ਵਾਸ਼ਿੰਗਟਨ : ਨਿਮੋਨਿਆ ਹੋਣ ਤੋਂ ਬਾਅਦ ਹਿਲੇਰੀ ਨੇ ਆਪਣੀ ਸਿਹਤ ਨਾਲ ਜੁੜੀ ਨਵੀਂ ਸੂਚਨਾ ਜਾਰੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਸੇਵਾਵਾਂ ਦੇਣ ਦੇ ਲਈ ਫਿਟ ਹੈ।

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਦੀ ਪ੍ਰਚਾਰ ਮੁਹਿੰਮ 'ਤੇ ਉਸ ਵੇਲੇ ਉਨ੍ਹਾਂ ਦੀ ਸਿਹਤ ਸਬੰਧੀ ਸੂਚਨਾ ਜਾਰੀ ਕਰਨ ਦਾ ਦਬਾਅ ਵਧਿਆ ਜਦੋਂ ਐਤਵਾਰ ਨੂੰ 9/11 ਹਮਲੇ ਦੇ ਪੀੜਤਾਂ ਦੀ ਯਾਦਗਾਰੀ ਸਭਾ ਵਿੱਚ ਉਹ ਬਿਮਾਰ ਹੋ ਗਈ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਨੂੰ ਨਿਮੋਨਿਆ ਹੈ।

ਸਾਬਕਾ ਵਿਦੇਸ਼ ਮੰਤਰੀ ਦੀ ਨਿਜੀ ਡਾਕਟਰ ਲੀਸਾ ਬਰਡਾਕ ਨੇ ਹਿਲੇਰੀ ਦੇ ਸਿਹਤ ਸਬੰਧੀ ਪੂਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਸੇਵਾਵਾਂ ਦੇਣ ਦੇ ਲਈ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ।

ਲੀਸਾ ਨੇ ਹਿਲੇਗੀ ਦੀ ਜਾਂਚ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਕੋਲੈਸਟਰੋਲ, ਟ੍ਰਾਇਗਲਿਸਰਾਇਡ, ਅਤੇ ਹੋਰ ਪ੍ਰਮੁੱਖ ਚੀਜ਼ਾਂ ਠੀਕ ਹਨ।