ਜੀਵਨ ਸਾਥੀ ਨੂੰ ਲੱਭਣ ਲਈ ਤੁਹਾਨੂੰ ਕਿਸੇ ਵੀ ਡੇਟਿੰਗ ਐਪ 'ਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾ ਹੀ  ਮੈਟਰੋਮੋਨੀਅਲ ਸਾਈਟ 'ਤੇ ਜਾਣ ਦੀ ਜ਼ਰੂਰਤ ਹੋਏਗੀ। ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ ਆਪਣੀ ਬਹੁਤ ਹੀ ਦੇਰ ਤੋਂ ਉਡੀਕੀ ਜਾ ਰਹੀ ਸੇਵਾ ਫੇਸਬੁੱਕ ਡੇਟਿੰਗ ਐਪ, ਯੂਕੇ ਤੇ ਯੂਰਪ ਵਿੱਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਤੁਹਾਨੂੰ ਫੇਸਬੁੱਕ 'ਤੇ ਦੋਸਤ ਬਣਾਉਣ ਦੇ ਨਾਲ-ਨਾਲ ਆਪਣਾ ਜੀਵਨ ਸਾਥੀ ਚੁਣਨ ਦਾ ਮੌਕਾ ਮਿਲੇਗਾ।

'ਫੇਸਬੁੱਕ ਡੇਟਿੰਗ' ਯੂਜਰ ਨੂੰ ਅਸਲ ਫੇਸਬੁੱਕ ਖਾਤੇ ਤੋਂ ਵੱਖਰਾ ਖਾਤਾ ਬਣਾਉਣ ਦੀ ਸੁਵਿਧਾ ਦੇ ਰਹੀ ਹੈ। ਫੇਸਬੁੱਕ ਡੇਟਿੰਗ ਦੇ ਜ਼ਰੀਏ, ਆਸ ਪਾਸ ਦੇ ਮੌਜੂਦ ਸੰਭਾਵਿਤ ਪਾਰਟਨਰ ਨਾਲ ਨਾ ਸਿਰਫ ਸੰਪਰਕ ਕਰਨਾ ਸੰਭਵ ਹੈ, ਨਾਲ ਹੀ ਉਨ੍ਹਾਂ ਨੂੰ ਨੇੜਿਓਂ ਜਾਣਨ ਲਈ, ਚੈਟਿੰਗ ਤੇ ਵਰਚੁਅਲ ਕਾਲਾਂ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਕੰਪਨੀ ਅਨੁਸਾਰ, ਪਿਛਲੇ ਸਤੰਬਰ ਵਿੱਚ ਫੇਸਬੁੱਕ ਡੇਟਿੰਗ ਦੀ ਸ਼ੁਰੂਆਤ ਤੋਂ ਬਾਅਦ, ਹੁਣ ਤੱਕ 20 ਦੇਸ਼ਾਂ ਵਿੱਚ 1.5 ਅਰਬ ਤੋਂ ਵੱਧ ਮੈਚ ਹੋ ਚੁੱਕੇ ਹਨ। ਇਸ ਵੇਲੇ ਭਾਰਤ ਵਿਚ ਇਹ ਸਹੂਲਤ ਸ਼ੁਰੂ ਨਹੀਂ ਹੋਈ।

ਸਿਕ੍ਰੇਟ ਕਰੱਸ਼ ਰਾਹੀਂ ਹੋਵੇਗਾ ਮਿਲਨ

'ਸੀਕ੍ਰੇਟ ਕਰੱਸ਼' ਨਾਮ ਦੀ ਇਕ ਦਿਲਚਸਪ ਵਿਸ਼ੇਸ਼ਤਾ 'ਫੇਸਬੁੱਕ ਡੇਟਿੰਗ' 'ਤੇ ਵੀ ਉਪਲਬਧ ਹੈ। ਇਹ ਯੂਜਰ ਨੂੰ ਉਨ੍ਹਾਂ ਦੇ ਫੇਸਬੁੱਕ ਫ੍ਰੈਂਡ-ਲਿਸਟ ਵਿਚੋਂ ਨੌਂ ਲੋਕਾਂ ਦੀ ਸੂਚੀ ਤਿਆਰ ਕਰਨ ਦੀ ਆਗਿਆ ਦਿੰਦਾ ਹੈ, ਜੋ ਆਪਣੇ ਜੀਵਨ ਸਾਥੀ ਦੀ ਭਾਲ ਕਰ ਰਹੇ ਹਨ। ਜੇ ਤੁਹਾਡਾ ਕ੍ਰਸ਼ ਤੁਹਾਨੂੰ ਇਸ ਦੀ ਗੁਪਤ ਕ੍ਰਸ਼ ਸੂਚੀ ਵਿਚ ਵੀ ਸ਼ਾਮਲ ਕਰਦਾ ਹੈ, ਤਾਂ ਇਹ ਇਕ ਮੈਚ ਹੈ। ਇਹ ਸੀਕ੍ਰੇਟ ਕ੍ਰਸ਼ ਫੀਚਰ ਤੁਹਾਨੂੰ ਉਨ੍ਹਾਂ ਲੋਕਾਂ ਨਾਲ ਸੰਭਾਵਿਤ ਸਬੰਧਾਂ ਦਾ ਪਤਾ ਲਗਾਉਣ ਦਾ ਮੌਕਾ ਦਿੰਦਾ ਹੈ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਜਾਣਦੇ ਹੋ।

Royal Enfield Classic 350 ਦਾ ਅਜੇ ਵੀ ਲਵਾ ਬਰਕਰਾਰ, ਲੌਂਚਿੰਗ ਦੇ 3 ਸਾਲ ਬਾਅਦ ਵੀ ਵੇਟਿੰਗ ਪੀਰੀਅਡ 3 ਮਹੀਨੇ ਤੱਕ ਪਹੁੰਚਿਆ

ਫੇਸਬੁੱਕ ਡੇਟਿੰਗ ਉੱਤੇ ਗਲਤ ਜਾਣਕਾਰੀ ਦੇਣਾ ਹੋਵੇਗਾ ਮੁਸ਼ਕਲ

ਫੇਸਬੁੱਕ ਦੀ ਡੇਟਿੰਗ ਪ੍ਰੋਫਾਈਲ ਨੂੰ ਅਸਲ ਖਾਤੇ ਨਾਲ ਜੋੜਿਆ ਜਾਵੇਗਾ, ਇਸ ਲਈ ਇਸ ਵਿਚ ਗਲਤ ਜਾਣਕਾਰੀ ਦੇਣਾ ਮੁਸ਼ਕਲ ਹੋਵੇਗਾ। ਸਿਰਫ ਇਹੀ ਨਹੀਂ, ਯੂਜਰ ਗੱਲਬਾਤ ਦੇ ਦੌਰਾਨ ਸੰਭਾਵਿਤ ਯੂਜਰ ਨੂੰ ਫੋਟੋ-ਵੀਡੀਓ ਨਹੀਂ ਭੇਜ ਸਕਣਗੇ। ਸਾਈਟ 'ਤੇ ਪਸੰਦਾਂ ਤੇ ਨਾਪਸੰਦਾਂ ਦੇ ਅਧਾਰ ਤੇ ਸਾਥੀ ਲੱਭਣਾ ਵੀ ਸੰਭਵ ਹੋਵੇਗਾ। ਜੇ ਤੁਸੀਂ ਫੇਸਬੁੱਕ ਡੇਟਿੰਗ ਪ੍ਰੋਫਾਈਲ ਬਣਾਉਂਦੇ ਹੋ ਤੇ ਬਾਅਦ ਵਿਚ ਇਸ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਸਮੇਂ ਫੇਸਬੁੱਕ ਖਾਤੇ ਨੂੰ ਡਿਲੀਟ ਕੀਤੇ ਬਿਨਾਂ ਆਪਣੀ ਡੇਟਿੰਗ ਪ੍ਰੋਫਾਈਲ ਨੂੰ ਡਿਲੀਟ ਕਰ ਸਕਦੇ ਸਕਦੇ ਹੋ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ