Canada News: ਕੈਨੇਡਾ ਦੇ ਬਰੈਂਪਟਨ ‘ਚ ਹਿੰਦੂ ਸਭਾ ਮੰਦਰ ਨੇੜੇ ਖਾਲਿਸਤਾਨੀ ਦਾ ਪ੍ਰਦਰਸ਼ਨ ਹਿੰਸਕ ਹੋ ਗਿਆ। ਇਸ ਦੌਰਾਨ ਖਾਲਿਸਤਾਨੀ ਸਮਰਥਕਾਂ ਉੱਤੇ ਇਲਜਾਮ ਹੈ ਕਿ ਉਨ੍ਹਾਂ ਨੇ ਮੰਦਰ ਦੇ ਸ਼ਰਧਾਲੂਆਂ 'ਤੇ ਹਮਲਾ ਕਰ ਦਿੱਤਾ।  ਇਸ ਦੌਰਾਨ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਇਹ ਹਮਲਾ ਕੈਨੇਡਾ 'ਚ ਰਹਿੰਦੇ ਹਿੰਦੂ ਭਾਈਚਾਰੇ 'ਤੇ ਨਹੀਂ ਸਗੋਂ ਪੂਰੀ ਦੁਨੀਆ ਦੇ ਹਿੰਦੂਆਂ 'ਤੇ ਹੈ।



ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ 4 ਨਵੰਬਰ ਨੂੰ ਇੱਕ ਬਿਆਨ ਜਾਰੀ ਕਰਕੇ ਖਾਲਿਸਤਾਨੀਆਂ ਵੱਲੋਂ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਉੱਤੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, "ਅਸੀਂ ਅੱਜ (3 ਨਵੰਬਰ) ਟੋਰਾਂਟੋ ਨੇੜੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਦੇ ਨਾਲ ਆਯੋਜਿਤ ਕੌਂਸਲੇਟ ਕੈਂਪ ਦੇ ਬਾਹਰ ਭਾਰਤ ਵਿਰੋਧੀ ਤੱਤਾਂ ਦੁਆਰਾ ਹਿੰਸਕ ਵਿਘਨ ਦੇਖੇ ਹਨ।"






ਜਸਟਿਨ ਟਰੂਡੋ ਨੇ ਵੀ ਹਮਲੇ ਦੀ ਕੀਤੀ ਨਿੰਦਾ


ਇਸ ਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਹਰ ਕੈਨੇਡੀਅਨ ਨੂੰ ਆਪਣੇ ਧਰਮ ਦੀ ਆਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਅਭਿਆਸ ਕਰਨ ਦਾ ਅਧਿਕਾਰ ਹੈ, ਟਰੂਡੋ ਨੇ ਹਿੰਸਾ 'ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਇਹ ਅਸਵੀਕਾਰਨਯੋਗ ਹੈ। ਹਰ ਕੈਨੇਡੀਅਨ ਨੂੰ ਆਪਣੇ ਧਰਮ ਨੂੰ ਆਜ਼ਾਦ ਅਤੇ ਸੁਰੱਖਿਅਤ ਢੰਗ ਨਾਲ ਅਭਿਆਸ ਕਰਨ ਦਾ ਅਧਿਕਾਰ ਹੈ।



ਜਾਣੋ ਕੀ ਹੈ ਪੂਰਾ ਮਾਮਲਾ


3 ਨਵੰਬਰ ਨੂੰ ਬਰੈਂਪਟਨ ਹਿੰਦੂ ਸਭਾ ਮੰਦਿਰ ਦੇ ਨੇੜੇ ਖਾਲਿਸਤਾਨੀ ਤੇ ਭਾਰਤੀ ਤਿਰੰਗਾ ਫੜਨ ਵਾਲੇ ਇੱਕ ਸਮੂਹ ਨਾਲ ਝੜਪ ਹੋਈ। ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨੇ ਵਿਰੋਧੀ ਸਮੂਹ 'ਤੇ ਹਮਲਾ ਕੀਤਾ। ਇਸ ਦੌਰਾਨ ਕਈ ਲੋਕ ਸੁਰੱਖਿਆ ਦੀ ਭਾਲ ਵਿਚ ਮੰਦਰ ਦੇ ਪਰਿਸਰ ਵਿਚ ਭੱਜ ਗਏ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।