ਉਹ ਸ਼ਖ਼ਸ ਅਚਾਨਕ ਉੱਠਦਾ ਹੈ ਤੇ ਨੇੜੇ ਘੁੰਮਣ ਲੱਗਦਾ ਹੈ ਕਿਉਂਕਿ ਉਸ ਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਹੋ ਰਹੀ ਹੈ। ਵਿਅਕਤੀ ਦਾ ਗਲ ਬੰਦ ਹੋ ਜਾਂਦਾ ਹੈ। ਇਸ ਦਾ ਕਾਰਨ ਹੈ ਕਿ ਉਸ ਦਾ ਖਾਣਾ ਗਲ ‘ਚ ਫਸ ਗਿਆ ਹੈ। ਵਿਅਕਤੀ ਜ਼ੋਰ ਦੀ ਖੰਗਣ ਦੀ ਕੋਸ਼ਿਸ਼ ਕਰਦਾ ਕਰਦਾ ਹੈ ਤਾਂ ਜੋ ਖਾਣਾ ਨਿਕਲ ਜਾਵੇ। ਉਸ ਨੂੰ ਇੰਝ ਦੇਖ ਉਸ ਦੀ ਮਹਿਲਾ ਸਾਥੀ ਨੂੰ ਕੁਝ ਸਮਝ ਨਹੀਂ ਆਉਂਦਾ।
ਵਿਅਕਤੀ ਦੀ ਹਾਲਤ ਖ਼ਰਾਬ ਹੁੰਦੇ ਦੇਖ ਹੋਟਲ ਦਾ ਮੈਨੇਜਰ ਵਾਸਿਲਿਸ ਪਟੇਲਾਕਿਸ ਆਉਂਦਾ ਹੈ ਤੇ ਦੇਖਦਾ ਹੈ ਕਿ ਸ਼ਖ਼ਸ ਦੇ ਗਲ ‘ਚ ਖਾਣਾ ਅਟਕ ਗਿਆ ਹੈ ਤੇ ਉਸ ਦਾ ਗਲਾ ਬੰਦ ਹੋ ਗਿਆ ਹੈ। ਉਹ ਤੁਰੰਤ ਸ਼ਖ਼ਸ ਨੂੰ ਪਿੱਛੇ ਤੋਂ ਚੁੱਕੇ ਹਨ ਤੇ ਉਸ ਨੂੰ ਐਮਰਜੈਂਸੀ ਪ੍ਰੋਸੀਜਰ ਹੇਈਮਲੀਚ ਮੈਨੂਏਵਰ ਦਿੰਦੇ ਹਨ। ਉਹ ਸ਼ਖ਼ਸ ਨੂੰ ਪਿੱਛੇ ਤੋਂ ਦੋਵੇਂ ਹੱਥਾਂ ‘ਚ ਚੱਕ ਕੇ ਉਪਰ ਹੇਠਾਂ ਝਟਕਦੇ ਹਨ ਜਿਸ ਨਾ ਖਾਣਾ ਨਿਕਲ ਜਾਂਦਾ ਹੈ ਤੇ ਵਿਅਕਤੀ ਦਾ ਗਲ ਖੁੱਲ੍ਹ ਜਾਂਦਾ ਹੈ।
https://www.facebook.com/billys.patelakis/videos/10216640256710413/
ਇਸ ਸੀਸੀਟੀਵੀ ਵੀਡੀਓ ਨੂੰ ਹੋਟਲ ਦੇ ਮਾਲਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ। ਇਹ ਵੀਡੀਓ ਇੱਕ ਸਬਕ ਵੀ ਦਿੰਦਾ ਹੈ ਕਿ ਜਦੋਂ ਕਿਸੇ ‘ਤੇ ਅਜਿਹੀ ਦਿੱਕਤ ਆਵੇ ਤਾਂ ਅਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹਾਂ। ਹੁਣ ਤਕ ਵੀਡੀਓ ਨੂੰ 2 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।