ਨਵੀਂ ਦਿੱਲੀ: ਪੈਰਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਆਨ-ਰੋਡ ਰਜਿਸਟਰਡ ਕਾਰਾਂ ‘ਚ ਘੱਟੋ ਘੱਟ 60% ‘ਤੇ ਪਾਬੰਦੀ ਲੱਗਾ ਦਿੱਤੀ ਹੈ। ਜਿਸ ਦਾ ਕਾਰਨ ਹੈ ਪ੍ਰਦੂਸ਼ਨ ਅਤੇ ਵਧ ਰਹੀ ਹੀਟਵੇਵ। ਇਸ ਬਾਰੇ ਸੀਟੀ ਕੌਂਸਲ ਦਾ ਕਹਿਣਾ ਹੈ ਕਿ ਇਹ ਪਾਬੰਦੀ ਗਰਮੀ ਦੇ ਮੌਸਮ ਤਕ ਜਾਰੀ ਰਹੇਗੀ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਪੁਰਾਣੀ ਅਤੇ ਘੱਟ ਸਮਰੱਥਾ ਵਾਲੀ ਕਾਰਾਂ ‘ਤੇ ਪਾਬੰਦੀ ਲਗਾਈ ਗਈ ਹੈ।

ਡਾਟਾ ਫਰਮ AAA ਡਾਟਾ ਨੇ ਕਿਹਾ ਕਿ ਪੈਰਿਸ ਦੇ ਆਇਲ--ਫਰਾਂਸ ਖੇਤਰ ‘ਚ ਕਰੀਬ ਪੰਜ ਲੱਖ ਵਾਹਨ ਦਰਜ ਸੀ ਜਿਨ੍ਹਾਂ ਨੂੰ ਪੈਰਿਸ ਨੇ 60 ਫੀਸਦ ਬੈਨ ਵਾਹਨਾਂ ‘ਚ ਕਵਰ ਕੀਤਾ ਹੈ ਅਤੇ ਇਹ ਇੱਕ ਰਿਕਾਰਡ ਨੰਬਰ ਹੈ। ਅਜਿਹਾ ਕਰਨ ਨਾਲ ਸ਼ਹਿਰ ‘ਚ ਟ੍ਰੈਫਿਕ ‘ਚ ਵੀ ਕੁਝ ਕਮੀ ਆਈ ਹੈ। ਜਦਕਿ ਕਈ ਡ੍ਰਾਈਵਰਾਂ ਦਾ ਕਹਿਣਾ ਹੈ ਕਿ ਉਹ ਨਿਯਮ ਨੂੰ ਨਜ਼ਰ-ਅੰਦਾਜ਼ ਵੀ ਕਰ ਰਹੇ ਹਨ ਕਿਉਂਕਿ ਇਸ ਦਾ ਜੁਰਮਾਨਾ ਸਿਰਫ 77 ਡਾਲਰ ਕਾਰ ਲਈ ਅਤੇ 135 ਡਾਲਰ ਵੈਨ ਲਈ ਹੈ।



ਪੈਰਿਸ ਦੇ ਡ੍ਰਾਈਵਿੰਗ ਪਾਬੰਦੀ ਨਵੇਂ ਨਿਯਮ ਨੂੰ ‘ਕ੍ਰਾਈਟ’ ਰੰਗਦਾਰ ਸਟੀਕਰ ਸਿਸਟਮ ਤਹਿਤ ਲਗਾਇਆ ਗਿਆ ਸੀ, ਜੋ ਕਾਰ ਦੀ ਉਮਰ ਅਤੇ ਪ੍ਰਦੂਸ਼ਣ ਦੇ ਪਧਰਾਂ ਨਾਲ ਕਾਰ ਦਾ ਵਰਗੀਕਰਨ ਕਰਦੀ ਹੈ। ਜਨਵਰੀ 2006 ਦੇ ਬਾਅਦ ਰਜਿਸਟਰਡ ਸਿਰਫ ਇਲੈਕਟ੍ਰੋਨਿਕ ਅਤੇ ਹਾਈਡ੍ਰੋਜਨ ਵਾਹਨ ਅਤੇ ਜਨਵਰੀ 2011 ਤੋਂ ਬਾਅਦ ਰਜਿਸਟਰਡ ਪੈਟਰੌਲ ਕਾਰਾਂ ਸੜਕਾਂ ‘ਤੇ 1 ਅਤੇ 2 ਦੇ ਕ੍ਰਮ ਮੁਤਾਬਕ ਚਲ ਸਕਦੀਆਂ ਹਨ।

ਸ਼ਹਿਰੀ ਕੌਂਸਲ ਇਸ ਨਿਯਮ ਨੂੰ 2030 ਤਕ ਜਾਰੀ ਰੱਖਣ ਦੀ ਯੋਜਨਾ ਹੈ। ਉਨ੍ਹਾਂ ਦਾ ਕਹਿਣਾ ਹੈ ਗ੍ਰੇਟਰ ਪੈਰਿਸ ਦੀ ਸੜਕਾਂ ‘ਤੇ ਸਿਰਫ ਇਲੈਕਟ੍ਰੋਨਿਕ ਅਤੇ ਹਾਈਡ੍ਰੋਜਨ ਫਿਊਲ ਕਾਰਾਂ ਨੂੰ ਹੀ ਚਲਣ ਦੀ ਇਜਾਜ਼ਤ ਮਿਲੇਗੀ।