ਸਕਾਟ ਵੱਲੋਂ ਸ਼ੇਅਰ ਕੀਤੀ ਸੈਲਫੀ ‘ਚ ਦੋਵੇਂ ਲੀਡਰ ਸਮਾਇਲ ਕਰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਸ਼ੇਅਰ ਕਰਦੇ ਹੋਏ ਸਕਾਟ ਨੇ ਕੈਪਸ਼ਨ ‘ਚ ਲਿਖੀਆ ਹੈ ‘ਕਿੰਨਾ ਚੰਗਾ ਹੈ ਮੋਦੀ”। ਜਾਪਾਨ ਦੇ ਓਸਾਕਾ ਸ਼ਹਿਰ ‘ਚ ਜੀ-20 ਸੰਮੇਲਨ ਤੋਂ ਇਲਾਬਾ ਬ੍ਰਿਕਸ ਨੇਤਾਵਾਂ ਦੀ ਸ਼ੁਕਰਵਾਰ ਨੂੰ ਇੱਕ ਬੈਠਕ ਵੀ ਹੋਈ ਸੀ। ਜਿਸ ਦੌਰਾਨ ਮੋਦੀ ਨੇ ਕਿਹਾ ਸੀ ਕਿ ਅੱਤਵਾਦ ਮਨੁੱਖਤਾਂ ਲਈ ਸਭ ਤੋਂ ਵੱਡਾ ਖ਼ਤਰਾ ਹੈ, ਜੋ ਨਾ ਸਿਰਫ ਬੇਗੁਨਾਹਾਂ ਦਾ ਕਤਲ ਕਰਦਾ ਹੈ ਸਗੋਂ ਆਰਥਿਕ ਅਤੇ ਸਮਾਜਿਕ ਤਰੱਕੀ ਨੁੰ ਵੀ ਬੂਰੀ ਤਰ੍ਹਾ ਪ੍ਰਭਾਵਿੱਤ ਕਰਦਾ ਹੈ।
ਓਸਾਕਾ ‘ਚ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਾਡ ਟਰੰਪ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਦੇਸ਼ਾਂ ‘ਚ ਦੁੱਵਲੀ ਗੱਲਬਾਤ ਹੋਈ। ਜਿਸ ‘ਚ ਮੁੱਖ ਚਰਚਾ ਇਰਾਨ ਅਤੇ ਰੱਖਿਆ ਸਬੰਧਾਂ ‘ਤੇ ਹੋਈ। ਉਧਰ ਟਰੰਪ ਨੇ ਕਿਹਾ, “ਮੈਂ ਅਤੇ ਮੋਦੀ ਚੰਗੇ ਦੋਸਤ ਬਣ ਗਏ ਹਾਂ ਅਤੇ ਸਾਡੇ ਦੇਸ਼ ਕਦੇ ਇੰਨੇ ਕਰੀਬ ਨਹੀ ਰਹੇ”।