ਫਿਲਾਡਾਫਿਆ: ਭਾਰਤੀ-ਅਮਰੀਕੀ ਮੂਲ ਦੀ ਪ੍ਰਸਿੱਧ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਖੁਲਾਸਾ ਕੀਤਾ ਹੈ ਕਿ ਡੋਨਾਲਡ ਟਰੰਪ ਸਾਲ 2016 ਦੀਆਂ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਮੰਤਰੀ ਬਣਾਉਣ ਲਈ ਗੱਲ ਕਰਨਾ ਚਾਹੁੰਦੇ ਸਨ। ਪੈਨਸਿਲਵੇਨੀਆ ਦੇ ਨੌਰਿਸਟਾਉਨ ਵਿਖੇ ਇੰਡੀਅਨ ਵਾਇਸ ਫਾਰ ਟਰੰਪ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ 48 ਸਾਲਾ ਹੇਲੀ ਨੇ ਕਿਹਾ, "ਮੈਂ ਉਸ ਸਮੇਂ ਦੱਖਣੀ ਕੈਰੋਲਿਨਾ ਦੀ ਰਾਜਪਾਲ ਸੀ, ਮੈਂ ਉਸ ਰਾਜ ਵਿੱਚ ਸੇਵਾ ਕਰ ਰਹੀ ਸੀ ਜਿਸ ਵਿੱਚ ਮੈਂ ਵੱਡੀ ਹੋਈ ਸੀ ਤੇ ਫਿਰ 2016 ਦੀ ਚੋਣ ਤੋਂ ਬਾਅਦ ਮੈਨੂੰ ਇੱਕ ਫੋਨ ਆਇਆ।
ਉਹ ਇਸ ਅਹੁਦੇ ਲਈ ਯੋਗ ਉਮੀਦਵਾਰ ਨਹੀਂ ਹਨ ਪਰ ਪਰ ਉਹ ਟਰੰਪ ਦੀ ਮਦਦ ਕਰਨ ਲਈ ਤਿਆਰ ਹਨ। ਉਸ ਨੇ ਦੱਸਿਆ ਕਿ ਇਹ ਫੋਨ ਕਾਲ ਰੇਨਜ਼ ਪ੍ਰੀਬਸ ਦੁਆਰਾ ਕੀਤਾ ਗਿਆ ਸੀ। ਉਸ ਸਮੇਂ ਉਹ ਰਿਪਬਲੀਕਨ ਨੈਸ਼ਨਲ ਕਮੇਟੀ ਦੇ ਚੇਅਰਮੈਨ ਸੀ ਤੇ ਬਾਅਦ ਵਿੱਚ ਟਰੰਪ ਦਾ ਪਹਿਲਾ ਵ੍ਹਾਈਟ ਹਾਊਸ ਦਾ ਚੀਫ ਆਫ਼ ਸਟਾਫ਼ ਬਣ ਗਏ।
'ਇੰਡੀਅਨ ਵੌਇਸਸ ਫਾਰ ਟਰੰਪ' ਦੀ ਸਹਿ ਪ੍ਰਧਾਨ ਡਾ. ਮਾਰਲਿਨ ਕਾਰਸਨ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਚੁਣੇ ਹੋਏ ਰਾਸ਼ਟਰਪਤੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਇਸ 'ਤੇ ਮੈਂ ਕਿਹਾ ਕਿ ਠੀਕ ਹੈ, ਪਰ ਕਿਉਂ ਮਿਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਤੁਹਾਡੇ ਨਾਲ ਵਿਦੇਸ਼ ਮੰਤਰੀ ਬਣਨ ਬਾਰੇ ਗੱਲ ਕਰਨਾ ਚਾਹੁੰਦੇ ਹਨ। ਮੈਂ ਇਸ 'ਤੇ ਕਿਹਾ ਸੀ ਕਿ ਮੈਂ ਵਿਦੇਸ਼ ਮੰਤਰੀ ਨਹੀਂ ਬਣ ਸਕਦੀ, ਮੈਂ ਰਾਜਪਾਲ ਹਾਂ ਤੇ ਉਨ੍ਹਾਂ ਨੇ ਕਿਹਾ ਕਿ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ।
ਹੈਲੀ ਫਿਰ ਟਰੰਪ ਨੂੰ ਮਿਲਣ ਨਿਊਯਾਰਕ ਗਈ। ਇਸ ਮੁਲਾਕਾਤ ਬਾਰੇ ਹੇਲੀ ਨੇ ਦੱਸਿਆ ਕਿ ਉਸ ਨੇ ਚੁਣੇ ਗਏ ਰਾਸ਼ਟਰਪਤੀ ਨੂੰ ਕਿਹਾ ਕਿ ਉਹ ਇਸ ਅਹੁਦੇ ਲਈ ਯੋਗ ਨਹੀਂ ਹੋਵੇਗੀ ਪਰ ਉਹ ਉਸ ਦੀ ਮਦਦ ਕਰਨ ਲਈ ਤਿਆਰ ਹੈ। ਕੁਝ ਦਿਨਾਂ ਬਾਅਦ, ਉਸ ਨੂੰ ਫਿਰ ਪ੍ਰੀਬਸ ਦਾ ਫ਼ੋਨ ਆਇਆ ਤੇ ਉਸ ਵਿੱਚ ਉਸਨੇ ਹੇਲੀ ਨੂੰ ਕਿਹਾ ਕਿ ਟਰੰਪ ਬਾਅਦ ਵਿੱਚ ਉਸ ਨੂੰ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਦੀ ਪੇਸ਼ਕਸ਼ ਨੂੰ ਲੈ ਕੇ ਕਾਲ ਕਰਨਗੇ।
ਟਰੰਪ ਨੇ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ
ਹੇਲੀ ਨੇ ਕਿਹਾ ਕਿ ਉਸ ਨੇ ਇਸ ਅਹੁਦੇ ਨੂੰ ਸਵੀਕਾਰਨ ਲਈ ਤਿੰਨ ਸ਼ਰਤਾਂ ਰੱਖੀਆਂ ਸਨ। ਉਸਨੇ ਆਪਣੀਆਂ ਸ਼ਰਤਾਂ ਵਿਚ ਕਿਹਾ ਸੀ ਕਿ ਇਹ ਅਹੁਦਾ ਕੈਬਨਿਟ ਪੱਧਰ ਦਾ ਹੋਣਾ ਚਾਹੀਦਾ ਹੈ, ਰਾਜਦੂਤ ਨੂੰ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਹੋਣਾ ਚਾਹੀਦਾ ਹੈ ਤੇ ਉਹ ਹਾਂ ਵਿਚ ਹਾਂ ਮਿਲਾਉਣ ਵਾਲੀ ਮਹਿਲਾ ਨਹੀਂ ਹੋਵੇਗੀ। ਇਸ 'ਤੇ ਟਰੰਪ ਨੇ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ। ਭਾਰਤ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਦੂਜੇ ਨੂੰ ਬਹੁਤ ਨੇੜਿਓਂ ਮਿਲ ਚੁੱਕੇ ਹਨ ਤੇ ਇਹ ਕਿ ਟਰੰਪ ਦੇ ਪ੍ਰਸ਼ਾਸਨ ਤੋਂ ਪਹਿਲਾਂ ਅਮਰੀਕਾ ਦਾ ਰਿਸ਼ਤਾ ਭਾਰਤ ਨਾਲ ਕਦੇ ਇੰਨਾ ਮਜ਼ਬੂਤ ਨਹੀਂ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੀਨ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ।