60 Indian Return Home From Cambodia: ਕੰਬੋਡੀਆ ਤੋਂ 60 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਘਰ ਪਰਤਿਆ ਹੈ। ਕੰਬੋਡੀਆ ਸਥਿਤ ਭਾਰਤੀ ਦੂਤਾਵਾਸ ਨੇ ਉਨ੍ਹਾਂ ਨੂੰ 20 ਮਈ ਨੂੰ ਜਿਨਬੇਈ-4 ਨਾਮ ਦੀ ਇੱਕ ਥਾਂ ਤੋਂ ਧੋਖੇਬਾਜ਼ਾਂ ਤੋਂ ਛੁਡਵਾਇਆ ਸੀ। ਨੌਕਰੀ ਦਿਵਾਉਣ ਦੇ ਨਾਂ 'ਤੇ ਉਨ੍ਹਾਂ ਨੂੰ ਵਿਦੇਸ਼ ਲਿਜਾਇਆ ਗਿਆ ਅਤੇ ਮੋਟੀ ਤਨਖਾਹ ਦਾ ਲਾਲਚ ਦਿੱਤਾ ਗਿਆ ਸੀ।


ਦੂਤਾਵਾਸ ਨੇ ਕਿਹਾ ਕਿ ਇਹ ਕਾਰਵਾਈ ਸਿਹਾਨੋਕਵਿਲੇ ਵਿੱਚ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ। ਭਾਰਤੀ ਦੂਤਾਵਾਸ ਨੇ ਹਾਲ ਹੀ ਵਿੱਚ ਨੌਕਰੀਆਂ ਲਈ ਕੰਬੋਡੀਆ ਜਾਣ ਵਾਲੇ ਲੋਕਾਂ ਲਈ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਐਡਵਾਈਜ਼ਰੀ 'ਚ ਚਿਤਾਵਨੀ ਦੇ ਨਾਲ-ਨਾਲ ਭਾਰਤੀਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਨੌਕਰੀ ਹਾਸਲ ਕਰਨ ਲਈ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰਸ਼ੁਦਾ ਏਜੰਟਾਂ ਨਾਲ ਹੀ ਸੰਪਰਕ ਕਰਨ।






ਇਹ ਵੀ ਪੜ੍ਹੋ: AI ਨੂੰ ਦਿਲ ਦੇ ਬੈਠੀ ਕੁੜੀ, ਮਾਂ ਨਾਲ ਵੀ ਕਰਵਾਈ ਮੁਲਾਕਾਤ, ਅਨੌਖੀ ਪ੍ਰੇਮ ਕਹਾਣੀ


ਭਾਰਤੀ ਦੂਤਾਵਾਸ ਨੇ 60 ਭਾਰਤੀਆਂ ਨੂੰ ਭਾਰਤ ਭੇਜਣ ਦੇ ਸਬੰਧ ਵਿੱਚ ਐਕਸ 'ਤੇ ਪੋਸਟ ਪਾ ਕੇ ਕਿਹਾ, "ਅਸੀਂ ਵਿਦੇਸ਼ਾਂ ਵਿੱਚ ਭਾਰਤੀਆਂ ਦੀ ਮਦਦ ਕਰਨ ਲਈ ਹਮੇਸ਼ਾ ਵਚਨਬੱਧ ਹਾਂ। ਕੰਬੋਡੀਆ ਵਿੱਚ ਭਾਰਤੀ ਦੂਤਾਵਾਸ ਦੁਆਰਾ ਧੋਖੇਬਾਜ਼ ਮਾਲਕਾਂ ਤੋਂ ਬਚਾਏ ਗਏ 60 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਵਤਨ ਪਰਤ ਆਇਆ ਹੈ।" ਦੂਤਘਰ ਨੇ ਇਸ ਲਈ ਕੰਬੋਡੀਆ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਹੈ।"


ਦੂਤਾਵਾਸ ਨੇ ਇਸ ਤੋਂ ਪਹਿਲਾਂ ਭਾਰਤੀ ਨਾਗਰਿਕਾਂ ਦੇ ਬਚਾਅ ਸਬੰਧੀ ਇੱਕ ਪੋਸਟ ਵੀ ਪਾਈ ਸੀ, ਜਿਸ ਵਿੱਚ ਕਿਹਾ ਗਿਆ ਸੀ, "60 ਭਾਰਤੀ ਨਾਗਰਿਕਾਂ ਨੂੰ ਐਸਐਚਵੀ (ਸਿਹਾਨੋਕਵਿਲੇ) ਅਥਾਰਟੀ ਦੀ ਮਦਦ ਨਾਲ ਬਚਾਇਆ ਗਿਆ ਹੈ।" ਦੂਤਾਵਾਸ ਦੇ ਅਨੁਸਾਰ, ਉਨ੍ਹਾਂ ਨੂੰ SHV ਦੁਆਰਾ ਨੋਮ ਪੇਨਹ (ਕੰਬੋਡੀਆ ਦੀ ਰਾਜਧਾਨੀ) ਭੇਜਿਆ ਗਿਆ ਸੀ ਅਤੇ ਉਨ੍ਹਾਂ ਦੀ ਜਲਦੀ ਘਰ ਵਾਪਸੀ ਲਈ ਕੰਮ ਚੱਲ ਰਿਹਾ ਹੈ।


ਕੰਬੋਡੀਆ ਵਿੱਚ ਦੂਤਾਵਾਸ ਨੇ 21 ਮਈ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਸੀ, "ਨੋਮ ਪੇਨਹ ਵਿੱਚ ਭਾਰਤੀ ਦੂਤਾਵਾਸ ਕਈ ਭਾਰਤੀ ਨਾਗਰਿਕਾਂ ਦੇ ਸੰਪਰਕ ਵਿੱਚ ਹਨ, ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਜਿਨ੍ਹਾਂ ਨੂੰ ਬਾਅਦ ਵਿੱਚ ਕੰਬੋਡੀਆ ਦੇ ਅਧਿਕਾਰੀਆਂ ਵਲੋਂ 20 ਮਈ ਨੂੰ ਜਿਨਬੇਈ-4 ਨਾਮ ਦੀ ਥਾਂ ਤੋਂ ਕੱਢ ਲਿਆ ਗਿਆ।"


ਇਹ ਵੀ ਪੜ੍ਹੋ: China-Taiwan Tention: ਚੀਨ ਨੇ ਦਿੱਤੀ ਧਮਕੀ, ਕਿਹਾ- ਤਾਈਵਾਨ ਦਾ ਸਮਰਥਨ ਕਰਨ ਵਾਲੇ ਦਾ ਸਿਰ ਤੋੜ ਦੇਵਾਂਗੇ, ਹਰ ਪਾਸੇ ਵੱਗਣਗੀਆਂ ਖੂਨ ਦੀਆਂ ਨਦੀਆਂ