ਫਰਾਂਸ ਨੇ ਅਲ ਕਾਇਦਾ ਦੇ ਅੱਤਵਾਦੀਆਂ 'ਤੇ ਜ਼ਬਰਦਸਤ ਹਮਲਾ ਕੀਤਾ। ਫਰਾਂਸ ਨੇ ਮਾਲੀ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਜਿਸ ਵਿੱਚ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਦੀ ਇਸ ਕਾਰਵਾਈ ਵਿੱਚ ਅਲ-ਕਾਇਦਾ ਦੇ ਤਕਰੀਬਨ 50 ਅੱਤਵਾਦੀ ਮਾਰੇ ਗਏ ਹਨ। ਫਰਾਂਸ ਨੇ ਸੋਮਵਾਰ ਨੂੰ ਇਹ ਹਮਲਾ ਕੀਤਾ। ਫਰਾਂਸ ਨੇ ਇਹ ਹਮਲਾ ਮਿਰਾਜ ਲੜਾਕੂ ਜਹਾਜ਼ਾਂ ਤੇ ਡਰੋਨਾਂ ਰਾਹੀਂ ਕੀਤਾ।


ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੇ ਕਿਹਾ ਕਿ ਇਸ ਹਮਲੇ ਵਿੱਚ ਅੱਤਵਾਦੀਆਂ ਦੇ ਤਕਰੀਬਨ 30 ਮੋਟਰਸਾਈਕਲ ਵੀ ਤਬਾਹ ਹੋ ਗਏ। ਫਰਾਂਸ ਦੀ ਹਵਾਈ ਸੈਨਾ ਵਲੋਂ ਜਿਸ ਇਲਾਕੇ ‘ਤੇ ਹਮਲਾ ਕੀਤਾ ਉਹ ਇਸਲਾਮੀ ਅੱਤਵਾਦੀਆਂ ਦੇ ਕਬਜ਼ੇ ਵਿਚ ਸੀ। ਹਮਲੇ ਦੌਰਾਨ ਵੱਡੀ ਗਿਣਤੀ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ।

ਹਮਲੇ ਤੋਂ ਪਹਿਲਾਂ ਡਰੋਨ ਰਾਹੀਂ ਪੂਰੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਅੱਤਵਾਦੀ ਤਿੰਨ ਦੇਸ਼ਾਂ ਦੀ ਸਰਹੱਦ 'ਤੇ ਵੱਡੀ ਗਿਣਤੀ 'ਚ ਮੋਟਰਸਾਈਕਲਾਂ 'ਤੇ ਸਵਾਰ ਸੀ। ਅੱਤਵਾਦੀਆਂ ਨੇ ਡਰੋਨ ਤੋਂ ਬਚਣ ਲਈ ਦਰੱਖਤਾਂ ਦਾ ਵੀ ਸਹਾਰਾ ਲਿਆ। ਇਸ ਜਾਣਕਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਫਰਾਂਸ ਨੇ ਆਪਣੇ ਦੋ ਮਿਰਾਜ ਲੜਾਕੂ ਜਹਾਜ਼ ਭੇਜੇ ਅਤੇ ਅੱਤਵਾਦੀਆਂ ਨੂੰ ਮਿਜ਼ਾਈਲ ਨਾਲ ਹਮਲਾ ਕਰ ਦਿੱਤਾ।

ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਚਾਰ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸੈਨਾ ਦੇ ਬੁਲਾਰੇ ਮੁਤਾਬਕ ਅਲਕਦਾ ਅੱਤਵਾਦੀਆਂ ਦਾ ਇਹ ਸਮੂਹ ਸੈਨਾ ਦੇ ਅੱਡੇ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ। ਇਨ੍ਹਾਂ ਕੋਲੋਂ ਆਤਮਘਾਤੀ ਹਮਲਿਆਂ ਲਈ ਵੱਡੀ ਮਾਤਰਾ ਵਿਚ ਵਿਸਫੋਟਕ ਤੇ ਇੱਕ ਜੈਕਟ ਵੀ ਬਰਾਮਦ ਕੀਤੀ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904