ਚੰਡੀਗੜ੍ਹ: ਪਾਕਿਸਤਾਨ ਵਿੱਚ ਘੱਟ ਗਿਣਤੀਆਂ ਉੱਪਰ ਤਸ਼ੱਦਦ ਜਾਰੀ ਹੈ। 'ਵਾਇਸ ਆਫ਼ ਪਾਕਿਸਤਾਨ ਮਾਇਨੋਰਟੀ' ਵੱਲੋਂ ਜਾਰੀ ਰਿਪੋਰਟ ਹੋਸ਼ ਉਡਾ ਦੇਣ ਵਾਲੀ ਹੈ। ਇਸ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸੂਬਾ ਸਿੰਧ 'ਚ ਲੰਘੇ ਸਤੰਬਰ ਮਹੀਨੇ ਦੌਰਾਨ ਹੀ 15 ਹਿੰਦੂਆਂ ਦੀ ਹੱਤਿਆ ਤੇ 8 ਹਿੰਦੂ ਕੁੜੀਆਂ ਨੂੰ ਅਗਵਾ ਕੀਤਾ ਗਿਆ ਹੈ।
ਪਾਕਿਸਤਾਨ ਦੀ 'ਵਾਇਸ ਆਫ਼ ਪਾਕਿਸਤਾਨ ਮਾਇਨੋਰਟੀ' ਜਥੇਬੰਦੀ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸੂਬਾ ਸਿੰਧ 'ਚ ਪ੍ਰੇਮ ਕੋਲਹੀ, ਮਾਰਵੀ ਕੋਲਹੀ, ਮੰਗਾ ਭੀਲ, ਜੀਤੁ ਭੀਲ, ਰਾਜੂ ਭੀਲ, ਮਿੱਠੂ ਕੋਲਹੀ, ਭੁਰੂ ਕੋਲਹੀ, ਰਾਧਾ ਬਗਧੀ, ਮਾਨ ਸਿੰਘ ਕੋਲਹੀ, ਰੰਗੂ ਮੇਘਵਾਰ, ਤਰਨ ਭੀਲ ਨੂੰ ਫ਼ਾਹਾ ਦੇ ਕੇ ਤੇ ਅਜੀਤ ਕੁਮਾਰ, ਵਿਜੇਸ਼ ਕੁਮਾਰ ਮੇਘਵਾਰ, ਆਲਮ ਕੋਲਹੀ, ਵਿਸ਼ਨੂੰ ਕੋਲਹੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕੀਤੀ ਗਈ।
ਇਨ੍ਹਾਂ ਦੇ ਇਲਾਵਾ ਵਜਾਦੀ ਮੇਘਵਾਰ, ਮਾਰਵੀ ਕੋਲਹੀ, ਸੰਦੀਪ ਮਾਰਵਾੜੀ, ਗੁੱਡੀ, ਕਰੂ ਭੀਲ, ਪਠਾਣੀ ਭੀਲ, ਰੇਖਾ ਕੋਲਹੀ, ਚੰਦਾ ਮਹਰਾਜ ਆਦਿ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਇਆ ਗਿਆ, ਜਦਕਿ ਸੰਘਰ ਦੀ ਭਗਵਤੀ, ਖੈਰਪੁਰ ਦੀ ਨੁਜ਼ਕੀ ਭੀਲ, ਲਾਹੌਰ ਦੀ ਮਾਰੀਆ ਨਾਲ ਜਬਰ ਜਨਾਹ ਸਮੇਤ ਇਕ ਹਿੰਦੂ ਤੇ ਇੱਕ ਸਿੱਖ ਬੱਚੇ ਨਾਲ ਸਮੂਹਿਕ ਬਦਫੈਲੀ ਕੀਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ