Tonga Tsunami: ਟੋਂਗੋ 'ਚ ਜਵਾਲਾਮੁਖੀ ਫਟਣ ਕਾਰਨ ਸਮੁੰਦਰ 'ਚ ਆਈ ਸੁਨਾਮੀ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਕਈ ਇਮਾਰਤਾਂ ਢਹਿ ਗਈਆਂ ਹਨ। ਉੱਥੇ ਹੀ ਇਸ ਦੌਰਾਨ ਇਕ 57 ਸਾਲਾ ਅਪਾਹਜ ਵਿਅਕਤੀ ਨੇ ਲਗਾਤਾਰ 27 ਘੰਟੇ ਪਾਣੀ ਵਿਚ ਤੈਰ ਕੇ ਆਪਣੀ ਜਾਨ ਬਚਾ ਲਈ।



ਦਰਅਸਲ ਪਿਛਲੇ ਹਫਤੇ ਟੋਗੋਂ 'ਚ ਜਵਾਲਾਮੁਖੀ ਫਟਣ ਨਾਲ ਅਟਾਟਾ ਆਈਲੈਂਡ 'ਤੇ ਸੁਨਾਮੀ ਆਈ ਸੀ, ਜਿਸ 'ਚ 57 ਸਾਲਾ ਅਪਾਹਜ ਲੀਸਾਲਾ ਫੋਲਾਊ, ਜੋ ਦੋਵੇਂ ਪੈਰਾਂ ਨਾਲ ਚੱਲ ਨਹੀਂ ਸਕਦੇ ਸਨ, ਵੀ ਇਸ ਦੀ ਲਪੇਟ 'ਚ ਆ ਗਏ ਸਨ। ਡੇਲੀ ਮੇਲ ਮੁਤਾਬਕ ਲੀਸਾ ਸ਼ਾਮ ਕਰੀਬ 6 ਵਜੇ ਆਪਣੇ ਬੇਟੇ ਅਤੇ ਭਤੀਜੇ ਨਾਲ ਬੈਠੇ ਹੋਏ ਸਨ। ਇਸੇ ਦੌਰਾਨ ਸਮੁੰਦਰ ਤੋਂ ਉੱਠੀਆਂ ਲਹਿਰਾਂ ਨੇ ਉਸ ਦੇ ਘਰ ਨੂੰ ਤਬਾਹ ਕਰ ਦਿੱਤਾ, ਜਿਸ ਵਿਚ ਉਹ ਅਤੇ ਉਸ ਦਾ ਪਰਿਵਾਰ ਵਹਿ ਗਿਆ।


ਇਹ ਵੀ ਪੜ੍ਹੋ: ਪਾਕਿਸਤਾਨ 'ਤੇ ਫਿਰ ਡਿਜੀਟਲ ਸਟਰਾਈਕ ! ਦੇਸ਼ ਵਿਰੋਧੀ ਸਮੱਗਰੀ ਵਾਲੇ 35 ਯੂਟਿਊਬ ਚੈਨਲਾਂ ਸਮੇਤ ਕਈ ਸੋਸ਼ਲ ਮੀਡੀਆ ਅਕਾਊਂਟ ਬੰਦ


12 ਕਿਲੋਮੀਟਰ ਤੱਕ ਤੈਰੇ ਲਿਸਾਲਾ 
ਦੱਸਿਆ ਜਾ ਰਿਹਾ ਹੈ ਕਿ ਲੀਸਾਲਾ ਨੇ ਬਚਣ ਲਈ ਇਕ ਦਰੱਖਤ ਦਾ ਸਹਾਰਾ ਲਿਆ ਪਰ ਇਕ ਵੱਡੀ ਲਹਿਰ ਨੇ ਉਸ ਨੂੰ ਕਈ ਕਿਲੋਮੀਟਰ ਦੂਰ ਇਕ ਸੁੰਨਸਾਨ ਟਾਪੂ 'ਤੇ ਵਹਾ ਦਿੱਤਾ। ਇਸ ਦੇ ਬਾਵਜੂਦ ਲੀਸਾਲਾ  ਨੇ ਹਾਰ ਨਾ ਮੰਨੀ ਅਤੇ ਇਹ ਲੜਾਈ ਲੜੀ ਅਤੇ ਕਰੀਬ 27 ਘੰਟੇ ਤੱਕ 12 ਕਿਲੋਮੀਟਰ ਤੈਰਾਕੀ ਕਰਨ ਤੋਂ ਬਾਅਦ ਰਾਤ 10 ਵਜੇ ਦੇ ਕਰੀਬ ਟੋਂਗਟਾਪੂ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਹਾਲਾਂਕਿ ਹੁਣ ਤੱਕ ਉਸ ਦਾ ਬੇਟਾ ਅਤੇ ਭਤੀਜਾ ਦੋਵੇਂ ਲਾਪਤਾ ਦੱਸੇ ਜਾ ਰਹੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904