ਸੈਨ ਫ੍ਰਾਂਸਿਸਕੋ: ਅਮਰੀਕਾ ਤੋਂ ਬਾਅਦ ਹੁਣ ਪੰਜ ਹੋਰ ਦੇਸ਼ਾਂ- ਆਸਟ੍ਰੇਲੀਆ, ਜਾਪਾਨ, ਨਿਊਜ਼ੀਲੈਂਡ, ਕੈਨੇਡਾ ਤੇ ਬ੍ਰਿਟੇਨ ਨੇ ਚੀਨ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਇਨ੍ਹਾਂ ਦੇਸ਼ਾਂ ਦਾ ਕਹਿਣਾ ਹੈ ਕਿ ਉਹ ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਦੇ ਟ੍ਰੇਡ ਸੀਕ੍ਰੇਟਸ ਚੋਰੀ ਕਰ ਰਿਹਾ ਹੈ। ਇਸ ਲਈ ਉਹ ਹੈਕਰਾਂ ਦੀ ਮਦਦ ਲੈ ਰਿਹਾ ਹੈ।


ਇੱਕ ਮੀਡੀਆ ਰਿਪੋਰਟ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੀਐਨਈਟੀ ਦੇ ਸਹਿਯੋਗੀ ਵੈੱਬਸਾਈਟ ਜੇਡੀਨੇੱਟ ਦੀ ਸ਼ੁੱਕਰਵਾਰ ਨੂੰ ਆਈ ਰਿਪੋਰਟ ‘ਚ ਕਿਹਾ ਗਿਆ ਕਿ ਪੰਜ ਦੇਸਾਂ ਨੇ ਇਹ ਅਧਿਕਾਰਕ ਬਿਆਨ ਦਿੱਤਾ ਹੈ ਕਿ ਚੀਨ ਦੇ ਸੂਬਾ ਸੁਰੱਖਿਆ ਮੰਤਰਾਲੇ ਏਪੀਟੀ10 ਦੀਆਂ ਗਤੀਵੀਧਿਆਂ ਨੂੰ ਸਮਰਥਨ ਦਿੰਦੀ ਹੈ।

ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਤੇ ਉਸ ਦੇ ਸਾਥੀ ਦੇਸ਼ਾਂ ਵੱਲੋਂ ਖੁਦ ‘ਤੇ ਲੱਗੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਅਮਰੀਕਾ ‘ਤੇ ਖੁਦ ਲਾਏ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਵਰਲਡ ਹੈਕਿੰਗ ਦੇ ਪਿੱਛੇ ਚੀਨ ਦਾ ਹੱਥ ਹੈ। ਉਧਰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਇੰਗ ਨੇ ਅਮਰੀਕਾ ਸਾਹਮਣੇ ਆਧਿਕਾਰਕ ਵਿਰੋਧ ਦਰਜ ਕੀਤਾ ਹੈ ਤੇ ਕਿਹਾ ਕਿ ਚੀਨ ਆਪਣੀ ਸਾਈਬਰ ਸੁਰੱਖਿਆ ਤੇ ਹਿੱਤਾਂ ਦੇ ਬਚਾਅ ਲਈ ਹਰ ਜ਼ਰੂਰੀ ਕਦਮ ਚੁੱਕੇਗਾ’।