ਨਵੀਂ ਦਿੱਲੀ: ਦੇਸ਼ ਦੀ ਮੋਹਰੀ ਦੋ ਪਹੀਆ ਵਾਹਨ ਨਿਰਮਾਤਾ ਰਾਇਲ ਐਨਫੀਲਡ ਭਾਰਤ 'ਚ ਬੁਲੇਟ ਰਾਈਡ ਲਈ ਮਸ਼ਹੂਰ ਹੈ। ਲੰਬੇ ਸਮੇਂ ਤੋਂ ਬਾਜ਼ਾਰ 'ਚ ਹੋਣ ਦੇ ਬਾਵਜੂਦ ਲੋਕਾਂ 'ਚ ਅਜੇ ਵੀ ਰਾਇਲ ਐਨਫੀਲਡ ਦੀਆਂ ਬਾਈਕ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਦਾ ਹੈ।


ਫਿਲਹਾਲ ਕਲਾਸਿਕ 350 ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਮੋਟਰਸਾਈਕਲਾਂ 'ਚੋਂ ਇੱਕ ਹੈ, ਜੋ ਇਸ ਦੇ ਰਿਟਰੋ ਚਾਰਮ ਓਲਡ-ਸਕੂਲ ਦਿੱਖ ਨਾਲ ਲੋਕਾਂ ਦੇ ਦਿਲਾਂ ਰਾਜ ਕਰਦੀ ਹੈ। ਹਾਲਾਂਕਿ, ਬਾਈਕ ਦੀ ਜ਼ਿਆਦਾ ਮੰਗ ਕਾਰਨ ਇਸ ਦਾ ਇੰਤਜ਼ਾਰ ਅਜੇ 2 ਤੋਂ 3 ਮਹੀਨੇ ਤੱਕ ਦਾ ਹੈ।

MG Gloster: ਆਫ ਰੋਡਿੰਗ ਲਈ ਖਾਸ ਹੈ ਇਹ ਕਾਰ, ਫੋਰਡ ਇੰਡੇਵਰ ਤੇ ਟੋਯੋਟਾ ਫਾਰਚਿਊਨਰ ਨਾਲ ਹੈ ਮੁਕਾਬਲਾ

ਕੰਪਨੀ ਤਿੰਨ ਵਾਰ ਵਧ ਚੁੱਕੀ ਕੀਮਤ:

ਰਾਇਲ ਐਨਫੀਲਡ ਕਲਾਸਿਕ 350 ਅਤੇ ਇਸ ਦੇ ਵੇਰੀਐਂਟ ਦੀਆਂ ਕੀਮਤਾਂ ਦੇ ਸ਼ੁਰੂ ਹੋਣ ਤੋਂ ਬਾਅਦ ਤਿੰਨ ਵਾਰ ਵਾਧਾ ਕੀਤਾ ਗਿਆ ਹੈ। ਸਾਰੇ ਵੇਰੀਐਂਟ ਦੀ ਕੀਮਤ 'ਚ ਹਾਲ ਹੀ 'ਚ 1,837 ਰੁਪਏ ਦਾ ਵਾਧਾ ਕੀਤਾ ਗਿਆ ਹੈ। ਫਿਲਹਾਲ ਇਸ ਬਾਈਕ ਦੀ ਕੀਮਤ 1.61 ਲੱਖ ਰੁਪਏ ਤੋਂ 1.86 ਲੱਖ ਰੁਪਏ ਤੈਅ ਕੀਤੀ ਗਈ ਹੈ।

ਕਲਾਸਿਕ 350 ਨੂੰ 346 ਸੀਸੀ ਦਾ ਸਿੰਗਲ-ਸਿਲੰਡਰ ਏਅਰ-ਕੂਲਡ ਯੂਸੀਈ ਥੰਪਰ ਇੰਜਣ ਮਿਲਦਾ ਹੈ, ਜੋ ਪਹਿਲਾਂ ਨਾਲੋਂ 0.7PS ਘੱਟ ਪਾਵਰ ਦਿੰਦਾ ਹੈ। ਇਹ ਇੰਜਣ ਹੁਣ ਸਿਰਫ 19.3PS ਦੀ ਪਾਵਰ ਤੇ 28Nm ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਉਥੇ ਹੀ ਇਹ ਮਿਆਰੀ ਤੌਰ 'ਤੇ 5-ਸਪੀਡ ਗੀਅਰਬਾਕਸ ਨਾਲ ਜੁੜਿਆ ਹੋਇਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI