Cologne Church News: ਜਰਮਨੀ ਦੇ ਇਕ ਚਰਚ ਵਿਚ ਰਹਿਣ ਵਾਲੇ ਪਾਦਰੀਆਂ ਅਤੇ ਕਰਮਚਾਰੀਆਂ 'ਤੇ ਪੋਰਨ ਦੇਖਣ ਦਾ ਦੋਸ਼ ਲੱਗਿਆ ਹੈ। ਜਰਮਨ ਮੀਡੀਆ ਰਿਪੋਰਟਾਂ ਮੁਤਾਬਕ ਕੋਲੋਨ ਸ਼ਹਿਰ 'ਚ ਸਥਿਤ ਇਕ ਚਰਚ ਦੇ ਕੰਪਿਊਟਰ ਦੀ ਵਰਤੋਂ ਅਸ਼ਲੀਲ ਵੈੱਬਸਾਈਟਾਂ ਨੂੰ ਐਕਸੈਸ ਕਰਨ ਲਈ ਕੀਤੀ ਜਾ ਰਹੀ ਸੀ। ਰਿਪੋਰਟ ਮੁਤਾਬਕ ਜਾਂਚ 'ਚ ਪਾਇਆ ਗਿਆ ਹੈ ਕਿ ਚਰਚ ਦੇ ਪਾਦਰੀਆਂ ਨੇ ਕਈ ਵਾਰ ਦੇਖਣ ਦੀ ਕੋਸ਼ਿਸ਼ ਕੀਤੀ।


ਰਿਪੋਰਟ ਮੁਤਾਬਕ ਕੋਲੋਨ ਸ਼ਹਿਰ ਦੇ ਚਰਚ ਦੇ ਕੰਪਿਊਟਰਾਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਅਸ਼ਲੀਲ ਸਾਈਟਾਂ ਤੱਕ ਪਹੁੰਚ ਕਰਨ ਦੀਆਂ 1,000 ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਸੀਨੀਅਰ ਪਾਦਰੀਆਂ ਸਮੇਤ ਚਰਚ ਦੇ ਦਰਜਨਾਂ ਕਰਮਚਾਰੀਆਂ ਨੇ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਹਨ।


ਇਹ ਵੀ ਪੜ੍ਹੋ: Attack on Tricolor Rally: ਲੰਡਨ 'ਚ ਭਿੜੇ ਖਾਲਿਸਤਾਨੀ ਤੇ ਭਾਰਤ ਸਮਰਥਕ, ਤਿਰੰਗਾ ਰੈਲੀ ਰੋਕਣ ਦੀ ਕੋਸ਼ਿਸ਼


ਇਦਾਂ ਹੋਇਆ ਖੁਲਾਸਾ


ਇਸ ਘਟਨਾ ਦਾ ਖੁਲਾਸਾ ਕਰਦਿਆਂ ਕੋਲਨਰ ਸਟੈਡ-ਐਂਜੀਗਰ ਅਖਬਾਰ ਨੇ ਦੱਸਿਆ ਕਿ ਜੁਲਾਈ 2022 ਦੀ ਸ਼ੁਰੂਆਤ ਵਿਚ ਚਰਚ ਦੇ 15 ਕਰਮਚਾਰੀਆਂ ਨੂੰ ਸਬੰਧਤ ਗਤੀਵਿਧੀਆਂ ਬਾਰੇ ਸੂਚਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਚਰਚ ਦੇ ਕੰਪਿਊਟਰਾਂ ਦੀ ਨਿਗਰਾਨੀ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਗਤੀਵਿਧੀਆਂ ਸਾਹਮਣੇ ਆਈਆਂ। ਕੋਲੋਨ ਦੇ ਕੈਥੋਲਿਕ ਨਿਊਜ਼ ਏਜੰਸੀ (ਕੇਐਨਏ) ਨੂੰ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਚਰਚ ਦੇ ਸਭ ਤੋਂ ਵੱਡੇ ਪਾਦਰੀ ਦਾ ਨਾਮ ਹੈਰਾਨ ਕਰਨ ਵਾਲਾ ਹੈ।


ਪੋਪ ਫਰਾਂਸਿਸ ਨੇ ਵੀ ਕੀਤਾ ਖੁਲਾਸਾ


ਪਿਛਲੇ ਸਾਲ ਈਸਾਈ ਧਰਮ ਦੇ ਸਰਵਉੱਚ ਨੇਤਾ ਪੋਪ ਫਰਾਂਸਿਸ ਨੇ ਇਕ ਸਨਸਨੀਖੇਜ਼ ਖੁਲਾਸਾ ਕੀਤਾ ਸੀ, ਜਿਸ ਨੂੰ ਚਰਚ ਦੀਆਂ ਨਨ ਅਤੇ ਪਾਦਰੀ ਵੀ ਦੇਖਦੇ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਦੁਨੀਆ ਭਰ ਦੇ ਈਸਾਈ ਭਾਈਚਾਰੇ 'ਚ ਹਲਚਲ ਮਚ ਗਈ। ਪੋਪ ਫਰਾਂਸਿਸ ਨੇ ਫਿਰ ਮੰਨਿਆ ਕਿ ਆਮ ਲੋਕਾਂ ਦੇ ਨਾਲ-ਨਾਲ ਨਨ ਅਤੇ ਪਾਦਰੀਆਂ ਵਿੱਚ ਵੀ ਫਿਲਮਾਂ ਦਾ ਸ਼ੌਕ ਬਹੁਤ ਵੱਧ ਗਿਆ ਹੈ।


ਇਹ ਵੀ ਪੜ੍ਹੋ: Pakistan Bus Fire: ਪਾਕਿਸਤਾਨ 'ਚ ਚੱਲਦੀ ਬੱਸ 'ਚ ਲੱਗੀ ਅੱਗ, 20 ਲੋਕਾਂ ਦੀ ਹੋਈ ਦਰਦਨਾਕ ਮੌਤ



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।