Booster Dose effect: ਅਮਰੀਕਾ ਦੀ ਰਿਸਰਚ 'ਚ ਮੁਤਾਬਕ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਤਿੰਨ ਅਧਿਐਨ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਕੋਰੋਨਾ ਵੈਕਸੀਨੇਸ਼ਨ ਦੀ ਬੂਸਟਰ ਡੋਜ ਐਂਟੀਬਾਡੀ ਦੇ ਪੱਧਰ ਨੂੰ ਵਧਾਉਣ ਵਿੱਚ ਸਮਰੱਥ ਹੈ। ਸਿਹਤ ਵਿਭਾਗ ਅਧਿਕਾਰੀਆਂ ਨੇ ਕਿਹਾ ਕਿ ਓਮੀਕ੍ਰਾਨ ਦੇ ਖਿਲਾਫ ਟੀਕੇ ਦੀ ਸੁਰੱਖਿਆ ਨੂੰ ਦੇਖਣ ਵਾਲਾ ਇਹ ਸਭ ਤੋਂ ਪਹਿਲਾਂ ਅਮਰੀਕੀ ਅਧਿਐਨ ਰਿਹਾ ਹੈ।



ਲੋਕਾਂ ਨੂੰ ਹਸਪਤਾਲ 'ਚ ਭਰਤੀ ਹੋਣ ਦੀ ਲੋੜ ਨਹੀਂ ਹੈ-
ਜਾਣਕਾਰੀ ਮੁਤਾਬਕ ਤਿੰਨਾਂ ਅਧਿਐਨਾਂ 'ਚ ਪਹਿਲਾ ਅਧਿਐਨ ਅਗਸਤ ਤੋਂ ਇਸ ਮਹੀਨੇ ਤੱਕ 10 ਰਾਜਾਂ ਦੇ ਹਸਪਤਾਲਾਂ 'ਚ ਭਰਤੀ ਅਤੇ ਐਮਰਜੈਂਸੀ 'ਚ ਭਰਤੀ ਮਰੀਜ਼ਾਂ ਦੇ ਆਧਾਰ 'ਤੇ ਕੀਤਾ ਗਿਆ ਹੈ। ਜਿਸ 'ਚ ਪਾਇਆ ਗਿਆ ਹੈ ਕਿ Covid-19 ਤੋਂ ਪੀੜਤ ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਣ 'ਚ ਫਾਈਬਰ ਜਾਂ ਮਾਡਰਨ ਟੀਕੇ ਦੀਆਂ ਤਿੰਨ ਖੁਰਾਕਾਂ ਰੋਕ ਰਹੀਆਂ ਹਨ ਯਾਨੀ ਕਿ ਜਿਹਨਾਂ ਨੇ ਕੋਰੋਨਾ ਦੇ ਦੋ ਖੁਰਾਕ ਅਤੇ ਬੂਸਟਰ ਡੋਜ਼ ਲਿਆ ਹੈ ਉਹਨਾਂ ਨੂੰ ਹਸਪਤਾਲ ਆਉਣ ਦੀ ਜਰੂਰਤ ਨਹੀਂ ਪੈ ਰਹੀ। 


ਇਹ ਵੀ ਪੜ੍ਹੋ: Corona Vaccine New Guidelines: ਕਿਰਪਾ ਕਰਕੇ ਧਿਆਨ ਦਿਓ- ਜੇਕਰ ਤੁਸੀਂ ਕੋਰੋਨਾ ਤੋਂ ਸੰਕਰਮਿਤ ਹੋ, ਤਾਂ ਕਦੋਂ ਲਗਵਾਉਣੀ ਹੈ ਵੈਕਸੀਨ, ਜਾਣੋ ਨਵੀਂ ਗਾਈਡਲਾਈਨਜ਼


ਇਹ ਕਹਿੰਦਾ ਹੈ ਦੂਜਾ ਅਤੇ ਤੀਜਾ ਅਧਿਐਨ- 
ਦੂਜਾ ਅਧਿਐਨ ਅਪ੍ਰੈਲ ਦੀ ਸ਼ੁਰੂਆਤ ਤੋਂ ਕ੍ਰਿਸਮਸ ਤੱਕ 25 ਰਾਜਾਂ ਵਿੱਚ ਕੋਵਿਡ-19 ਕੇਸ ਅਤੇ ਮੌਤ ਦਰ 'ਤੇ ਕੇਂਦਰਿਤ ਸੀ, ਜਿਹਨਾਂ ਲੋਕਾਂ ਨੂਮ ਬੂਸਟ ਕੀਤਾ ਗਿਆ ਸੀ ਉਹਨਾਂ ਕੋਲ ਕਰੋਨਾ ਵਾਇਰਸ ਦੀ ਰੋਕਥਾਮ ਦੀ ਸੁਰੱਖਿਆ ਸੀ । ਤੀਜੇ ਅਧਿਐਨ 'ਚ ਕਿਹਾ ਗਿਆ ਹੈ ਕਿ ਜਿਹਨਾਂ ਲੋਕਾਂ ਨੂੰ  ਵੈਕਸੀਨ ਦੀ ਦੋ ਡੋਜ ਅਤੇ ਬੂਸਟਰ ਡੋਜ ਲੱਗੀ ਹੋਈ ਹੈ ਉਹਨਾਂ ਨੂੰ ਪਹਿਲਾਂ ਕੋਰੋਨਾ ਇਨਫੈਕਸ਼ਨ ਹੋਇਆ ਸੀ, ਉਨ੍ਹਾਂ 'ਚ ਐਂਟੀਬਾਡੀ ਦਾ ਪੱਧਰ ਉਹਨਾਂ ਮੁਕਾਬਲੇ ਬਿਹਤਰ ਰਿਹਾ ਜਿਹਨਾਂ ਨੇ ਦੋ ਡੋਜ਼ ਤਾਂ ਲਏ ਪਰ ਬੂਸਟਰ ਡੋਜ ਨਹੀਂ ਲਿਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904