ਭਾਰਤ 'ਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੀਤੇ ਦਿਨ ਤਿੰਨ ਲੱਖ ਦੇ ਕਰੀਬ ਲਾਗ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹਾਲਾਤ ਬੇਹੱਦ ਚਿੰਤਾਜਨਕ ਹਨ। ਅਜਿਹੇ 'ਚ ਕਈ ਦੇਸ਼ਾਂ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲੇ 'ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਲੜੀ 'ਚ ਫਰਾਂਸ ਵੀ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ 'ਤੇ ਨਵੀਆਂ ਪਾਬੰਦੀਆਂ ਲਾਉਣ ਜਾ ਰਿਹਾ ਹੈ ਤਾਂ ਕਿ ਕੋਰੋਨਾ ਵਾਇਰਸ ਫੈਲਣ ਤੋਂ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਬ੍ਰਾਜ਼ੀਲ, ਅਰਜਨਟੀਨਾ ਤੇ ਚਿੱਲੀ ਤੋਂ ਆਉਣ ਵਾਲੇ ਸੈਲਾਨੀਆਂ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ।

Continues below advertisement


ਸ਼ਨੀਵਾਰ ਤੋਂ ਲੱਗਣਗੀਆਂ ਨਵੀਆਂ ਪਾਬੰਦੀਆਂ


ਭਾਰਤੀ ਸੈਲਾਨੀਆਂ ਦੀ ਐਂਟਰੀ 'ਤੇ ਸ਼ਨੀਵਾਰ ਤੋਂ ਨਵੀਆਂ ਪਾਬੰਦੀਆਂ ਲਾਈਆਂ ਜਾਣਗੀਆਂ। ਸਰਕਾਰ ਦੇ ਬੁਲਾਰੇ ਗੈਬ੍ਰਿਅਲ ਅਟਾਲ ਨੇ ਵੀ ਪੁਸ਼ਟੀ ਕੀਤੀ ਕਿ ਫਰਾਂਸ ਘਰੇਲੂ ਯਾਤਰਾ 'ਤੇ ਤਿੰਨ ਮਈ ਤੋਂ ਲਾਈਆਂ ਜਾਣ ਵਾਲੀਆਂ ਪਾਬੰਦੀਆਂ ਹਟਾਵੇਗਾ ਪਰ ਨਾਈਟ ਕਰਫਿਊ ਜਾਰੀ ਰਹੇਗਾ ਜੋ ਸ਼ਾਮ ਸੱਤ ਵਜੇ ਤੋਂ ਸਵੇਰ ਛੇ ਵਜੇ ਤਕ ਹੈ। ਉਨ੍ਹਾਂ ਕਿਹਾ ਅਪ੍ਰੈਲ ਦੀ ਸ਼ੁਰੂਆਤ 'ਚ ਦੇਸ਼ 'ਚ ਅੰਸ਼ਿਕ ਰੂਪ ਨਾਲ ਲੌਕਡਾਊਨ ਦੇ ਸਮੇਂ ਤੋਂ ਬੰਦ ਕੀਤੀਆਂ ਗਈਆਂ ਗੈਰ-ਜ਼ਰੂਰੀ ਸਮਾਨ ਦੀਆਂ ਦੁਕਾਨਾਂ ਮੱਧ ਮਈ ਤੋਂ ਪਹਿਲਾਂ ਨਹੀਂ ਖੁੱਲ੍ਹਣਗੀਆਂ।


ਫਰਾਂਸ ਨੇ ਬ੍ਰਾਜੀਲ ਨਾਲ ਜਹਾਜ਼ ਸੇਵਾ ਅਸਥਾਈ ਤੌਰ 'ਤੇ ਰੋਕ ਦਿੱਤੀ ਸੀ।


ਫਰਾਂਸ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਬ੍ਰਾਜੀਲ ਨਾਲ ਜਹਾਜ਼ ਸੇਵਾ ਅਸਥਾਈ ਰੂਪ ਨਾਲ ਰੋਕ ਦਿੱਤੀ ਸੀ ਤਾਂ ਕਿ ਕੋਵਿਡ-19 ਦੇ ਨਵੇਂ ਰੂਪ ਦੇ ਪਸਾਰ 'ਤੇ ਰੋਕ ਲਾਈ ਜਾ ਸਕੇ।


ਇਹ ਵੀ ਪੜ੍ਹੋSarovar of Sri Harmandir Sahib: ਸ਼੍ਰੀ ਹਰਿਮੰਦਰ ਸਾਹਿਬ ਸਾਹਿਬ ਦੇ ਸਰੋਵਰ 'ਚ ਕਿੱਥੋਂ ਆਉਂਦਾ ਜਲ, ਪੜ੍ਹੋ ਦਿਲਚਸਪ ਤੇ ਹੈਰਾਨ ਕਰ ਦੇਣ ਵਾਲੇ ਤੱਥ


ਸਿਰਫ ਵੈਕਸੀਨ ਨਾਲ ਨਹੀਂ ਚੱਲੇਗਾ ਕੰਮ, ਦੋਵੇਂ ਟੀਕਿਆਂ ਮਗਰੋਂ ਵੀ ਕੋਰੋਨਾ ਹੋਣ ਦੀ ਸੰਭਾਵਨਾ,  ਭਾਰਤ ਬਾਇਓਟੈਕ ਦੇ ਮੁਖੀ ਦਾ ਦਾਅਵਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ