ਨਵੀਂ ਦਿੱਲੀ: ਪਾਕਿਸਤਾਨ 'ਚ ਨਨਕਾਣਾ ਸਾਹਿਬ ਗੁਰਦੁਆਰਾ ਵਿਖੇ ਸ਼ੁੱਕਰਵਾਰ ਨੂੰ ਪੱਥਰਬਾਜ਼ੀ ਕਰਨ ਅਤੇ ਸਿੱਖਾਂ ਨੂੰ ਧਮਕੀਆਂ ਦੇਣ ਨੂੰ ਲੈ ਕੇ ਭਾਰਤ ਵਿੱਚ ਰੋਸ ਹੈ। ਅੱਜ ਸਵੇਰੇ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਪਾਕਿਸਤਾਨ 'ਚ ਹੋਏ ਇਸ ਹਮਲੇ ਖਿਲਾਫ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ।


ਹਰਭਜਨ ਨੇ ਸ਼ੁੱਕਰਵਾਰ ਨੂੰ ਘਟਨਾ ਦਾ ਵੀਡੀਓ ਪੋਸਟ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਵੀਡੀਓ ਵਿੱਚ ਜ਼ਾਹਰ ਹੈ ਕਿ ਇਕ ਵਿਅਕਤੀ (ਮੁਹੰਮਦ ਹਸਨ) ਨਨਕਾਣਾ ਸਾਹਿਬ ਵਿੱਚ ਰਹਿੰਦੇ ਸਿੱਖਾਂ ਵਿਰੁੱਧ ਪਾਕਿਸਤਾਨੀ ਮੁਸਲਮਾਨਾਂ ਨੂੰ ਭੜਕਾ ਰਿਹਾ ਹੈ।


ਇਹ ਆਦਮੀ ਪਾਕਿਸਤਾਨ 'ਚ ਰਹਿ ਰਹੇ ਸਿੱਖਾਂ ਨੂੰ ਉਜਾੜਣ ਦੀ ਗੱਲ ਕਰ ਰਿਹਾ ਹੈ, ਉਹ ਮੌਜੂਦ ਗੁਰਦੁਆਰੇ (ਨਨਕਾਣਾ ਸਾਹਿਬ) ਨੂੰ ਤਬਾਹ ਕਰਨ ਦੀ ਵੀ ਗੱਲ ਕਰਨ ਲਈ ਲੋਕਾਂ ਨੂੰ ਉਕਸਾਉਂਦਾ ਨਜ਼ਰ ਆ ਰਿਹਾ ਹੈ।

ਟਵਿੱਟਰ 'ਤੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਰਭਜਨ ਨੇ ਲਿਖਿਆ,' ਪਤਾ ਨਹੀਂ ਕਿ ਕੁਝ ਲੋਕਾਂ ਨੂੰ ਕੀ ਸਮੱਸਿਆ ਹੈ ਉਹ ਸ਼ਾਂਤੀ ਨਾਲ ਕਿਉਂ ਨਹੀਂ ਰਹਿ ਸਕਦੇ .. ਮੁਹੰਮਦ ਹਸਨ ਨਨਕਾਣਾ ਸਾਹਿਬ ਦੇ ਗੁਰਦੁਆਰੇ ਨੂੰ ਢਾਹੁਣ ਅਤੇ ਉਥੇ ਇਕ ਮਸਜਿਦ ਬਣਾਉਣ ਦੀ ਖੁੱਲ੍ਹ ਕੇ ਗੱਲ ਕਰ ਰਿਹਾ ਹੈ। ਇਹ ਵੇਖ ਕੇ ਬਹੁਤ ਦੁਖੀ ਹਾਂ।