French Parliament: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਅਚਾਨਕ ਸੰਸਦ ਭੰਗ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਹੇਠਲੇ ਸਦਨ, ਨੈਸ਼ਨਲ ਅਸੈਂਬਲੀ ਲਈ ਪਹਿਲੇ ਗੇੜ ਦੀਆਂ ਚੋਣਾਂ 30 ਜੂਨ ਨੂੰ ਹੋਣਗੀਆਂ, ਜਦਕਿ ਦੂਜੇ ਦੌਰ ਦੀਆਂ ਚੋਣਾਂ 7 ਜੁਲਾਈ ਨੂੰ ਹੋਣਗੀਆਂ।


ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਚੋਣਾਂ ਵਿੱਚ ਸੱਜੇ ਪੱਖੀ ਪਾਰਟੀਆਂ ਨੇ ਮੈਕਰੋਨ ਦੇ ਕੇਂਦਰਵਾਦੀ ਗੱਠਜੋੜ ਨੂੰ ਹਰਾਇਆ ਹੈ। ਇਸ ਤੋਂ ਬਾਅਦ ਮੈਕਰੋਨ ਨੇ ਅਚਾਨਕ ਸੰਸਦ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ। ਮੈਕਰੋਨ ਨੇ ਇਹ ਵੀ ਮੰਨਿਆ ਕਿ ਯੂਰਪੀ ਸੰਘ ਦੀਆਂ ਚੋਣਾਂ ਦੇ ਨਤੀਜੇ ਯੂਰਪ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਪਾਰਟੀਆਂ ਲਈ ਚੰਗੇ ਨਹੀਂ ਹਨ।



ਮੈਕਰੋਨ ਨੇ ਫਰਾਂਸ ਦੇ ਲੋਕਾਂ 'ਤੇ ਭਰੋਸਾ ਪ੍ਰਗਟਾਇਆ
ਰਾਸ਼ਟਰ ਨੂੰ ਇੱਕ ਸੰਬੋਧਨ ਵਿੱਚ ਮੈਕਰੋਨ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਚੋਣਾਂ ਵਿੱਚ ਸਭ ਤੋਂ ਵੱਧ ਸਕੋਰ ਕਰਨ ਵਾਲੀਆਂ ਨੈਸ਼ਨਲ ਰੈਲੀ (ਆਰਐਨ) ਸਮੇਤ ਦੂਰ-ਦਰਾਜ ਦੀਆਂ ਪਾਰਟੀਆਂ ਨੇ ਲਗਪਗ 40 ਪ੍ਰਤੀਸ਼ਤ ਵੋਟ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ। ਸੱਜੇ-ਪੱਖੀ ਪਾਰਟੀਆਂ ਮਹਾਂਦੀਪ ਵਿੱਚ ਹਰ ਪਾਸੇ ਤਰੱਕੀ ਕਰ ਰਹੀਆਂ ਹਨ। ਇਸ ਸਥਿਤੀ ਨਾਲ ਮੈਂ ਆਪਣੇ ਆਪ ਨੂੰ ਨਹੀਂ ਜੋੜ ਸਕਦਾ। ਇਸ ਲਈ ਮੈਂ ਇੱਕ ਵਿਕਲਪ ਦੇਣ ਦਾ ਫੈਸਲਾ ਕੀਤਾ ਹੈ। ਮੈਂ ਅੱਜ ਰਾਤ ਨੈਸ਼ਨਲ ਅਸੈਂਬਲੀ ਭੰਗ ਕਰ ਰਿਹਾ ਹਾਂ। ਇਸ ਦੌਰਾਨ ਉਨ੍ਹਾਂ ਨੇ ਫਰਾਂਸ ਦੇ ਲੋਕਾਂ ਦੀ ਸਰਵੋਤਮ ਵਿਕਲਪ ਦੀ ਚੋਣ ਕਰਨ ਦੀ ਸਮਰੱਥਾ 'ਤੇ ਭਰੋਸਾ ਵੀ ਪ੍ਰਗਟਾਇਆ।



ਮੈਕਰੋਨ ਨੇ ਚੋਣਾਂ ਤੋਂ ਪਹਿਲਾਂ ਚੇਤਾਵਨੀ ਦਿੱਤੀ ਸੀ
ਮੈਕਰੋਨ ਨੇ ਪਿਛਲੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਯੂਰਪੀਅਨ ਯੂਨੀਅਨ ਨੂੰ ਇਸ ਹਫਤੇ ਦੀਆਂ ਚੋਣਾਂ ਤੋਂ ਬਾਅਦ ਯੂਰਪੀਅਨ ਸੰਸਦ ਵਿੱਚ ਵੱਧ ਰਹੀ ਸੱਜੇ-ਪੱਖੀ ਮੌਜੂਦਗੀ ਦੁਆਰਾ ਬਲਾਕ ਕੀਤੇ ਜਾਣ ਦਾ ਖ਼ਤਰਾ ਹੈ। ਕਈ ਪੋਲਿੰਗ ਫਰਮਾਂ ਦੇ ਅਨੁਮਾਨਾਂ ਅਨੁਸਾਰ, 28 ਸਾਲਾ ਜਾਰਡਨ ਬਾਰਡੇਲ ਦੀ ਅਗਵਾਈ ਵਾਲੀ ਨੈਸ਼ਨਲ ਰੈਲੀ (ਆਰਐਨ) ਨੂੰ ਈਯੂ ਚੋਣਾਂ ਵਿੱਚ 32.3 ਤੋਂ 33 ਫੀਸਦੀ ਵੋਟਾਂ ਮਿਲੀਆਂ, ਜਦੋਂਕਿ ਮੈਕਰੋਨ ਦੇ ਕੇਂਦਰਵਾਦੀ ਗੱਠਜੋੜ ਨੂੰ 14.8 ਤੋਂ 15.2 ਫੀਸਦੀ ਵੋਟਾਂ ਮਿਲੀਆਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।