ਅੱਤਵਾਦੀ ਸਈਦ ਬਣਿਆ 'ਕਾਨੂੰਨੀ' ਸਿਆਸਤਦਾਨ
ਏਬੀਪੀ ਸਾਂਝਾ | 08 Mar 2018 06:24 PM (IST)
ਇਸਲਾਮਾਬਾਦ: ਅੰਤਰਾਸ਼ਟਰੀ ਮੋਸਟ ਵਾਂਟੇਡ ਅੱਤਵਾਦੀ ਹਾਫਿਜ਼ ਸਈਦ ਦਾ ਸਿਆਸਤ ਵਿੱਚ ਰਾਹ ਪੱਧਰਾ ਹੋ ਗਿਆ ਹੈ। ਇਸਲਾਮਾਬਾਦ ਹਾਈ ਕੋਰਟ ਨੇ ਸਥਾਨਕ ਚੋਣ ਕਮਿਸ਼ਨ ਨੂੰ ਹਾਫਿਜ਼ ਦੀ ਪਾਰਟੀ ਰਜਿਸਟਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਈਦ ਦੀ ਸਿਆਸੀ ਪਾਰਟੀ ਦਾ ਨਾਮ ਮਿਲੀ ਮੁਸਲਿਮ ਲੀਗ (ਐਮਐਮਐਲ) ਹੈ, ਜਿਸ ਨੂੰ ਹੁਣ ਪਾਕਿਸਤਾਨ ਚੋਣ ਕਮਿਸ਼ਨ ਨੂੰ ਆਪਣੀ ਪ੍ਰਵਾਨਗੀ ਦੇਣੀ ਪਵੇਗੀ। ਇਸਲਾਮਾਬਾਦ ਹਾਈ ਕੋਰਟ ਨੇ ਮਿਲੀ ਮੁਸਲਿਮ ਲੀਗ ਨੂੰ ਵੀਰਵਾਰ ਨੂੰ ਪਾਕਿਸਤਾਨ ਚੋਣ ਕਮਿਸ਼ਨ ਤੋਂ ਰਜਿਸਟਰੇਸ਼ਨ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਹੈ। ਇਸ ਤੋਂ ਪਹਿਲਾਂ, ਪਾਕਿਸਤਾਨ ਚੋਣ ਕਮਿਸ਼ਨ ਨੇ ਐਮਐਮਐਲ ਨੂੰ ਰਜਿਸਟਰੇਸ਼ਨ ਪ੍ਰਾਪਤ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।