਜਬੂਰ ਹਨ।
ਆਮ ਤੌਰ ਉੱਤੇ ਇਹ ਖੇਤ ਮਜ਼ਦੂਰ ਗਾਜਰਾਂ, ਬੈਂਗਣ ਟਮਾਟਰ ਤੇ ਹੋਰ ਸਬਜ਼ੀਆਂ ਤੋੜਨ ਦਾ ਕੰਮ ਕਰਦੇ ਹਨ। ਯਾਦ ਰਹੇ ਇਟਲੀ ਦੇ ਕਾਨੂੰਨ ਮੁਤਾਬਕ ਖੇਤ ਮਜ਼ਦੂਰਾਂ ਕੋਲੋਂ ਛੇ ਘੰਟੇ ਤੋਂ ਵੱਧ ਸਮਾਂ ਕੰਮ ਨਹੀਂ ਲਿਆ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੂੰ 12 ਡਾਲਰ ਘੰਟੇ ਦੀ ਮਜ਼ਦੂਰੀ ਦੇਣੀ ਜ਼ਰੂਰੀ ਹੈ।
ਰਿਪੋਰਟ ਮੁਤਾਬਕ ਹਾਲਾਤ ਇੰਨੇ ਮਾੜੇ ਹਨ ਕੋਈ ਇਸ ਖੇਤ ਮਾਫ਼ੀਆ ਵਿਰੁੱਧ ਆਵਾਜ਼ ਚੁੱਕਣ ਲਈ ਰਾਜ਼ੀ ਨਹੀਂ। ਬਹੁਤ ਹੀ ਘੱਟ ਲੋਕ ਅਜਿਹੇ ਹਨ ਜੋ ਮਾਫ਼ੀਆ ਵਿਰੁੱਧ ਆਪਣੀ ਆਵਾਜ਼ ਚੁੱਕ ਰਹੇ ਹਨ। ਇਹ ਪੰਜਾਬ ਤੋਂ 20,000 ਤੋਂ 25,000 ਡਾਲਰ ਏਜੰਟਾਂ ਨੂੰ ਦੇ ਕੇ ਇਟਲੀ ਪੁੱਜੇ ਸਨ, ਪਰ ਇੱਥੇ ਇਨ੍ਹਾਂ ਨੂੰ ਗੁਲਾਮਾਂ ਵਾਲੀ ਜ਼ਿੰਦਗੀ ਜਿਊਣੀ ਪੈ ਰਹੀ ਹੈ। ਰਿਪੋਰਟ ਵਿੱਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਸਮੈਕ, ਅਫੀਮ ਤੇ ਹੋਰ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਹਨ।
ਇਟਲੀ 'ਚ 36,000 ਪੰਜਾਬੀਆਂ ਦਾ ਮੰਦੜਾ ਹਾਲ, ਸੰਯੁਕਤ ਰਾਸ਼ਟਰ ਦੀ ਮਾਹਿਰ ਵੱਲੋਂ ਸਨਸਨੀਖੇਜ ਖੁਲਾਸਾ
ਏਬੀਪੀ ਸਾਂਝਾ
Updated at:
02 May 2019 06:44 PM (IST)
ਸੰਯੁਕਤ ਰਾਸ਼ਟਰ ਦੀ ਮਾਹਿਰ ਉਰਮਿਲਾ ਭੋਲਾ ਦੀ ਇਟਲੀ ਵਿੱਚ ਚੱਲ ਰਹੇ ਖੇਤ ਮਾਫੀਆ ‘ਕੈਪੋਰਾਲਾਤੋ’ ਤਹਿਤ ਗੁਲਾਮ ਵਿਵਸਥਾ ਸਬੰਧੀ ਰਿਪੋਰਟ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ। ਇਟਲੀ ਵਿੱਚ ਵੱਸਦੇ ਕਰੀਬ 36,000 ਪੰਜਾਬੀ ਆਰਥਿਕ ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਲੋੜ ਤੋਂ ਵੱਧ ਕੰਮ ਕਰਾਉਣ ਤੋਂ ਇਲਾਵਾ ਇਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ।
- - - - - - - - - Advertisement - - - - - - - - -