ਮੈਲਬਰਨ: ਸੋਮਵਾਰ ਨਿਊਜ਼ੀਲੈਂਡ 'ਚ ਮੰਤਰੀ ਅਹੁਦੇ 'ਤੇ ਬਿਰਾਜਮਾਨ ਹੋਣ ਵਾਲੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਆਪਣੇ ਮੰਤਰੀਮੰਡਲ 'ਚ ਪੰਜ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ। ਜਿੰਨ੍ਹਾਂ 'ਚ 41 ਸਾਲਾ ਪ੍ਰਿਯੰਕਾ ਵੀ ਸ਼ਾਮਲ ਹੈ। ਦੋ ਹਫਤੇ ਪਹਿਲਾਂ ਅਰਡਰਨ ਦੀ ਪਾਰਟੀ ਨੇ ਦੇਸ਼ ਦੀਆਂ ਆਮ ਚੋਣਾਂ 'ਚ ਜ਼ਬਰਦਸਤ ਜਿੱਤ ਹਾਸਲ ਕੀਤੀ ਸੀ।


ਭਾਰਤ 'ਚ ਜਨਮੀ ਤੇ ਲੇਬਰ ਪਾਰਟੀ ਦੀ ਲੀਡਰ ਪ੍ਰਿਯੰਕਾ ਨੇ ਲਿਖਿਆ, 'ਅੱਜ ਬਹੁਤ ਹੀ ਖਾਸ ਦਿਨ ਹੈ। ਮੈਂ ਸਾਡੀ ਸਰਕਾਰ ਦਾ ਹਿੱਸਾ ਬਣਨ ਦੀ ਵਿਸ਼ੇਸ਼ ਭਾਵਨਾ ਨਾਲ ਭਰੀ ਹੋਈ ਹਾਂ।'


ਉਨ੍ਹਾਂ ਫੇਸਬੁੱਕ 'ਤੇ ਲਿਖਿਆ, 'ਮੈਨੂੰ ਵਧਾਈ ਸੰਦੇਸ਼ ਭੇਜਣ ਵਾਲਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਮੰਤਰੀ ਨਿਯੁਕਤ ਕੀਤੇ ਜਾਣ 'ਤੇ ਬਹੁਤ ਖੁਸ਼ ਹਾਂ ਤੇ ਇਸ ਕਾਰਜਕਾਲ 'ਚ ਮੰਤਰੀਆਂ ਦੇ ਸਮੂਹ ਨਾਲ ਕੰਮ ਕਰਨ ਲਈ ਉਤਸ਼ਾਹਤ ਹਾਂ।'


ਪ੍ਰਿਯੰਕਾ ਚੇਨੱਈ 'ਚ ਜਨਮੀ ਸੀ। ਪਰ ਉਨ੍ਹਾਂ ਦਾ ਪਰਿਵਾਰ ਕੇਰਲ ਦੇ ਪਾਰਾਵੂਰ ਤੋਂ ਹੈ। ਉਨ੍ਹਾਂ ਸਕੂਲ ਤਕ ਪੜ੍ਹਾਈ ਸਿੰਗਾਪੁਰ 'ਚ ਕੀਤੀ ਤੇ ਫਿਰ ਅੱਗੇ ਦੀ ਪੜ੍ਹਾਈ ਲਈ ਉਹ ਨਿਊਜ਼ੀਲੈਂਡ ਆ ਗਈ। ਉਨ੍ਹਾਂ ਲਗਾਤਾਰ ਘਰੇਲੂ ਹਿੰਸਾ ਦੀਆਂ ਪੀੜਤ ਮਹਿਲਾਵਾਂ ਤੇ ਸੋਸ਼ਣ ਦਾ ਸ਼ਿਕਾਰ ਹੋਏ ਪਰਵਾਸੀ ਮਜ਼ਦੂਰਾਂ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੀ ਆਵਾਜ਼ ਅਕਸਰ ਅਣਸੁਣੀ ਕੀਤੀ ਜਾਂਦੀ ਰਹੀ ਹੈ।


ਲੇਬਰ ਪਾਰਟੀ ਵੱਲੋਂ ਪਹਿਲੀ ਵਾਰ ਸਤੰਬਰ, 2017 'ਚ ਉਹ ਸੰਸਦ ਦੀ ਮੈਂਬਰ ਚੁਣੀ ਗਈ ਸੀ। ਸਾਲ 2019 ''ਚ ਉਨ੍ਹਾਂ ਨੂੰ ਜਾਤੀ ਭਾਈਚਾਰਿਆਂ ਦੇ ਮੰਤਰੀ ਦੀ ਸੰਸਦੀ ਨਿੱਜੀ ਸਕੱਤਰ ਨਿਯੁਕਤ ਕੀਤਾ ਸੀ। ਇਸ ਖੇਤਰ 'ਚ ਉਨ੍ਹਾਂ ਦੇ ਕੰਮ ਨੇ ਮੰਤਰੀ ਦੇ ਰੂਪ 'ਚ ਉਨ੍ਹਾਂ ਦੀ ਨਵੀਂ ਭੂਮਿਕਾ ਲਈ ਉਨ੍ਹਾਂ ਦਾ ਆਧਾਰ ਤਿਆਰ ਕੀਤਾ।


ਕੋਰੋਨਾ ਕਾਲ 'ਚ ਇੰਡੀਗੋ ਏਅਰਲਾਈਨ ਦਾ ਆਪਣੇ ਯਾਤਰੀਆਂ ਲਈ ਵੱਡਾ ਐਲਾਨ

ਖੇਤੀ ਕਾਨੂੰਨਾਂ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਤਿਆਰੀ, ਦੇਸ਼ ਭਰ ਦੀਆਂ ਗੈਰ-ਸਿਆਸੀ ਕਿਸਾਨ ਜਥੇਬੰਦੀਆਂ ਘੜਣਗੀਆਂ ਰਣਨੀਤੀ


ਇਸ ਤਹਿਤ ਉਹ ਭਾਈਚਾਰਕ ਤੇ ਸਵੈਇੱਛੁਕ ਖੇਤਰ ਦੀ ਮੰਤਰੀ ਤੇ ਸਮਾਜਿਕ ਵਿਕਾਸ ਤੇ ਰੋਜ਼ਾਗਰ ਮੰਤਰਾਲੇ ਦੀ ਸਹਾਇਕ ਮੰਤਰੀ ਵੀ ਬਣੀ ਹੈ। 'ਨਿਊਜ਼ੀਲੈਂਡ ਹੈਰਾਲਡ' ਸਮਾਚਾਰ ਪੱਤਰ ਨੇ 'ਇੰਡੀਅਨ ਵੀਕੈਂਡਰ' ਦੇ ਹਵਾਲੇ ਤੋਂ ਕਿਹਾ ਕਿ ਪ੍ਰਿਯੰਕਾ ਭਾਰਤੀ-ਨਿਊਜ਼ੀਲੈਂਡ ਮੂਲ ਦੀ ਪਹਿਲੀ ਮੰਤਰੀ ਹੈ। ਉਹ ਆਪਣੇ ਪਤੀ ਨਾਲ ਆਕਸੈਂਡ ਰਹਿੰਦੀ ਹੈ।


ਪ੍ਰਧਾਨ ਮੰਤਰੀ ਅਰਡਰਨ ਨੇ ਨਵੇਂ ਮੰਤਰੀਆਂ ਦਾ ਐਲਾਨ ਕਰਦਿਆਂ ਕਿਹਾ, 'ਮੈਂ ਕੁਝ ਨਵੇਂ ਟੇਲੈਂਟ, ਜ਼ਮੀਨੀ ਪੱਧਰ ਦਾ ਅਨੁਭਵ ਰੱਖਣ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਨੂੰ ਲੈਕੇ ਉਤਸ਼ਾਹਤ ਹਾਂ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ