ਅਮਰੀਕਾ ਦੇ ਟੇਰੇ ਹੈਟੇ 'ਚ ਕਾਲਜ ਹਾਊਸ ਪਾਰਟੀ ਦੇ ਆਯੋਜਨ ਸਥਾਨ ਦੇ ਬਾਹਰ ਹੋਈ ਗੋਲ਼ੀਬਾਰੀ 'ਚ ਇੰਡੀਆਨਾ ਸਟੇਟ ਯੂਨੀਵਰਸਿਟੀ ਦੀ 18 ਸਾਲਾ ਵਿਦਿਆਰਥਨ ਦੀ ਮੌਤ ਹੋ ਗਈ। ਟੇਰੇ ਹੌਟੇ ਪੁਲਿਸ ਮੁਖੀ ਸ਼ੌਨ ਕੀਨ ਨੇ ਦੱਸਿਆ ਕਿ ਗੋਲ਼ੀਬਾਰੀ ਦੀ ਘਟਨਾ ਵੀਰਵਾਰ ਰਾਤ ਕਰੀਬ ਦੋ ਵਜੇ ਹੋਈ।


ਗੋਲ਼ੀਬਾਰੀ ਦੀ ਘਟਨਾ 'ਚ ਇੰਡੀਆਨਾਪੋਲਿਸ ਦੀ ਰਹਿਣ ਵਾਲੀ ਵੇਲੇਂਟੀਨਾ ਡੇਲਵਾ ਨੂੰ ਗੋਲ਼ੀ ਲੱਗੀ ਅਤੇ ਉਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਪਾਰਟੀ 'ਚ ਸ਼ਾਮਲ ਦੋ ਨੌਜਵਾਨਾਂ ਨੂੰ ਵੀ ਗੋਲ਼ੀ ਲੱਗੀ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਕੀਨ ਨੇ ਕਿਹਾ ਕਿ ਜਦੋਂ ਡੇਲਵਾ ਨੂੰ ਗੋਲ਼ੀ ਲੱਗੀ ਉਦੋਂ ਉਹ ਕਾਰ 'ਚ ਅੱਗੇ ਦੀ ਸੀਟ ਤੇ ਬੈਠੀ ਹੋਈ ਸੀ।


ਖੇਤੀ ਬਿੱਲਾਂ ਦੇ ਹੱਕ 'ਚ ਡਟੇ ਸੰਨੀ ਦਿਓਲ ਦਾ ਦੀਪ ਸਿੱਧੂ ਨੇ ਕੀਤਾ ਵਿਰੋਧ, ਹਰਸਿਮਰਤ ਦੇ ਅਸਤੀਫੇ 'ਤੇ ਇੰਝ ਕੱਸਿਆ ਤੰਜ


ਕੋਰੋਨਾ ਵਾਇਰਸ ਦੇ ਭਾਰਤ 'ਚ ਵਧ ਰਹੇ ਕੇਸ, ਇਕ ਦਿਨ 'ਚ 93,000 ਤੋਂ ਵੱਧ ਮਾਮਲੇ, 1,247 ਮੌਤਾਂ


ਇੰਡੀਆਨਾ ਸਟੇਟ ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕੀਤਾ ਜਿਸ 'ਚ ਕਿਹਾ ਗਿਆ ਕਿ ਕਾਊਂਸਲਿੰਗ ਸੇਵਾਵਾਂ ਉਪਲਬਧ ਹਨ। ਟੇਰੇ ਹੌਟੇ, ਇੰਡੀਆਨਾਪੋਲਿਸ ਨਾਲ ਲਗਪਗ 120 ਕਿਲੋਮੀਟਰ ਪੱਛਮ 'ਚ ਏਲਿਨੋਇਸ ਸਰਹੱਦ ਕੋਲ ਸਥਿਤ ਹੈ।


IPL 2020: 13ਵਾਂ ਸੀਜ਼ਨ ਅੱਜ ਤੋਂ ਸ਼ੁਰੂ, ਇਨ੍ਹਾਂ ਦੋ ਟੀਮਾਂ ਵਿਚਾਲੇ ਹੋਵੇਗਾ ਪਹਿਲਾ ਮੈਚ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ