Passenger Train Caught Fire In Pakistan: ਗੁਆਂਢੀ ਦੇਸ਼ ਪਾਕਿਸਤਾਨ 'ਚ ਇਕ ਪੈਸੇਂਜਰ ਟਰੇਨ 'ਚ ਅੱਗ ਲੱਗ ਗਈ। ਇਸ ਕਾਰਨ ਇਸ ਵਿੱਚ ਸਵਾਰ ਕਈ ਲੋਕ ਝੁਲਸ ਗਏ ਅਤੇ ਕਈਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਚਾਰ ਬੱਚਿਆਂ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪਾਕਿਸਤਾਨੀ ਰੇਲਵੇ ਨੇ ਵੀਰਵਾਰ (27 ਅਪ੍ਰੈਲ) ਨੂੰ ਦਿੱਤੀ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਦੱਖਣੀ ਪਾਕਿਸਤਾਨ 'ਚ ਕਰਾਚੀ ਤੋਂ ਲਗਭਗ 500 ਕਿਲੋਮੀਟਰ ਉੱਤਰ 'ਚ ਖੈਰਪੁਰ ਜ਼ਿਲ੍ਹੇ 'ਚ ਵਾਪਰਿਆ। ਯਾਤਰੀਆਂ ਨਾਲ ਭਰੀ ਇਹ ਟਰੇਨ ਪੂਰਬੀ ਸ਼ਹਿਰ ਲਾਹੌਰ ਵੱਲ ਜਾ ਰਹੀ ਸੀ।


ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗੈਸ ਚੁੱਲ੍ਹੇ ਕਾਰਨ ਲੱਗੀ ਅੱਗਪੈਸੇਂਜਰ ਟਰੇਨ 'ਚ ਲੱਗੀ ਅੱਗ ਨੇ ਜਲਦੀ ਹੀ ਟਰੇਨ ਦੇ ਕਈ ਹੋਰ ਡੱਬਿਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਇੱਕ ਟੀਵੀ ਚੈਨਲ ਦੀ ਫੁਟੇਜ ਵਿੱਚ ਟਰੇਨ ਦੇ ਕਈ ਸੜੇ ਹੋਏ ਹਿੱਸੇ ਨਜ਼ਰ ਆ ਰਹੇ ਹਨ। ਪੈਸੇਂਜਰ ਟਰੇਨ 'ਚ ਲੱਗੀ ਅੱਗ ਨੇ ਜਲਦੀ ਹੀ ਟਰੇਨ ਦੇ ਕਈ ਹੋਰ ਡੱਬਿਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। 


ਇਹ ਵੀ ਪੜ੍ਹੋ: Donald Trump News: ਅਮਰੀਕੀ ਲੇਖਿਕਾ ਨੇ ਡੋਨਾਲਡ ਟਰੰਪ 'ਤੇ ਲਾਏ ਬਲਾਤਕਾਰ ਦੇ ਇਲਜ਼ਾਮ


ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਕਾਰਨ ਗੈਸ ਚੁੱਲ੍ਹਾ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਪਾਕਿਸਤਾਨ ਵਿੱਚ ਗਰੀਬ ਯਾਤਰੀ ਅਕਸਰ ਖਾਣਾ ਪਕਾਉਣ ਲਈ ਰੇਲਗੱਡੀਆਂ ਵਿੱਚ ਆਪਣੇ ਛੋਟੇ ਗੈਸ ਚੁੱਲ੍ਹੇ ਲੈ ਕੇ ਆਉਂਦੇ ਹਨ। ਇਸ ਤਰ੍ਹਾਂ ਭੀੜ-ਭੜੱਕੇ ਵਾਲੀਆਂ ਟਰੇਨਾਂ ਵਿੱਚ ਸੁਰੱਖਿਆ ਨਿਯਮਾਂ ਦੀ ਅਕਸਰ ਅਣਦੇਖੀ ਕੀਤੀ ਜਾਂਦੀ ਹੈ।


ਸੇਵਾਮੁਕਤ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਰੇਲ ਹਾਦਸੇ ਅਕਸਰ ਮਾੜੇ ਰੇਲਵੇ ਬੁਨਿਆਦੀ ਢਾਂਚੇ ਅਤੇ ਪ੍ਰਬੰਧਕਾਂ ਦੀ ਲਾਪਰਵਾਹੀ ਦਾ ਨਤੀਜਾ ਹੁੰਦੇ ਹਨ। ਸਾਲ 2019 ਵਿੱਚ, ਪੂਰਬੀ ਪੰਜਾਬ ਸੂਬੇ ਵਿੱਚ ਰਸੋਈ ਗੈਸ ਦੇ ਚੁੱਲ੍ਹੇ ਵਿੱਚ ਵਿਸਫੋਟ ਹੋਣ ਕਾਰਨ ਰੇਲਗੱਡੀ ਨੂੰ ਅੱਗ ਲੱਗ ਗਈ ਸੀ। ਇਸ 'ਚ ਘੱਟੋ-ਘੱਟ 74 ਯਾਤਰੀ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ ਸਨ।


ਇਹ ਵੀ ਪੜ੍ਹੋ: US Pennsylvania: ਹੁਣ ਅਮਰੀਕਾ 'ਚ ਵੀ ਹੋਵੇਗੀ ਦੀਵਾਲੀ ਦੀ ਛੁੱਟੀ, ਜਾਣੋ ਕਿਉਂ ਕੀਤਾ ਗਿਆ ਇਹ ਐਲਾਨ