ਬੈਂਕਾਕ: ਰਾਤ ਦਾ ਖਾਣਾ ਬਣਾਉਣ ਦੀ ਬਜਾਏ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਦੀ ਗੱਲ ਕਰਨਾ ਪਤੀ ਨੂੰ ਭਾਰੀ ਪੈ ਗਿਆ। ਗੁੱਸੇ 'ਚ ਆਈ ਪਤਨੀ ਨੇ ਪਤੀ ਦੇ ਗੁਪਤ ਅੰਗ 'ਤੇ ਮੱਛੀ ਫੜਨ ਵਾਲੇ ਬਰਛੇ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸਦਾ ਹਿੱਸਾ ਅੱਧਾ ਕੱਟ ਗਿਆ। 'ਦ ਸਨ' ਦੀ ਰਿਪੋਰਟ ਮੁਤਾਬਕ ਥਾਈਲੈਂਡ ਦੇ ਬੁਰੀਰਾਮ ਦੀ ਰਹਿਣ ਵਾਲੀ 43 ਸਾਲਾ ਚਨੀਤਾ ਕੁਏਡਰਮ ਗੰਨੇ ਦੀ ਵਾਢੀ ਲਈ ਖੇਤਾਂ 'ਚ ਕੰਮ ਕਰਦੀ ਹੈ। ਜਦਕਿ ਉਸ ਦਾ ਪਤੀ ਬੂਨਚੂਏ ਮੂਸੀਟਨ ਨਦੀ ਵਿੱਚ ਮੱਛੀਆਂ ਫੜ ਕੇ ਗੁਜ਼ਾਰਾ ਕਰਦਾ ਹੈ। ਰਿਪੋਰਟ ਮੁਤਾਬਕ 3 ਮਾਰਚ ਦੀ ਦੇਰ ਸ਼ਾਮ ਨੂੰ ਉਹ ਭੁੱਖੇ-ਪਿਆਸੇ ਨਾਲ ਕੰਮ ਤੋਂ ਆਪਣੇ ਘਰ ਪਰਤੀ। ਉਸ ਨੂੰ ਉਮੀਦ ਸੀ ਕਿ ਉਸ ਦੇ ਪਤੀ ਨੇ ਘਰ ਵਿਚ ਖਾਣਾ ਤਿਆਰ ਕੀਤਾ ਹੋਵੇਗਾ। ਜਦੋਂ ਉਹ ਘਰ ਵਿਚ ਵੜਿਆ ਤਾਂ ਉਸ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਪਤਨੀ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਦੋਸਤਾਂ ਨਾਲ ਸ਼ਰਾਬ ਪੀਣ ਗਿਆ ਸੀ, ਜਿਸ ਕਾਰਨ ਉਹ ਖਾਣਾ ਬਣਾਉਣਾ ਭੁੱਲ ਗਿਆ। ਪਤਨੀ ਰਾਤ ਤੱਕ ਉਸ ਨੂੰ ਉਡੀਕਦੀ ਰਹੀ ਪਰ ਉਹ ਨਹੀਂ ਆਇਆ। ਇਸ ਕਾਰਨ ਪਤਨੀ ਦਾ ਪਾਰਾ ਹਾਈ ਹੋ ਗਿਆ। ਆਖ਼ਰਕਾਰ ਪਤੀ ਦੇਰ ਰਾਤ ਸ਼ਰਾਬ ਪੀ ਕੇ ਘਰ ਪਰਤਿਆ। ਪਹਿਲਾਂ ਹੀ ਪਰੇਸ਼ਾਨ ਪਤਨੀ ਦੀ ਉਸ ਨਾਲ ਤਕਰਾਰ ਹੋ ਗਈ। ਇਸ ਤੋਂ ਬਾਅਦ ਪਤਨੀ ਨੇ ਮੱਛੀ ਫੜਨ ਵਾਲੇ ਬਰਛੇ ਨੂੰ ਚੁੱਕਿਆ ਅਤੇ ਪਤੀ ਦੇ ਗੁਪਤ ਅੰਗ 'ਤੇ ਚਲਾ ਦਿੱਤਾ। ਇਸ ਹਮਲੇ ਕਾਰਨ ਉਸ ਦਾ ਪ੍ਰਾਈਵੇਟ ਪਾਰਟ ਹੇਠਾਂ ਤੋਂ ਅੱਧਾ ਕੱਟ ਗਿਆ, ਜਿਸ ਕਾਰਨ ਪਤੀ ਦਾ ਖੂਨ ਵਹਿ ਰਿਹਾ ਸੀ। ਇਸ ਦੇ ਬਾਵਜੂਦ ਪਤੀ ਇੰਨਾ ਨਸ਼ੇ 'ਚ ਸੀ ਕਿ ਉਸ ਨੂੰ ਹਮਲੇ ਦਾ ਅਹਿਸਾਸ ਨਹੀਂ ਹੋਇਆ ਅਤੇ ਘਰੋਂ ਭੱਜ ਗਿਆ।
ਦੋਸਤਾਂ ਨਾਲ ਸ਼ਰਾਬ ਪੀਣ ਗਿਆ ਪਤੀ, ਗੁੱਸੇ 'ਚ ਪਤਨੀ ਨੇ ਵੱਢਿਆ ਪ੍ਰਾਈਵੇਟ ਪਾਰਟ
abp sanjha | ravneetk | 06 Mar 2022 10:19 AM (IST)
ਦ ਸਨ' ਦੀ ਰਿਪੋਰਟ ਮੁਤਾਬਕ ਥਾਈਲੈਂਡ ਦੇ ਬੁਰੀਰਾਮ ਦੀ ਰਹਿਣ ਵਾਲੀ 43 ਸਾਲਾ ਚਨੀਤਾ ਕੁਏਡਰਮ ਗੰਨੇ ਦੀ ਵਾਢੀ ਲਈ ਖੇਤਾਂ 'ਚ ਕੰਮ ਕਰਦੀ ਹੈ। ਜਦਕਿ ਉਸ ਦਾ ਪਤੀ ਬੂਨਚੂਏ ਮੂਸੀਟਨ ਨਦੀ ਵਿੱਚ ਮੱਛੀਆਂ ਫੜ ਕੇ ਗੁਜ਼ਾਰਾ ਕਰਦਾ ਹੈ
drinking_