ਆਕਲੈਂਡ: ਸਿੱਖ ਮਸਲਿਆਂ ਬਾਰੇ ਵਿਵਾਦਤ ਬਿਆਨਬਾਜ਼ੀ ਕਰਨ ਵਾਲੇ ਹਰਨੇਕ ਸਿੰਘ ਨੇਕੀ (Harnek Singh Neki) 'ਤੇ ਨਿਊਜ਼ੀਲੈਂਡ ਵਿੱਚ ਹਮਲਾ (attacked in New Zealand) ਹੋਇਆ ਹੈ। ਉਹ ਗੰਭੀਰ ਜ਼ਖਮੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ (Statement on Farmer Protest) ਬਾਰੇ ਗਲਤ ਸ਼ਬਦਾਵਲੀ ਵਰਤਣ ਕਰਕੇ ਇਹ ਹਮਲਾ ਹੋਇਆ ਹੈ।
ਰਿਪੋਰਟ ਮੁਤਾਬਕ ਨੇਕੀ ਉੱਪਰ ਆਕਲੈਂਡ ਦੇ ਮੈਨੁਰੇਵਾ ‘ਚ ਹਮਲਾ ਹੋਇਆ। ਨੇਕੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਨੇਕੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੀਆਂ ਹੱਡੀਆਂ ਵੀ ਟੁੱਟੀਆਂ ਹਨ। ਹਸਪਤਾਲ 'ਚ ਸਰਜਰੀਆਂ ਕੀਤੀਆਂ ਗਈਆਂ ਹਨ। ਪੁਲਿਸ ਨੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਆਰੰਭੀ ਹੈ।
ਸੂਤਰਾਂ ਮੁਤਾਬਕ ਨੇਕੀ ਆਪਣੇ ਰੇਡੀਓ ਪ੍ਰੋਗਰਾਮ ਰਾਹੀਂ ਅਕਸਰ ਸਿੱਖ ਮਸਲਿਆਂ ਬਾਰੇ ਵਿਵਾਦਤ ਬਿਆਨਬਾਜ਼ੀ ਕਰਦਾ ਸੀ। ਪਿਛਲੇ ਦਿਨਾਂ ਵਿੱਚ ਇਹ ਕਿਸਾਨ ਅੰਦੋਲਨ ਬਾਰੇ ਵੀ ਕੁਝ ਟਿੱਪਣੀਆਂ ਕਰ ਰਿਹਾ ਸੀ। ਇਸ ਕਰਕੇ ਉਸ ਨੂੰ ਧਮਕੀਆਂ ਮਿਲ ਰਹੀਆਂ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਿਸਾਨ ਅੰਦੋਲਨ ਬਾਰੇ ਟਿੱਪਣੀ ਕਰਨ 'ਤੇ ਹਰਨੇਕ ਨੇਕੀ 'ਤੇ ਹਮਲੇ, ਹਾਲਤ ਗੰਭੀਰ
ਏਬੀਪੀ ਸਾਂਝਾ
Updated at:
24 Dec 2020 10:59 AM (IST)
ਰਿਪੋਰਟ ਮੁਤਾਬਕ ਨੇਕੀ ਉੱਪਰ ਆਕਲੈਂਡ ਦੇ ਮੈਨੁਰੇਵਾ ‘ਚ ਹਮਲਾ ਹੋਇਆ। ਨੇਕੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਨੇਕੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
- - - - - - - - - Advertisement - - - - - - - - -