Gaza Hospital Blast - ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗ 11ਵੇਂ ਦਿਨ ਵੀ ਜਾਰੀ ਹੈ। ਮੰਗਲਵਾਰ ਰਾਤ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ 'ਚ ਸਭ ਤੋਂ ਵੱਡੇ ਹਮਲੇ ਦੀ ਖਬਰ ਆਈ ਹੈ। ਗਾਜ਼ਾ ਸ਼ਹਿਰ ਦੇ ਅਹਲੀ ਅਰਬ ਸਿਟੀ ਹਸਪਤਾਲ 'ਤੇ ਹੋਏ ਰਾਕੇਟ ਹਮਲੇ 'ਚ 500 ਲੋਕ ਮਾਰੇ ਗਏ ਦੱਸੇ ਜਾਂਦੇ ਹਨ। ਹਮਾਸ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਹਮਲਾ ਕੀਤਾ ਹੈ। 


ਹਮਾਸ ਹਸਪਤਾਲ 'ਤੇ ਇਹ ਹਮਲਾ ਮੰਗਲਵਾਰ (17 ਅਕਤੂਬਰ) ਰਾਤ ਕਰੀਬ 10:30 ਵਜੇ ਰਾਕੇਟ ਨਾਲ ਕੀਤਾ ਗਿਆ ਸੀ। ਇਸ ਵਿੱਚ ਘੱਟੋ ਘੱਟ 500 ਲੋਕ ਮਾਰੇ ਗਏ ਹਨ। 



ਹਮਾਸ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਇਜ਼ਰਾਈਲ ਨੇ ਖਾਰਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਜ਼ਰਾਈਲ ਦੇ ਪੀਐਮ ਨੇਤਨਯਾਹੂ  ਨੇ ਕਿਹਾ ਹੈ ਕਿ ਹਸਪਤਾਲ 'ਤੇ ਹਮਲੇ 'ਚ ਉਸ ਦੀ ਕੋਈ ਸ਼ਮੂਲੀਅਤ ਨਹੀਂ ਹੈ। ਇਜ਼ਰਾਈਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਫਲਸਤੀਨੀ ਲੜਾਕੇ ਹਸਪਤਾਲ ਦੇ ਨੇੜੇ ਹਮਲਾ ਕਰ ਰਹੇ ਸਨ, ਉਨ੍ਹਾਂ ਦਾ ਇੱਕ ਰਾਕੇਟ ਆਪਣੀ ਦਿਸ਼ਾ ਤੋਂ ਭਟਕ ਗਿਆ ਅਤੇ ਹਸਪਤਾਲ 'ਤੇ ਡਿੱਗਿਆ। ਹਮਾਸ ਦੇ ਇਸ ਦਾਅਵੇ 'ਤੇ ਇਜ਼ਰਾਇਲੀ ਪੀਐੱਮ ਨੇਤਨਯਾਹੂ ਨੇ ਲਿਖਿਆ ਸੀ ਸਾਡੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਆਪਣੇ ਬੱਚਿਆਂ ਦੇ ਵੀ ਕਾਤਲ ਹਨ।



ਜਾਰਡਨ ਨੇ ਗਾਜ਼ਾ ਦੇ ਹਸਪਤਾਲ 'ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਸੰਮੇਲਨ ਰੱਦ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਬੁੱਧਵਾਰ ਤੜਕੇ ਇਜ਼ਰਾਈਲ ਲਈ ਰਵਾਨਾ ਹੋ ਗਏ। ਗਾਜ਼ਾ ਹਸਪਤਾਲ ਹਮਲੇ ਤੋਂ ਬਾਅਦ ਬਿਡੇਨ ਦੀ ਜੌਰਡਨ ਯਾਤਰਾ ਵੀ ਰੱਦ ਕਰ ਦਿੱਤੀ ਗਈ ਹੈ।



ਇਸ ਜੰਗ ਵਿੱਚ ਹਮਾਸ ਅਤੇ ਇਜ਼ਰਾਈਲ ਦੋਵਾਂ ਨੇ ਇੱਕ ਦੂਜੇ ਨੂੰ ਤਬਾਹ ਕਰਨ ਦੀ ਕਸਮ ਖਾਧੀ ਹੈ। ਮੰਗਲਵਾਰ (ਅਕਤੂਬਰ 17) ਨੂੰ, ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ, "ਹਮਾਸ ਦੇ ਮੈਂਬਰਾਂ ਕੋਲ ਦੋ ਵਿਕਲਪ ਹਨ - ਜਾਂ ਤਾਂ ਆਪਣੀ ਸਥਿਤੀ 'ਤੇ ਮਰਨ ਜਾਂ ਬਿਨਾਂ ਸ਼ਰਤ ਸਮਰਪਣ ਕਰ ਦੇਣ।" ਕੋਈ ਤੀਜਾ ਵਿਕਲਪ ਨਹੀਂ ਹੈ।” ਈਰਾਨ ਦੇ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ। ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਖੇਤਰ ਵਿੱਚ ਈਰਾਨ ਪੱਖੀ ਸਮੂਹ ਆਉਣ ਵਾਲੇ ਘੰਟਿਆਂ ਵਿੱਚ ਇਜ਼ਰਾਈਲ ਵਿਰੁੱਧ ਕਾਰਵਾਈ ਕਰ ਸਕਦੇ ਹਨ।