ਇੰਡੋਨੇਸ਼ੀਆ: ਸੋਸ਼ਲ ਮੀਡੀਆ ’ਤੇ ਰੌਂਗਟੇ ਖੜੇ ਕਰ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਮੁਟਿਆਰ ਸਮੁੰਦਰ ਕਿਨਾਰੇ ਫੋਟੋ ਖਿਚਵਾਉਣ ਲਈ ਖੜੀ ਹੁੰਦੀ ਹੈ ਪਰ ਇਸੇ ਦੌਰਾਨ ਪਾਣੀ ਦੀ ਤੇਜ਼ ਲਹਿਰ ਉਸ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਇੰਡੋਨੇਸ਼ੀਆ ਦੇ ਨੁਸਾ ਲੈਮਬੋਂਗਨ ਦੇ ਇੱਕ ਦੀਪ ਡੈਵਿਲਸ ਟੀਅਰ ਦੀ ਹੈ। ਹਾਲਾਂਕਿ ਲੜਕੀ ਸੁਰੱਖਿਅਤ ਹੈ।


ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਡੇਵਿਲਸ ਟੀਅਰ ’ਤੇ ਇੱਕ ਲੜਕੀ ਦੋਵੇਂ ਹੱਥ ਫੈਲਾ ਕੇ ਚਿਹਰੇ ’ਤੇ ਮੁਸਕੁਰਾਹਟ ਨਾਲ ਪੋਜ਼ ਦੇ ਰਹੀ ਹੈ। ਇਸੇ ਦੌਰਾਨ ਉਸ ਦੇ ਪਿੱਛਿਓਂ ਤੇਜ਼ ਰਫ਼ਤਾਰ ਲਹਿਰ ਆਉਂਦੀ ਹੈ ਜਿਸ ਦੀ ਚਪੇਟ ਵਿੱਚ ਆ ਕੇ ਮਹਿਲਾ ਦੂਰ ਜਾ ਕੇ ਡਿੱਗਦੀ ਹੈ। ਦੱਸਿਆ ਜਾਂਦਾ ਹੈ ਕਿ ਲੜਕੀ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਵੇਖੋ ਵੀਡੀਓ।



ਇਹ ਵੀਡੀਓ ਪੋਸਟ ਕਰਦਿਆਂ ਹੀ ਵਾਇਰਲ ਹੋ ਗਈ। ਇਸ ਵੀਡੀਓ ਨਾਲ ਲਿਖਿਆ ਗਿਆ ਸੀ ਕਿ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕੀਤਾ ਜਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਮੁੰਦਰ ਕਿਨਾਰੇ ਸੈਲਫੀ ਲੈਣਾ ਜਾਂ ਫੋਟੋ ਖਿਚਵਾਉਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ।