ਨਵੀਂ ਦਿੱਲੀ: ਜਦੋਂ ਵੀ ਕਿਸੇ ਨਵੀਂ ਜਾਂ ਅਣਜਾਣ ਥਾਂ ‘ਤੇ ਅਸੀਂ ਜਾਣਾ ਹੁੰਦਾ ਹੈ ਤਾਂ ਅਸੀਂ ਕਿਸੇ ਰਾਹਗੀਰ ਨੂੰ ਥਾਂ ਪੁੱਛਣ ਦੀ ਥਾਂ ਗੂਗਲ ਮੈਪਸ ‘ਤੇ ਯਕੀਨ ਕਰਦੇ ਹਾਂ ਤੇ ਅਕਸਰ ਇਹ ਹੁੰਦਾ ਵੀ ਹੈ। ਪਰ ਮੈਪਸ ਦਾ ਦੱਸਿਆ ਰਾਹ ਕਈ ਵਾਰ ਗਲਤ ਵੀ ਸਾਬਤ ਹੋ ਜਾਂਦਾ ਹੈ। ਅਜਿਹਾ ਹੀ ਕੁਝ ਹਾਲ ਹੀ ‘ਚ ਅਮਰੀਕਾ ਦੇ ਕੋਲੋਰਾਡਾ ‘ਚ ਹੋਇਆ, ਜਿੱਥੇ ਗੂਗਲ ਮੈਪ ਦੇ ਚੱਕਰ ‘ਚ 100 ਗੱਡੀਆਂ ਏਅਰਪੋਰਟ ਜਾਣ ਦੀ ਥਾਂ ਚਿੱਕੜ ‘ਚ ਫੱਸ ਗਈਆਂ।
ਮੀਡੀਆ ਰਿਪੋਰਟ ਮੁਤਾਬਕ ਕਲੋਰਾਡਾ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਣ ਵਾਲੀ ਸੜਕ ‘ਤੇ ਇੱਕ ਸੜਕ ਹਾਦਸਾ ਹੋ ਗਿਆ ਸੀ ਜਿਸ ਕਰਕੇ ਟ੍ਰੈਫਿਕ ਮੱਠਾ ਪੈ ਗਿਆ। ਲੋਕਾਂ ਨੇ ਇਸ ਤੋਂ ਨਿਕਲਣ ਲਈ ਗੂਗਲ ਮੈਪ ਦੀ ਮਦਦ ਲਈ ਅਤੇ ਡ੍ਰਾਈਵਰਸ ਨੇ ਇੱਕ ਸ਼ੋਰਟਕੱਟ ਲੈ ਲਿਆ। ਇੱਕ ਯੂਜ਼ਰ ਨੇ ਦੱਸਿਆ ਕਿ ਗੂਗਲ ਮੈਪ ਨੇ ਰਸਤਾ ਦੱਸਿਆ ਅਤੇ ਚੰਗੀ ਗੱਲ ਇਹ ਸੀ ਕਿ ਜਿੱਥੇ ਉਹ ਫੱਸੇ ਸੀ ਉੱਥੋਂ ਏਅਰਪੋਰਟ ਮਹਿਜ਼ 43 ਮਿੰਟ ਦੀ ਦੂਰੀ ‘ਤੇ ਸੀ, ਜਦਕਿ ਗੂਗਲ ਨੇ ਜੋ ਰਸਤਾ ਦੱਸਿਆ ਉਹ ਉਨ੍ਹਾਂ ਨੂੰ 23 ਮਿੰਟ ‘ਚ ਉੱਥੇ ਪਹੁੰਚਾ ਰਿਹਾ ਸੀ। ਉਨ੍ਹਾਂ ਫੌਰਨ ਗੱਡੀ ਮੋੜੀ ਅਤੇ ਗੂਗਲ ਦੇ ਦੱਸੇ ਰਸਤੇ ‘ਤੇ ਜਾਣਾ ਸ਼ੁਰੂ ਕਰ ਦਿੱਤਾ।
ਯੂਜ਼ਰ ਕੋਨੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਤਰ੍ਹਾਂ ਕਰੀਬ 100 ਗੱਡੀਆਂ ਗੂਗਲ ਪਿੱਛੇ ਸ਼ਾਰਟਕੱਟ ਵਾਲੇ ਰਾਹ ‘ਤੇ ਤੁਰ ਪਈਆਂ। ਜਿਸ ਤੋਂ ਬਾਅਦ ਅੱਗੇ ਜਾ ਸਭ ਚਿਕੜ ਵਾਲੇ ਰਾਹ ‘ਚ ਫੱਸ ਗਏ। ਉਸ ਇਲਾਕੇ ‘ਚ 2 ਦਿਨ ਪਹਿਲਾਂ ਹੀ ਬਾਰਸ਼ ਹੋਈ ਸੀ। ਸੜਕ ਦਾ ਕੁਝ ਹਿੱਸਾ ਕੱਚਾ ਹੋਣ ਕਰਕੇ ਉੱਥੇ ਚਿਕੜ ਜਮ੍ਹਾਂ ਹੋ ਗਿਆ। ਇਹ ਰਾਹ ਸਿੰਗਲ ਸੜਕ ਵਾਲਾ ਸੀ ਇਸ ਲਈ ਯੂ-ਟਰਨ ਲੈਣਾ ਵੀ ਮੁਸ਼ਕਿਲ ਸੀ। ਇਸ ਗੱਲ ਤੋਂ ਗੁੱਸੇ ਹੋਏ ਲੋਕਾਂ ਲਈ ਗੂਗਲ ਨੂੰ ਆਫੀਸ਼ੀਅਲ ਬਿਆਨ ਵੀ ਦੇਣਾ ਪਿਆ।
ਗੂਗਲ ਨੇ ਆਪਣੇ ਬਿਆਨ ‘ਚ ਕਿਹਾ ਕਿ ਅਸੀਂ ਡ੍ਰਾਈਵਿੰਗ ਰੂਟ ਦਸਦੇ ਸਮੇਂ ਹਰ ਚੀਜ਼ ਦਾ ਖਿਆਲ ਰੱਖਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਯੂਜ਼ਰ ਨੂੰ ਸਹੀ ਰਾਹ ਦੱਸੀਏ। ਪਰ ਕੁਝ ਚੀਜ਼ਾਂ ‘ਤੇ ਸਾਡਾ ਵੱਸ ਨਹੀਂ ਚੱਲਦਾ ਜਿਵੇਂ ਕਿ ਮੌਸਮ। ਡ੍ਰਾਈਵ ਕਰਦੇ ਸਮੇਂ ਖ਼ੁਦ ਸਹੀ ਫੈਸਲਾ ਲਿਓ। ਇਸ ਤੋਂ ਬਾਅਦ ਜਦੋਂ ਹੁਣ ਤੁਸੀ ਗੂਗਲ ਮੈਪਸ ਦਾ ਇਸਤੇਮਾਲ ਕਰੋ ਤਾਂ ਥੋੜਾ ਸੰਭਲ ਕੇ ਕਰੋ।
ਗੂਗਲ ਮੈਪ ਕਰਕੇ ਏਅਰਪੋਰਟ ਜਾ ਰਹੀਆਂ 100 ਗੱਡੀਆਂ ਚਿੱਕੜ ‘ਚ ਫਸੀਆਂ
ਏਬੀਪੀ ਸਾਂਝਾ
Updated at:
29 Jun 2019 12:50 PM (IST)
ਜਦੋਂ ਵੀ ਕਿਸੇ ਨਵੀਂ ਜਾਂ ਅਣਜਾਣ ਥਾਂ ‘ਤੇ ਅਸੀਂ ਜਾਣਾ ਹੁੰਦਾ ਹੈ ਤਾਂ ਅਸੀਂ ਕਿਸੇ ਰਾਹਗੀਰ ਨੂੰ ਥਾਂ ਪੁੱਛਣ ਦੀ ਥਾਂ ਗੂਗਲ ਮੈਪਸ ‘ਤੇ ਯਕੀਨ ਕਰਦੇ ਹਾਂ ਤੇ ਅਕਸਰ ਇਹ ਹੁੰਦਾ ਵੀ ਹੈ। ਪਰ ਮੈਪਸ ਦਾ ਦੱਸਿਆ ਰਾਹ ਕਈ ਵਾਰ ਗਲਤ ਵੀ ਸਾਬਤ ਹੋ ਜਾਂਦਾ ਹੈ।
- - - - - - - - - Advertisement - - - - - - - - -