ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਨੂੰ ਦਿੱਤੀ ਧਮਕੀ
ਏਬੀਪੀ ਸਾਂਝਾ | 23 Nov 2017 03:01 PM (IST)

ਨਵੀਂ ਦਿੱਲੀ: ਪਾਕਿਸਤਾਨ ਦੇ ਪੰਜਾਬ ਦੀ ਅਦਾਲਤ ਵਲੋਂ ਮੋਸਟ ਵਾਟਿੰਡ ਅੱਤਵਾਦੀ ਅਤੇ ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਮਾਫਿਜ਼ ਸਈਦ ਦੀ ਰਿਹਾਈ ਦੇ ਹੁਕਮ ਹੋ ਗਏ ਸਨ। ਰਿਹਾਅ ਹੁੰਦੇ ਹੀ ਹਾਫਿਜ਼ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਉਹ ਕਸ਼ਮੀਰ ਅਜ਼ਾਦ ਕਰਵਾ ਕੇ ਹੀ ਰਵੇਗਾ। ਹਾਫਿਜ਼ ਨੂੰ ਅਮਰੀਕਾ ਅਤੇ ਭਾਰਤ ਦੋਵਾਂ ਨੇ ਮੁੰਬਈ ਹਮਲਿਆਂ ਦਾ ਮਾਸਟਰਮਾਇੰਡ ਕਰਾਰ ਦਿੱਤਾ ਹੈ। ਮੁੰਬਈ 'ਚ 2008 'ਚ ਹੋਏ ਇਨ੍ਹਾਂ ਹਮਲਿਆਂ 'ਚ 166 ਲੋਕਾਂ ਦੀ ਮੌਤ ਹੋ ਗਈ ਸੀ। ਹਾਫਿਜ਼ ਸਈਦ ਨੂੰ ਜਨਵਰੀ ਤੋਂ ਹੀ ਉਸ ਦੇ ਘਰ 'ਚ ਨਜ਼ਰਬੰਦ ਕੀਤਾ ਹੋਇਆ ਸੀ। ਉਹ ਪਾਕਿਸਤਾਨ 'ਚ ਅਜ਼ਾਦ ਘੁੰਮ ਰਿਹਾ ਸੀ ਅਤੇ ਉਸ ਕਾਰਨ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤੇ ਕਾਫੀ ਖ਼ਰਾਬ ਹੋ ਰਹੇ ਸਨ। ਅਮਰੀਕਾ ਅਤੇ ਯੂਨਾਇਟਿਡ ਨੇਸ਼ਨ ਦੋਵੇਂ ਹੀ ਉਸ ਨੂੰ ਮੋਸਟ ਵਾਟਿੰਡ ਅੱਤਵਾਦੀ ਐਲਾਨ ਚੁੱਕੇ ਹਨ। ਉਸ ਦੇ ਸਿਰ 'ਤੇ ਅਮਰੀਕਾ ਨੇ 10 ਮਿਲੀਅਨ ਡਾਲਰ ਦਾ ਇਨਾਮ ਐਲਾਨਿਆ ਹੈ। ਹਾਫਿਜ਼ ਸਈਦ ਵੀਰਵਾਰ ਨੂੰ ਰਿਹਾ ਹੋ ਜਾਵੇਗਾ ਅਤੇ ਆਪਣੀ ਰਿਹਾਈ ਤੋਂ ਪਹਿਲਾਂ ਹੀ ਉਸ ਨੇ ਭਾਰਤ ਨੂੰ ਧਮਕੀ ਦੇ ਦਿੱਤੀ ਹੈ। ਇੱਕ ਵੀਡੀਓ ਮੈਸਜ 'ਚ ਹਾਫਿਜ਼ ਨੇ ਕੋਰਟ ਦੇ ਜੱਜਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਸ ਦੀ ਰਿਹਾਈ ਪਾਕਿਸਤਾਨ ਦੀ ਜਿੱਤ ਹੈ। ਇਸ ਦੇ ਨਾਲ ਹੀ ਉਸ ਨੇ ਖੁਦਾ ਦਾ ਵੀ ਸ਼ੁਕਰੀਆ ਅਦਾ ਕੀਤਾ। ਹਾਫਿਜ਼ ਨੇ ਭਾਰਤ ਨੂੰ ਧਮਕੀ ਦਿੱਤੀ ਕਿ ਖੁਦਾ ਨੇ ਉਸ ਨੂੰ ਕਸ਼ਮੀਰ ਨੂੰ ਅਜ਼ਾਦ ਕਰਵਾਉਣ ਲਈ ਰਿਹਾ ਕਰਵਾਇਆ ਹੈ। ਉਹ ਕਸ਼ਮੀਰ ਨੂੰ ਅਜ਼ਾਦ ਕਰਵਾ ਕੇ ਹੀ ਰਵੇਗਾ। ਭਾਰਤ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮੁੰਬਈ ਹਮਲੇ ਦੀ ਨੌਵੀਂ ਬਰਸੀ ਤੋਂ ਠੀਕ ਚਾਰ ਦਿਨ ਪਹਿਲਾਂ ਲਾਹੌਰ ਦੀ ਕੋਰਟ ਨੇ ਹਾਫਿਜ਼ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਹੈ।