ਵਾਸ਼ਿੰਗਟਨ- ਅਮਰੀਕਾ ਦੇ ਫ਼ਲੋਰੀਡਾ ਹਾਈ ਸਕੂਲ 'ਚ ਹੋਈ ਗੋਲੀਬਾਰੀ 'ਚ ਸੁਰੱਖਿਆਤ ਬਚੇ ਪੀੜਤਾਂ ਨੇ ਵੱਡਾ ਐਲਾਨ ਕੀਤਾ ਹੈ। ਇੰਨਾਂ ਨੇ ਬੰਦੂਕ ਨਿਯੰਤਰਣ ਕਾਨੂੰਨ ਨੂੰ ਲੈ ਕੇ 24 ਮਾਰਚ ਨੂੰ ਵਾਸ਼ਿੰਗਟਨ 'ਚ ਰਾਸ਼ਟਰੀ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਫ਼ਲੋਰੀਡਾ ਦੇ ਇਸ ਗੋਲੀਬਾਰੀ 'ਚ 17 ਲੋਕਾਂ ਦੀ ਮੌਤ ਹੋ ਗਈ ਸੀ। ਬੀ.ਬੀ.ਸੀ. ਅਨੁਸਾਰ ਫ਼ਲੋਰੀਡਾ ਦੇ ਮਾਰਜੋਰੀ ਸਟੋਨਮੈਨ ਡਗਲਸ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ 'ਚ ਬੰਦੂਕ ਨਿਯੰਤਰਣ ਨੂੰ ਰਾਸ਼ਟਰੀ ਬਹਿਸ 'ਚ ਤਬਦੀਲ ਕਰਨ ਲਈ ਦ੍ਰਿੜ ਸੰਕਲਪ ਹਨ। ਇਸ ਸਬੰਧ 'ਚ 24 ਮਾਰਚ ਨੂੰ ਵਾਸ਼ਿੰਗਟਨ 'ਚ ਮਾਰਚ ਕੱਢਿਆ ਜਾਵੇਗਾ।
ਰਿਪੋਰਟ 'ਚ ਜੀਵਤ ਬਚੇ ਕੈਮਰੂਨ ਕਾਸਕੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਅਸੀਂ ਮਾਰੇ ਜਾ ਰਹੇ ਹਾਂ ਤੇ ਕੁਝ ਇਸ 'ਤੇ ਰਾਜਨੀਤੀ ਕਰ ਰਹੇ ਹਨ। ਹਾਲ ਹੀ 'ਚ ਹੋਈ ਇਸ ਗੋਲੀਬਾਰੀ ਦੇ ਕਰਕੇ ਦੇਸ਼ 'ਚ ਬੰਦੂਕ ਨਿਯੰਤਰਣ 'ਤੇ ਸਖਤ ਕਾਨੂੰਨ ਨੂੰ ਲੈ ਕੇ ਬਹਿਸ ਇਕ ਫਿਰ ਤੇਜ਼ ਹੋ ਗਈ ਹੈ। ਵਿਦਿਆਰਥੀਆਂ ਨੇ ਬੀਤੇ ਦਿਨ ਫੋਰਟ ਲਾਡਰੇਡੇਲ 'ਚ ਇਕੱਠੇ ਹੋ ਕੇ ਇਸ ਦਿਸ਼ਾ 'ਚ ਟਰੰਪ ਤੇ ਹੋਰ ਸੈਨੇਟਰਾਂ ਦੁਆਰਾ ਕੁਝ ਨਾ ਕਰਨ ਦੀ ਅਲੋਚਨਾ ਕੀਤੀ।