ਵਾਸ਼ਿੰਗਟਨ: ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇੰਵੈਸਟੀਗੇਸ਼ਨ (ਐਫਬੀਆਈ) ਨੇ 2018 ‘ਚ ਨਸਲੀ ਨਫਰਤ ਦੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਪਿਛਲੇ ਸਾਲ ਅਮਰੀਕਾ ‘ਚ ਵਿਅਕਤੀਗਤ ਹੇਟ ਕ੍ਰਾਈਮ 16 ਸਾਲ ਦੇ ਸਭ ਤੋਂ ਉੱਤਲੇ ਪੱਧਰ ‘ਤੇ ਪਹੁੰਚ ਗਿਆ। ਐਫਬੀਆਈ ਦੀ ਰਿਪੋਰਟ ਮੁਤਾਬਕ ਇੱਕ ਸਾਲ ‘ਚ ਲੈਟਿਨ ਮੂਲ ਦੇ ਲੋਕਾਂ ਖਿਲਾਫ ਸਭ ਤੋਂ ਜ਼ਿਆਦਾ ਹੇਟ ਕ੍ਰਾਈਮ ਦੀਆਂ ਘਟਨਾਵਾਂ ਹੋਈਆਂ।


ਰਿਪੋਰਟ ਮੁਤਾਬਕ 2017 ਤੋਂ 2018 ‘ਚ ਸਿੱਖਾਂ ਪ੍ਰਤੀ ਨਫਰਤ ਭਰੇ ਅਪਰਾਧਿਕ ਮਾਮਲਿਆਂ ‘ਚ ਤਿੰਨ ਗੁਣਾ ਵਾਧਾ ਹੋਇਆ। ਅਮਰੀਕਾ ‘ਚ ਸਭ ਤੋਂ ਜ਼ਿਆਦਾ ਹੇਟ ਕ੍ਰਾਈਮ ਯਹੂਦੀਆਂ ਤੇ ਮੁਸਲਮਾਨਾਂ ਨਾਲ ਹੋਇਆ ਜਿਸ ‘ਚ ਤੀਜਾ ਸਥਾਨ ਸਿੱਖਾਂ ਦਾ ਹੈ। ਲੈਟਿਨ ਅਮਰੀਕੀਆਂ ਦੇ ਨਾਲ 2017 ‘430 ਤੇ 2018 ‘485 ਹੇਟ ਕ੍ਰਾਈਮ ਦੀਆਂ ਘਟਨਾਵਾਂ ਹੋਈਆਂ।

ਇਸ ਵਾਰ ਜਿੱਥੇ ਜਾਇਦਾਦ ਖਿਲਾਫ ਅਪਰਾਧ ‘ਚ ਕਮੀ ਆਈ ਹੈ ਉੱਥੇ ਹੀ ਲੋਕਾਂ ‘ਤੇ ਵਿਅਕਤੀਗਤ ਹਮਲਿਆਂ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ। ਕੁੱਲ 7120 ਹੇਟ ਕ੍ਰਾਈਮ ਦੀਆਂ ਘਟਨਾਵਾਂ ‘ਚੋਂ 4571 ਕਿਸੇ ਵਿਅਕਤੀ ਖਿਲਾਫ ਹੋਈਆਂ। ਅਮਰੀਕਾ ‘ਚ ਹੇਟ ਕਰਾਈਮ ਵਧਣ ਦਾ ਵੱਡਾ ਕਾਰਨ ਡੋਨਾਲਡ ਟਰੰਪ ਦੇ ਬਿਆਨ ਤੇ ਉਸ ਦੀ ਸਰਕਾਰ ਦੀਆਂ ਨੀਤੀਆਂ ਵੀ ਹਨ। ਟਰੰਪ ਦਾ ਪ੍ਰਸਾਸ਼ਨ ਪਿਛਲੇ ਸਮੇਂ ਤੋਂ ਸ਼ਰਨਾਰਥੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੇ ਬਿਆਨ ਦਿੰਦਾ ਆਇਆ ਹੈ।