ਚੰਡੀਗੜ੍ਹ: ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਕਦੇ ਵੀ ਆਪਣੀ ਵਿਧਾਨ ਸਭਾ ਲਈ ਪੱਗੜੀਧਾਰੀ ਸਿੱਖ ਨੂੰ ਨਹੀਂ ਚੁਣਿਆ ਸੀ ਪਰ ਸ਼ਨੀਵਾਰ ਨੂੰ ਮਨੁੱਖੀ ਅਧਿਕਾਰਾਂ ਦੇ ਵਕੀਲ ਅਮਨ ਸਿੰਘ ਨੇ ਇਤਿਹਾਸ ਰਚਦਿਆਂ ਰਿਚਮੰਡ-ਕੁਈਨਜ਼ਬਰੋ ਦੀ ਰਾਈਡਿੰਗ ਤੋਂ ਜਿੱਤ ਹਾਸਲ ਕੀਤੀ।ਇਸ ਦੇ ਨਾਲ ਹੀ ਉਹ ਬ੍ਰਿਟਿਸ਼ ਕੋਲੰਬੀਆ ਦੀ ਅਸੈਂਬਲੀ 'ਚ ਸ਼ਾਮਲ ਹੋਣ ਵਾਲੇ ਪਹਿਲੇ ਪੱਗੜੀਧਾਰੀ ਸਿੱਖ ਬਣ ਗਏ।ਹਾਂਗ ਕਾਂਗ ਵਿੱਚ ਪੈਦਾ ਹੋਏ ਸਿੰਘ, 2017 'ਚ ਸਿੰਘ ਸਿਰਫ 134 ਵੋਟਾਂ ਨਾਲ ਲਿਬਰਲ ਪਾਰਟੀ ਦੇ ਜੱਸ ਜੌਹਲ ਤੋਂ ਹਾਰ ਗਏ ਸੀ।
ਐਤਵਾਰ ਨੂੰ ਆਏ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਦੇ ਨਤੀਜੇ 'ਚ ਪੰਜਾਬੀ ਮੂਲ ਦੇ ਲੋਕਾਂ ਨੇ ਅੱਠ ਥਾਵਾਂ ਤੇ ਮਹੱਤਵਪੂਰਨ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚੋਂ ਬਹੁਤੇ ਪ੍ਰਵਾਸੀ ਪੰਜਾਬੀ ਸਰੀ ਦੀ ਨਿਊ ਡੈਮੋਕਰੈਟਿਕ ਪਾਰਟੀ (NDP) ਦੀ ਟਿਕਟ ਤੋਂ ਜਿੱਤੇ ਹਨ।ਪਿਛਲੀ ਸਰਕਾਰ 'ਚ ਜਿੰਨੀ ਸਿਮਜ਼ ਅਤੇ ਹੈਰੀ ਬੈਂਸ ਸਿੱਖ ਵਿਰਾਸਤ ਦੇ ਦੋ ਮੰਤਰੀ ਸੀ।ਦੋਵਾਂ ਨੂੰ ਦੁਬਾਰਾ ਚੁਣਿਆ ਗਿਆ ਹੈ।ਕੁਲ ਮਿਲਾ ਕੇ, ਭਾਰਤੀ ਮੂਲ ਦੇ ਅੱਠ ਵਿਧਾਇਕ ਇਸ ਵਾਰ ਅਸੈਂਬਲੀ ਲਈ ਚੁਣੇ ਗਏ ਹਨ, ਜਦੋਂ ਕਿ ਇਹ ਗਿਣਤੀ ਪਹਿਲਾਂ ਸੱਤ ਸੀ।
ਰਾਜ ਚੌਹਾਨ, ਲਗਾਤਾਰ 5ਵੀਂ ਵਾਰ ਬਰਨਬੀ ਐਡਮੰਡਜ਼ ਤੋਂ ਐਨਡੀਪੀ ਉਮੀਦਵਾਰ ਵਜੋਂ ਜੇਤੂ ਰਹੇ। ਪੰਜਾਬੀ ਉਮੀਦਵਾਰ ਜਿਹੜੇ ਚੋਣ ਜਿੱਤੇ ਉਹਨਾਂ 'ਚ ਜਗਰੂਪ ਬਰਾੜ, ਜਿੰਨੀ ਸਿਮਜ਼, ਰਚਨਾ ਸਿੰਘ, ਹੈਰੀ ਬੈਂਸ, ਰਾਜ ਚੌਹਾਨ, ਰਵੀ ਕਾਹਲੋਂ ਤੇ ਨਿੱਕੀ ਸ਼ਰਮਾ ਸ਼ਾਮਲ ਹਨ। ਬਰਾੜ, ਬੈਂਸ ਤੇ ਚੌਹਾਨ ਪੰਜਵੀਂ ਵਾਰ ਬੀਸੀ ਅਸੈਂਬਲੀ ਦੇ ਐਮਐਲਏ ਚੁਣੇ ਗਏ ਹਨ।ਸਾਲ 2016 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਕੈਨੇਡਾ ਵਿੱਚ 4.68 ਲੱਖ ਤੋਂ ਵੱਧ ਸਿੱਖ ਹਨ ਜਿਨ੍ਹਾਂ ਵਿਚੋਂ ਬ੍ਰਿਟਿਸ਼ ਕੋਲੰਬੀਆ ਵਿੱਚ 2.01 ਲੱਖ ਰਹਿੰਦੇ ਹਨ।
ਬ੍ਰਿਟਿਸ਼ ਕੋਲੰਬੀਆ ਦੀ ਅਸੈਂਬਲੀ 'ਚ ਪਹਿਲਾ ਪੱਗੜੀਧਾਰੀ ਸਿੱਖ
ਏਬੀਪੀ ਸਾਂਝਾ
Updated at:
25 Oct 2020 07:34 PM (IST)
ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਕਦੇ ਵੀ ਆਪਣੀ ਵਿਧਾਨ ਸਭਾ ਲਈ ਪੱਗੜੀਧਾਰੀ ਸਿੱਖ ਨੂੰ ਨਹੀਂ ਚੁਣਿਆ ਸੀ ਪਰ ਸ਼ਨੀਵਾਰ ਨੂੰ ਮਨੁੱਖੀ ਅਧਿਕਾਰਾਂ ਦੇ ਵਕੀਲ ਅਮਨ ਸਿੰਘ ਨੇ ਇਤਿਹਾਸ ਰਚਦਿਆਂ ਰਿਚਮੰਡ-ਕੁਈਨਜ਼ਬਰੋ ਦੀ ਰਾਈਡਿੰਗ ਤੋਂ ਜਿੱਤ ਹਾਸਲ ਕੀਤੀ।
- - - - - - - - - Advertisement - - - - - - - - -