ਨਵੀਂ ਦਿੱਲੀ: ਜੇਕਰ ਤੁਹਾਨੂੰ ਹਰ ਹਫ਼ਤੇ ਤਿੰਨ ਦਿਨ ਛੁੱਟੀ ਤੇ ਬਾਕੀ ਚਾਰ ਦਿਨਾਂ ਸਿਰਫ ਛੇ ਘੰਟੇ ਕੰਮ ਕਰਨ ਦਾ ਮੌਕਾ ਮਿਲੇ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ? ਸ਼ਾਇਦ ਹੀ ਕੋਈ ਹੋਵੇ ਜੋ ਅਜਿਹੇ ਆਫਰ ਨੂੰ ਮਨਾ ਕਰੇ। ਪਰ ਜੇ ਕੋਈ ਸਰਕਾਰ ਖੁਦ ਅਜਿਹਾ ਨਿਯਮ ਬਣਾਵੇ? ਇਹ ਕੋਈ ਮਜ਼ਾਕ ਨਹੀਂ, ਇੱਕ ਹਕੀਕਤ ਹੈ। ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਨੇ ਅਜਿਹਾ ਨਿਯਮ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
ਹਾਲ ਹੀ 'ਚ ਫਿਨਲੈਂਡ ਦੀ ਪ੍ਰਧਾਨ ਮੰਤਰੀ ਬਣੀ 34 ਸਾਲਾ ਸਾਨਾ ਮਾਰਿਨ ਨੇ ਆਪਣੇ ਦੇਸ਼ 'ਚ ਕੰਮ ਕਰਨ ਦੇ ਸਮੇਂ ਨੂੰ ਲਚਕਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸਨਾ ਕਹਿੰਦੀ ਹੈ ਕਿ ‘ਮੇਰਾ ਵਿਸ਼ਵਾਸ ਹੈ ਕਿ ਲੋਕਾਂ ਨੂੰ ਆਪਣੇ ਪਰਿਵਾਰ ਤੇ ਅਜ਼ੀਜ਼ਾਂ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਸ਼ੌਕ ਤੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਜਿਉਣ ਤੇ ਸਮਝਣ ਲਈ ਸਮਾਂ ਕੱਢਣਾ ਚਾਹੀਦਾ ਹੈ।"
ਫਿਲਹਾਲ ਫਿਨਲੈਂਡ 'ਚ ਹਫ਼ਤੇ ਦੇ ਪੰਜ ਦਿਨ 'ਚ ਅੱਠ ਘੰਟੇ ਕੰਮ ਕਰਨਾ ਆਮ ਗੱਲ ਹੈ ਪਰ ਸਨਾ ਮਾਰਿਨ ਹਫ਼ਤੇ 'ਚ ਕੰਮ ਦੇ ਦਿਨਾਂ ਦੀ ਗਿਣਤੀ ਘਟਾਉਣ ਤੇ ਕਰਮਚਾਰੀਆਂ ਦੇ ਕੰਮ ਦੀ ਕੁਸ਼ਲਤਾ ਤੇ ਨਤੀਜਿਆਂ 'ਚ ਸੁਧਾਰ ਕਰਨ ਦੀ ਵਕਾਲਤ ਕਰ ਰਹੀ ਹੈ। ਸਨਾ ਖੁਦ ਇੱਕ ਬੱਚੇ ਦੀ ਮਾਂ ਹੈ ਤੇ ਚਾਰ ਰਾਜਨੀਤਕ ਪਾਰਟੀਆਂ ਦੇ ਗੱਠਜੋੜ ਦੀ ਨੁਮਾਇੰਦਗੀ ਕਰਦੀ ਹੈ। ਉਸ ਦੇ ਪ੍ਰਸਤਾਵ ਦਾ ਫਿਨਲੈਂਡ ਦੇ ਸਿੱਖਿਆ ਮੰਤਰੀ ਲੀ ਐਂਡਰਸਨ ਨੇ ਬਹੁਤ ਖੁਸ਼ੀ ਨਾਲ ਸਵਾਗਤ ਕੀਤਾ ਹੈ।
ਦੱਸ ਦੇਈਏ ਕਿ ਫਿਨਲੈਂਡ ਦੇ ਗੁਆਂਢੀ ਦੇਸ਼ ਸਵੀਡਨ 'ਚ 2015 ਵਿੱਚ 6 ਘੰਟੇ ਦਾ ਰੋਜ਼ਾਨਾ ਨਿਯਮ ਲਾਗੂ ਕੀਤਾ ਗਿਆ ਸੀ। ਨਤੀਜਾ- ਕਰਮਚਾਰੀਆਂ ਨੇ ਖੁਸ਼ੀ ਨਾਲ ਕੰਮ ਕਰਨਾ ਸ਼ੁਰੂ ਕੀਤਾ, ਉਤਪਾਦਕਤਾ ਵਧ ਗਈ ਤੇ ਜੀਵਨ ਸ਼ੈਲੀ 'ਚ ਸੁਧਾਰ ਹੋਇਆ। ਇਸ ਤੋਂ ਇਲਾਵਾ ਨਵੰਬਰ 2018 'ਚ ਮਾਈਕ੍ਰੋਸਾਫਟ ਜਾਪਾਨ ਨੇ ਹਫ਼ਤੇ 'ਚ ਚਾਰ ਦਿਨ ਕੰਮ ਤੇ ਜ਼ਿੰਦਗੀ ਨੂੰ ਸੰਤੁਲਤ ਕਰਨ ਲਈ ਨਿਯਮ ਲਾਗੂ ਕੀਤਾ ਜਿਸ ਕਾਰਨ ਕਰਮਚਾਰੀਆਂ ਤੇ ਕੰਪਨੀ ਦੀ ਉਤਪਾਦਕਤਾ 'ਚ 39.9 ਪ੍ਰਤੀਸ਼ਤ ਦਾ ਵਾਧਾ ਹੋਇਆ।
ਹਫਤੇ 'ਚ ਤਿੰਨ ਛੁੱਟੀਆਂ ਤੇ ਰੋਜ਼ਾਨਾ ਛੇ ਘੰਟੇ ਕੰਮ ! ਪ੍ਰਧਾਨ ਮੰਤਰੀ ਨੇ ਕੀਤਾ ਮਤਾ ਪੇਸ਼
ਏਬੀਪੀ ਸਾਂਝਾ
Updated at:
07 Jan 2020 04:22 PM (IST)
ਜੇਕਰ ਤੁਹਾਨੂੰ ਹਰ ਹਫ਼ਤੇ ਤਿੰਨ ਦਿਨ ਛੁੱਟੀ ਤੇ ਬਾਕੀ ਚਾਰ ਦਿਨਾਂ ਸਿਰਫ ਛੇ ਘੰਟੇ ਕੰਮ ਕਰਨ ਦਾ ਮੌਕਾ ਮਿਲੇ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ? ਸ਼ਾਇਦ ਹੀ ਕੋਈ ਹੋਵੇ ਜੋ ਅਜਿਹੇ ਆਫਰ ਨੂੰ ਮਨਾ ਕਰੇ। ਪਰ ਜੇ ਕੋਈ ਸਰਕਾਰ ਖੁਦ ਅਜਿਹਾ ਨਿਯਮ ਬਣਾਵੇ? ਇਹ ਕੋਈ ਮਜ਼ਾਕ ਨਹੀਂ, ਇੱਕ ਹਕੀਕਤ ਹੈ। ਇੱਕ ਦੇਸ਼ ਦੀ ਪ੍ਰਧਾਨ ਮੰਤਰੀ ਨੇ ਅਜਿਹਾ ਨਿਯਮ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
- - - - - - - - - Advertisement - - - - - - - - -