ਦਰਅਸਲ ਚੌਹਾਨ ਨੇ ਇੱਕ ਪ੍ਰੈਸ ਕਨਫਰੰਸ ਦੌਰਾਨ ਹਿੰਦੂ ਤਬਕੇ ਨੂੰ ‘ਗਾਂ ਦਾ ਮੂਤ ਪੀਣ ਵਾਲਾ’ ਦੱਸਿਆ ਸੀ। ਇਸ ਪਿੱਛੋਂ ਲਗਾਤਾਰ ਉਨ੍ਹਾਂ ਦੀ ਆਲੋਚਨਾ ਹੋ ਰਹੀ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਟਵਿੱਟਰ ਹੈਂਡਲਰ ਤੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਹਿੰਦੂ ਤਬਕੇ ਬਾਰੇ ਅਪਮਾਨਜਨਕ ਟਿੱਪਣੀ ਕਰਨ ਬਾਅਦ ਫੈਆਜ਼ ਚੌਹਾਨ ਨੂੰ ਪੰਜਾਬ ਦੇ ਸੂਚਨਾ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਘੱਟੋ-ਘੱਟ 1.6 ਫੀਸਦੀ ਆਬਾਦੀ ਹਿੰਦੂ ਹੈ ਤੇ ਹਿੰਦੂ ਧਰਨ ਦੇਸ਼ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ। ਪਾਕਿ ਦੀ ਤਹਿਰੀਕ-ਏ-ਇਨਸਾਫ ਸਰਕਾਰ ਕੋਲ ਖ਼ੁਦ ਨੈਸ਼ਨਲ ਅਸੈਂਬਲੀ ਦੇ 7 ਹਿੰਦੂ ਮੈਂਬਰ ਹਨ।