ਬਰਲਿਨ ਦੱਖਣੀ ਜਰਮਨ ਵੁਰਜ਼ਬਰਗ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ, ਜਦਕਿ ਇਸ ਹਮਲੇ ਵਿੱਚ ਕਈ ਹੋਰ ਜ਼ਖਮੀ ਹੋਏ। ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ ਇਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਕੀਤੀ ਜਾ ਸਕੀ।


ਇਹ ਹਮਲਾ ਬਾਵੇਰੀਆ ਰਾਜ ਵਿਚ ਸ਼ਹਿਰ ਦੇ ਕੇਂਦਰੀ ਹਿੱਸੇ ਵਿਚ ਹੋਇਆ ਸੀ ਅਤੇ ਅਜੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ 'ਚ ਕਿੰਨੇ ਲੋਕ ਜ਼ਖਮੀ ਹੋਏ। ਪੁਲਿਸ ਨੇ ਸ਼ੱਕੀ ਹਮਲਾਵਰ ਦੀ ਪਛਾਣ 24 ਸਾਲਾ ਸੋਮਾਲੀਆ ਮੂਲ ਦਾ ਵਿਅਕਤੀ ਵਜੋਂ ਕੀਤੀ ਹੈ ਜੋ ਸ਼ਹਿਰ ਵਿੱਚ ਰਹਿੰਦਾ ਸੀ। ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋਏ ਹਮਲਾਵਰ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।



ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡਿਓ 'ਚ ਦੇਖਿਆ ਕਿ ਰਾਹਗੀਰਾਂ ਨੇ ਹਮਲਾਵਰ ਨੂੰ ਘੇਰਿਆ ਹੋਇਆ ਹੈ। ਇੱਕ ਔਰਤ ਨੇ ਜਰਮਨ ਆਰਟੀਐਲ ਟੈਲੀਵਿਜ਼ਨ 'ਤੇ ਦੱਸਿਆ ਕਿ ਉਸਨੇ ਘਟਨਾ ਦੀ ਗਵਾਹੀ ਦਿੱਤੀ ਅਤੇ ਪੁਲਿਸ ਆ ਗਈ ਸੀ। ਜੂਲੀਆ ਰੋਂਜੇ ਨੇ ਦੱਸਿਆ, 'ਉਸ ਕੋਲ ਇੱਕ ਵੱਡਾ ਚਾਕੂ ਸੀ ਅਤੇ ਉਹ ਲੋਕਾਂ 'ਤੇ ਹਮਲਾ ਕਰ ਰਿਹਾ ਸੀ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸਨੂੰ ਰੋਕਣ ਲਈ ਕੁਰਸੀ, ਛੱਤਰੀ ਜਾਂ ਸੈੱਲ ਫੋਨ ਨਾਲ ਮਾਰਿਆ। ਇਸਦੇ ਬਾਅਦ ਪੁਲਿਸ ਆ ਗਈ ਅਤੇ ਮੇਰਾ ਮੰਨਣਾ ਹੈ ਕਿ ਉਸਨੂੰ ਗੋਲੀ ਮਾਰੀ ਗਈ, ਤੁਸੀਂ ਆਵਾਜ਼ ਨੂੰ ਸਾਫ ਸਾਫ ਸੁਣ ਸਕਦੇ ਹੋ।'


ਪੁਲਿਸ ਨੇ ਗੋਲੀ ਮਾਰ ਕੇ ਕੀਤਾ ਕਾਬੂ


ਪੁਲਿਸ ਦੇ ਬੁਲਾਰੇ ਕ੍ਰਿਸਟਿਨ ਕਨਿਕ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸ਼ਾਮ 5 ਵਜੇ ਦੱਸਿਆ ਗਿਆ ਕਿ ਸ਼ਹਿਰ ਦੇ ਮੱਧ ਵਿੱਚ ਬਾਰਬਰੋਸਾ ਚੌਕ ਵਿੱਚ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ ਜਾ ਰਿਹਾ ਹੈ। ਮੌਕੇ 'ਤੇ ਪਹੁੰਚਣ ਤੋਂ ਬਾਅਦ ਹਮਲਾਵਰ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ, ਪਰ ਅਜਿਹਾ ਨਾ ਕਰਨ ਕਰਕੇ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ, ਤਾਂ ਜੋ ਉਸਨੂੰ ਗ੍ਰਿਫਤਾਰ ਕੀਤਾ ਜਾ ਸਕੇ।


ਇਹ ਵੀ ਪੜ੍ਹੋ:ਬੀਜੇਪੀ ਵਿਧਾਇਕ 'ਤੇ ਅਧਿਕਾਰੀ ਪਤਨੀ ਨੇ ਲਗਾਏ ਸਰੀਰਕ ਅਤੇ ਮਾਨਸਿਕ ਤਸ਼ੱਦਦ ਦੇਣ ਦੇ ਇਲਜ਼ਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904