US Visa for Indian Students: ਅਮਰੀਕੀ ਸਫ਼ਾਰਤਖਾਨੇ ਨੇ ਕਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਅਪਾਇੰਟਮੈਂਟ ਉਪਲਬੱਧ ਹਨ ਤੇ ਅਸੀਂ ਆਉਣ ਵਾਲੇ ਹਫ਼ਤਿਆਂ 'ਚ ਹਜ਼ਾਰਾਂ ਹੋਰ ਮੌਕੇ ਮੁਹੱਈਆ ਕਰਾਵਾਂਗੇ। ਅਮਰੀਕੀ ਸਫ਼ਾਰਤਖਾਨੇ ਨੇ ਮੰਗਲਵਾਰ ਨੂੰ ਕਿਹਾ ਕਿ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੇ ਜੁਲਾਈ ਤੇ ਅਗਸਤ ਦੇ ਮਹੀਨਿਆਂ 'ਚ ਵੀਜ਼ਾ ਅਪਾਇੰਟਮੈਂਟ ਲਈਆਂ ਹਨ।
ਸੀਨੀਅਰ ਅਮਰੀਕੀ ਡਿਪਲੋਮੈਟ ਨੇ ਕਿਹਾ ਕਿ ਭਾਰਤ 'ਚ ਅਮਰੀਕੀ ਮਿਸ਼ਨ ਜੁਲਾਈ ਤੇ ਅਗਸਤ ਦੇ ਮਹੀਨਿਆਂ 'ਚ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਵੀਜ਼ਾ ਅਰਜ਼ੀਆਂ ਨੂੰ ਸ਼ਾਮਲ ਕਰਨ ਤੇ ਉਨ੍ਹਾਂ ਦੀ ਯਾਤਰਾ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਸਫ਼ਾਰਤਖਾਨੇ ਨੇ ਟਵੀਟ ਕੀਤਾ, "ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੇ 14 ਜੂਨ ਤੋਂ ਜੁਲਾਈ-ਅਗਸਤ 'ਚ ਵਿਦਿਆਰਥੀ ਵੀਜ਼ਾ ਲਈ ਅਪਾਇੰਟਮੈਂਟਾਂ ਲਈਆਂ ਹਨ।
ਇੱਥੇ ਹਜ਼ਾਰਾਂ ਅਪਾਇੰਟਮੈਂਟਾਂ ਉਪਲੱਬਧ ਹਨ ਤੇ ਆਉਣ ਵਾਲੇ ਹਫ਼ਤਿਆਂ 'ਚ ਅਸੀਂ ਹਜ਼ਾਰਾਂ ਹੋਰ ਮੌਕੇ ਪ੍ਰਦਾਨ ਕਰਾਂਗੇ। ਉਨ੍ਹਾਂ ਕਿਹਾ, "ਜਦੋਂ ਅਸੀਂ ਤੁਹਾਡੀ ਤਕਨੀਕੀ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਦੋਂ ਅਸੀਂ ਤੁਹਾਡੇ ਸਬਰ ਦੀ ਸ਼ਲਾਘਾ ਕਰਦੇ ਹਾਂ।"
ਜਦੋਂ ਤਕ ਤੁਸੀਂ ਚਾਹੁੰਦੇ ਹੋ, ਓਨਾ ਚਿਰ ਅਮਰੀਕਾ 'ਚ ਪੜ੍ਹ ਸਕਦੇ ਹੋ
ਹੁਣ ਕੌਮਾਂਤਰੀ ਵਿਦਿਆਰਥੀਆਂ ਨੂੰ ਅਮਰੀਕਾ 'ਚ ਉਦੋਂ ਤਕ ਰਹਿਣ ਦੀ ਮਨਜੂਰੀ ਹੋਵੇਗੀ, ਜਦੋਂ ਤਕ ਉਹ ਪੜ੍ਹਾਈ 'ਚ ਲੱਗੇ ਰਹਿਣਗੇ। ਇਸ ਦਾ ਸਿੱਧਾ ਮਤਲਬ ਹੈ ਕਿ ਵੀਜ਼ਾ 'ਤੇ ਕੋਈ ਤੈਅ ਮਿਆਦ ਖਤਮ ਹੋਣ ਦੀ ਤਰੀਕ ਨਹੀਂ ਹੋਵੇਗੀ। ਸ਼ੁੱਕਰਵਾਰ ਰਾਤ ਨੂੰ ਜੋਅ ਬਿਡੇਨ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤਾ ਗਿਆ ਦੋ-ਸਾਲਾ ਯੂਨੀਫਾਈਡ ਰੈਗੂਲੇਟਰੀ ਏਜੰਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ ਲਿਆਇਆ ਹੈ।
ਜੋਅ ਬਾਈਡੇਨ ਪ੍ਰਸ਼ਾਸਨ ਦੇ ਹੋਮਲੈਂਡ ਸੁੱਰਖਿਆ ਵਿਭਾਗ (ਡੀਐਚਐਸ) ਨੇ ਆਪਣੇ ਸਪ੍ਰਿੰਗ ਏਜੰਡੇ ਦੇ ਹਿੱਸੇ ਵਜੋਂ ਟਰੰਪ-ਯੁੱਗ ਦੇ ਪ੍ਰਸਤਾਵਿਤ ਨਿਯਮ ਨੂੰ ਵਾਪਸ ਲੈਣ ਦੀ ਘੋਸ਼ਣਾ ਕੀਤੀ ਹੈ, ਜੋ ਕਿ ਪਿਛਲੇ ਸਤੰਬਰ 'ਚ ਜਾਰੀ ਕੀਤਾ ਗਿਆ ਸੀ। ਇਸ 'ਚ ਵਿਦਿਆਰਥੀ ਵੀਜ਼ਾ ਦੀ ਮਿਆਦ ਚਾਰ ਸਾਲ ਤੇ ਕੁਝ ਮਾਮਲਿਆਂ 'ਚ ਦੋ ਸਾਲ ਤਕ ਸੀਮਤ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਸੀ।
ਇਹ ਖ਼ਬਰ ਯਕੀਨੀ ਤੌਰ 'ਤੇ ਭਾਰਤ ਤੋਂ ਆਏ 2.02 ਲੱਖ ਵਿਦਿਆਰਥੀਆਂ ਨੂੰ ਖੁਸ਼ੀ ਦੇਵੇਗੀ। ਹਾਲ ਹੀ 'ਚ ਇਕ ਸੀਨੀਅਰ ਅਮਰੀਕੀ ਵਪਾਰਕ ਵਕਾਲਤ ਸਮੂਹ ਨੇ ਕਿਹਾ ਹੈ ਕਿ ਜੇ ਅਮਰੀਕਾ ਵਿਦਿਆਰਥੀਆਂ ਦੀ ਆਵਾਜਾਈ ਲਈ ਵੀਜ਼ਾ ਤੇ ਦਾਖਲੇ ਦੀਆਂ ਪਾਬੰਦੀਆਂ ਵਰਗੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ ਤਾਂ ਦੋਵਾਂ ਦੇਸ਼ਾਂ ਦਰਮਿਆਨ ਸਿੱਖਿਆ ਸੇਵਾਵਾਂ ਦੇ ਦੁਵੱਲੇ ਵਪਾਰ ਨੂੰ ਬਹੁਤ ਹੁਲਾਰਾ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Monsoon: ਅੰਮ੍ਰਿਤਸਰ ਤੱਕ ਪਹੁੰਚ ਮੌਨਸੂਨ ਨੂੰ ਲੱਗੀ ਬ੍ਰੇਕ, ਹੁਣ ਬਾਰਸ਼ ਲੀ ਕਰਨੀ ਪਏਗੀ ਉਡੀਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin