ਦੁਬਈ: ਇੱਥੇ ਇੱਕ ਭਾਰਤੀ ਔਰਤ ਨੂੰ ਕੁਝ ਵਿਅਕਤੀਆਂ ਵੱਲੋਂ ਫ਼ਰਜ਼ੀ ਇਮੀਗ੍ਰੇਸ਼ਨ ਅਧਿਕਾਰੀ ਬਣ ਕੇ ਠੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਠੱਗਾਂ ਨੇ ਉਸ ਨੂੰ ਭਾਰਤ ਵਾਪਸ ਭੇਜੇ ਜਾਣ ਦੀ ਧਮਕੀ ਦੇ ਕੇ ਉਸ ਕੋਲੋਂ ਪੈਸੇ ਹਥਿਆ ਲਏ।


 

ਠੱਗੀ ਦਾ ਸ਼ਿਕਾਰ ਹੋਈ ਔਰਤ ਨੇ ਦੱਸਿਆ ਕਿ ਕੁਝ ਤਿੰਨ-ਚਾਰ ਵਿਅਕਤੀਆਂ ਨੇ ਉਸ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ ਤੇ ਕਿਹਾ ਕਿ ਉਸ ਦੀ ਫਾਈਲ ਵਿੱਚੋਂ ਕੁਝ ਇਮੀਗ੍ਰੇਸ਼ਨ ਦਸਤਾਵੇਜ਼ ਨਹੀਂ ਹਨ।

ਔਰਤ ਨੇ ਕਿਹਾ ਕਿ ਉਨ੍ਹਾਂ ਉਸ ਕੋਲੋਂ ਭਾਰਤੀ ਅਥਾਰਿਟੀਆਂ ਤੋਂ ਕਲੀਅਰੈਂਸ ਪੱਤਰ ਲੈਣ ਦੇ ਬਦਲੇ ’ਚ 1,800 ਦਰਹਾਮ (ਕਰੀਬ 33,000 ਰੁਪਏ) ਲੈ ਲਏ।